You are currently viewing ਤਿੰਨ ਖੇਤੀ ਸੁਧਾਰ ਕਾਨੂੰਨਾਂ ਦੀ ਨੀਂਹ ਨੇ ਬਾਦਲਾਂ ਨੇ ਰੱਖੀ-ਸਿੱਧੂ
badal-father-and-son

ਤਿੰਨ ਖੇਤੀ ਸੁਧਾਰ ਕਾਨੂੰਨਾਂ ਦੀ ਨੀਂਹ ਨੇ ਬਾਦਲਾਂ ਨੇ ਰੱਖੀ-ਸਿੱਧੂ

ਤਿੰਨ ਖੇਤੀ ਸੁਧਾਰ ਕਾਨੂੰਨਾਂ ਦੀ ਨੀਂਹ ਨੇ ਬਾਦਲਾਂ ਨੇ ਰੱਖੀ-ਸਿੱਧੂ

ਚੰਡੀਗੜ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਿਤਾ-ਪੁੱਤਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ‘ਤੇ ਵੱਡਾ ਹਮਲਾ ਕੀਤਾ ਹੈ।

ਸਿੱਧੂ ਨੇ ਕਿਹਾ ਕਿ ਮੈਂ ਡੰਕੇ ਦੀ ਚੋਟ ‘ਤੇ ਕਹਿੰਦਾ ਹਾਂ ਕਿ ਤਿੰਨ ਖੇਤੀ ਸੁਧਾਰ ਕਾਨੂੰਨ ਕਾਲੇ ਕਾਨੂੰਨਾਂ ਦੀ ਨੀਂਹ ਨੇ ਬਾਦਲਾਂ ਨੇ ਰੱਖੀ। ਉੱਥੇ ਹੀ ਇਸ ਦੇ ਨੀਤੀ ਨਿਰਮਾਤਾ ਹਨ। ਇਹ ਕਿਸਾਨਾਂ ਦੇ ਗੁਨਾਹਗਾਰ ਹਨ।

ਸਿੱਧੂ ਨੇ ਕਿਹਾ ਕਿ ਪਰਦੇ ਪਿੱਛੇ ਸਾਰੀ ਗੇਮ ਬਾਦਲਾਂ ਨੇ ਹੀ ਚੱਲੀ। ਇਨ੍ਹਾਂ ਦਾ ਹੀ ਆਇਡੀਆ ਸੀ। ਪਹਿਲਾਂ ਪੰਜਾਬ ‘ਚ ਲਾਗੂ ਕੀਤਾ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲਾਗੂ ਕਰਵਾਇਆ। ਉਨ੍ਹਾਂ ਕਿਹਾ ਕਿ ਬਾਦਲ 2013 ‘ਚ ਕੰਟ੍ਰੈਕਟ ਐਕਟ ਲਿਆਏ। ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕੰਟ੍ਰੈਕਟ ਬਿਲ 2013 ਪੇਸ਼ ਕੀਤਾ। ਇਹੀ ਕਾਨੂੰਨ ਤਿੰਨ ਖੇਤੀ ਕਾਨੂੰਨਾਂ ‘ਚੋਂ ਇਕ ਹੈ। ਇਸ ਵਿਚ ਐਮਐਸਪੀ ਦੀ ਗੱਲ ਨਹੀਂ ਕੀਤੀ ਗਈ। 108 ਫ਼ਸਲਾਂ ਦਾ ਸ਼ਡਿਊਲ ਲਗਾਇਆ ਗਿਆ, ਜਿਸ ਨੂੰ ਐਕਟ ਨਾਲ ਜੋੜ ਲਿਆ। ਦੋ ਐੱਮਐੱਸਪੀ ਵਾਲੀਆਂ ਫ਼ਸਲਾਂ ਵੀ ਸ਼ਾਮਲ ਕੀਤੀਆਂ ਗਈਆਂ, ਤਾਂ ਜੋ ਐੱਮਐੱਸਪੀ ਤੋਂ ਘੱਟ ‘ਤੇ ਫ਼ਸਲ ਖਰੀਦੀ ਜਾ ਸਕੇ।

ਸਿੱਧੂ ਨੇ ਕਿਹਾ ਕਿ ਅਸਲ ਵਿਚ ਇਹੀ ਨਹੁੰ ਤੇ ਮਾਸ ਦਾ ਰਿਸ਼ਤਾ ਭਾਜਪਾ ਤੇ ਅਕਾਲੀ ਦਲ ‘ਚ ਹੈ। ਕਿਸਾਨਾਂ ਤੋਂ ਅਦਾਲਤ ਜਾਣ ਦਾ ਹੱਕ ਇਸ ਐਕਟ ‘ਚ ਖੋਹ ਲਿਆ ਗਿਆ। ਸੰਵਿਧਾਨ ਪਾੜਨ ਵਾਲਿਆਂ ਨੇ ਸੰਵਿਧਾਨ ਦਾ ਜ਼ਿਕਰ ਵੀ ਕੀਤਾ। ਕਿਸਾਨ ਵੱਲ ਕੋਈ ਪੈਸਾ ਖੜ੍ਹਾ ਹੈ ਤਾਂ ਉਸ ਦੀ ਫਰਦ ‘ਚ ਦਰਜ ਹੋਵੇਗਾ। ਕਿਸਾਨ ਦਾ ਕੋਈ ਵਿਵਾਦ ਹੈ ਤਾਂ ਉਹ ਇਸ ਵਿਚ ਸ਼ਾਮਲ ਨਹੀਂ ਕੀਤਾ।

ਕਿਸਾਨ ਡਿਫਾਲਟ ਕਰਦਾ ਹੈ ਤਾਂ ਉਸ ਨੇ ਇਕ ਮਹੀਨੇ ਦੀ ਸਜ਼ਾ ਦੀ ਵਿਵਸਥਾ ਹੈ। ਕੇਂਦਰ ਨੇ ਇਨ੍ਹਾਂ ਦੀ ਹੀ ਕਾਪੀ ਮਾਰੀ ਹੈ। ਕਿਸਾਨਾਂ ਨੂੰ ਮਾਰਨ ਦੀ ਸ਼ੁਰੂਆਤ ਇਨ੍ਹਾਂ ਬਾਦਲਾਂ ਨੇ ਕੀਤੀ ਹੈ।