You are currently viewing ਗਿੱਦੜ ਲੁੱਕਦੇ ਸ਼ੇਰ ਕਿਸਾਨਾਂ ਪਿੱਛੇ ( Behroopiye AAP & Congress )
aap-congress-behrupiye

ਗਿੱਦੜ ਲੁੱਕਦੇ ਸ਼ੇਰ ਕਿਸਾਨਾਂ ਪਿੱਛੇ ( Behroopiye AAP & Congress )

ਗਿੱਦੜ ਲੁੱਕਦੇ ਸ਼ੇਰ ਕਿਸਾਨਾਂ ਪਿੱਛੇ ( Behroopiye AAP & Congress )

ਗਿੱਦੜ ਲੁੱਕਦੇ ਸ਼ੇਰ ਕਿਸਾਨਾਂ ਪਿੱਛੇ : ਦੇਖੋ ਕਿਸ ਤਰਾਹ ਗਿੱਦੜ ਕਾਂਗਰੇਸ ਅਤੇ ਆਪ ਪਾਰਟੀ ਵਾਲੇ ਸ਼ੇਰ ਕਿਸਾਨਾਂ ਦੀ ਖੱਲ ਪਾਕੇ ਸ਼ਿਰੋਮਣੀ ਅਕਾਲੀ ਦਲ – ਬਸਪਾ ਦੀ ਰੈਲੀ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦੇ ਹੋਏ। ਇਕ ਬਹਿਰੂਪੀਏ ਨੂੰ ਤਾਂ ਇਹ ਨਹੀਂ ਪਤਾ ਸੀ ਕਿ ਕਾਲੇ ਕ਼ਾਨੂਨ ਹੈ ਕਿਹੜੇ। ਦੇਖੋ ਵੀਡੀਓ ਤੁਸੀਂ ਸਾਰੇ।

