You are currently viewing ਜਲੰਧਰ ਜ਼ਿਲੇ ’ਚ  ਨਹੀਂ ਚੱਲ ਸਕਣਗੀਆਂ ਝੋਨਾ ਕੱਟਣ ਵਾਲੀਆਂ ਕੰਬਾਈਨਾਂ
combine

ਜਲੰਧਰ ਜ਼ਿਲੇ ’ਚ  ਨਹੀਂ ਚੱਲ ਸਕਣਗੀਆਂ ਝੋਨਾ ਕੱਟਣ ਵਾਲੀਆਂ ਕੰਬਾਈਨਾਂ

ਜਲੰਧਰ ਜ਼ਿਲੇ ਚ  ਨਹੀਂ ਚੱਲ ਸਕਣਗੀਆਂ ਝੋਨਾ ਕੱਟਣ ਵਾਲੀਆਂ ਕੰਬਾਈਨਾਂ 

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਵੀ ਲਗਾਈ ਪਾਬੰਦੀ

ਜਲੰਧਰ 22 ਸਤੰਬਰ (ਗੁਰਪ੍ਰੀਤ ਸਿੰਘ ਸੰਧੂ)- ਵਧੀਕ ਜ਼ਿਲਾ ਮੈਜਿਸਟਰੇਟ ਜਲੰਧਰ ਸ੍ਰੀ ਅਮਰਜੀਤ ਸਿੰਘ ਬੈਂਸ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਜਲੰਧਰ ਵਿੱਚ ਸ਼ਾਮ 7.00 ਵਜੇ ਲੈ ਕੇ ਸਵੇਰੇ 9.00 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਝੋਨੇ ਦੀ ਕਟਾਈ ਕੇਵਲ ਹਾਰਵੈਸਟਰ ਕੰਬਾਈਨਾਂ ਜਿਨਾਂ ਕੋਲ ਬੀ.ਆਈ.ਐਸ. ਦਾ ਸਰਟੀਫਿਕੇਟ ਹੋਵੇਉਹ ਹੀ ਵਰਤੀਆਂ ਜਾਣ।

                        ਵਧੀਕ ਜ਼ਿਲਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਰਾਹੀਂ ਜ਼ਿਲਾ ਜਲੰਧਰ ਵਿੱਚ ਝੋਨੇ ਦੀ ਨਾੜ/ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉਪਰੋਕਤ ਇਹ ਦੋਵੇਂ ਹੁਕਮ 21.09.2021 ਤੋਂ 30.11.2021 ਤੱਕ ਲਾਗੂ ਰਹਿਣਗੇ।