ਇਸ ਮਾਮਲੇ ਬਾਰੇ ਪੜੋ ਜਾਰੀ ਕੀਤਾ ਗਿਆ ਪ੍ਰੈਸ ਨੋਟ
ਵੱਲੋਂ: ਸ਼੍ਰੋਮਣੀ ਅਕਾਲੀ ਦਲ (ਹਲਕਾ ਸਾਹਨੇਵਾਲ) ਸ: ਸ਼ਰਨਜੀਤ ਸਿੰਘ ਢਿੱਲੋਂ ਐਮ.ਐਲ.ਏ.
ਅਤੇ ਸ: ਸਿਮਰਨਜੀਤ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ, ਯੂਥ ਅਕਾਲੀ ਦਲ ਪੰਜਾਬ।
ਵਿਸੇਸ਼ ਮੁੱਦਾ:
1. ਕਾਂਗਰਸ/ਆਪ ਦੇ ਵਰਕਰਾਂ ਵੱਲੋਂ ਆਪਣੀ ਅਸਲ ਪਹਿਚਾਣ ਲੁਕਾ ਕਿਸਾਨਾਂ ਦੇ ਭੇਸ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਾ।
2. ਸਾਹਨੇਵਾਲ/ਮੱਤੇਵਾੜਾ ਵਿਖੇ ਹੋਈਆਂ ਰੈਲੀਆਂ ਦੌਰਾਨ ਅਜਿਹੇ ਸ਼ਰਾਰਤੀ ਤੱਤਾਂ ਜਿਨਾਂ ਨੇ ਰੈਲੀ ਵਿੱਚ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਨੂੰ ਤਸਵੀਰਾਂ ਅਤੇ ਵੀਡੀਓ ਗਰਾਫਿਕਸ ਦੇ ਜਰੀਏ ਸਬੂਤਾਂ ਸਹਿਤ ਨਾਲ ਭੇਜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਦੀ ਅਸਲੀਅਤ ਪਤਾ ਲੱਗ ਸਕੇ।
ਬਹੁਤ ਹੀ ਸਤਿਕਾਰਯੋਗ ਪੱਤਰਕਾਰ ਜੋ ਵੱਖ ਵੱਖ ਪ੍ਰਿੰਟ ਅਤੇ ਇਲੈਕਟਰਾਨਿਕਸ ਮੀਡੀਆ ਨਾਲ ਸਬੰਧਤ ਹਨ।
ਅਸੀਂ ਆਪ ਦੇ ਧਿਆਨ ਵਿੱਚ ਸਾਹਨੇਵਾਲ ਵਿਖੇ ਹੋਈਆਂ ਰੈਲੀਆਂ ਨੂੰ ਸਾਬੋਤਾਜ ਕਰਨ ਦੀਆਂ ਉਨ੍ਹਾਂ ਘਟਨਾਵਾਂ ਤੇ ਵਿਸਥਾਰ ਸਹਿਤ ਚਾਨਣਾ ਪਾਉਣਾ ਚਾਹੁੰਦੇ ਹਾਂ ਜਿਨ੍ਹਾਂ ਵਿੱਚ ਕਾਂਗਰਸ/ਆਪ ਦੇ ਵਰਕਰਾਂ ਵੱਲੋਂ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਕਿਸਾਨਾਂ ਦੇ ਭੇਸ ਵਿੱਚ ਰੈਲੀਆਂ ਵਿੱਚ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਹਲਕਾ ਸਾਹਨੇਵਾਲ ਦੇ ਲੋਕਾਂ ਦੀ ਭਾਈਚਾਰਕ ਸਾਂਝ ਵਿੱਚ ਤਰੇੜਾਂ ਪਾਈਆਂ ਜਾ ਸਕਣ।
ਦਰਅਸਲ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਬਹੁਤ ਹੀ ਸੁਚੱਜੇ ਢੰਗ ਨਾਲ “ਗੱਲ ਪੰਜਾਬ ਦੀ” ਤਹਿਤ ਲੋਕ ਕਚਹਿਰੀ ਵਿੱਚ ਜਾਣ ਦਾ ਜੋ ਫੈਸਲਾ ਕੀਤਾ ਹੈ ਉਹ ਵਿਰੋਧੀਆਂ ਤੋਂ ਹਜਮ ਨਹੀਂ ਹੋ ਰਿਹਾ ਅਤੇ ਉਹ ਬੌਖਲਾ ਗਏ ਹਨ। ਕਾਂਗਰਸ ਅਤੇ ਆਪ ਵਿੱਚ ਅੰਦਰੂਨੀ ਕਲੇਸ਼ ਸਿਖਰਾਂ ਤੇ ਹੈ ਅਤੇ ਉਨ੍ਹਾਂ ਤੋਂ ਲੋਕਾਂਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਜਾ ਰਿਹਾ ਸਮਰਥਨ ਬਰਦਾਸ਼ਤ ਨਹੀਂ ਹੋ ਰਿਹਾ।ਸ: ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲ ਕਰਦਿਆਂਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨੇ ਜਾ ਰਹੇ ਹਨ ਸਗੋਂ 100 ਦਿਨਾਂ ਵਿੱਚ 100 ਹਲਕਿਆਂ ਦੇ ਲੋਕਾਂ ਦੀਆਂ ਦੁਖ ਤਕਲੀਫਾਂ ਸੁਨਣ ਅਤੇ ਸਰਕਾਰ ਬਨਣ ਤੇ ਉਨ੍ਹਾਂ ਦੇ ਕਿਹੜੇ ਕੰਮ ਪ੍ਰਮੁੱਖਤਾ ਨਾਲ ਕਰਨ ਵਾਲੇ ਹਨ, ਸਬੰਧੀ ਵੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਜੋ ਕਿ ਕਾਂਗਰਸ ਅਤੇ ਆਪ ਤੋਂ ਬਰਦਾਸ਼ਤ ਨਹੀਂ ਹੋ ਰਹੀ।
ਇਸ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਆਪ ਦੇ ਸਨਮੁੱਖ ਉਨ੍ਹਾਂ ਕਾਂਗਰਸ ਅਤੇ ਆਪ ਦੇ ਵਰਕਰਾਂਦਾ ਪਰਦਾਫਾਸ਼ ਕਰਨ ਲੱਗੇ ਹਾਂ ਜਿਨ੍ਹਾਂ ਨੇ ਕਿਸਾਨਾਂ ਦੇ ਭੇਸ ਵਿੱਚ ਮੱਤੇਵਾੜਾ ਰੈਲੀ ਵਾਲੀ ਥਾਂ ਤੇ ਪਹੁੰਚ ਇਸ ਇਤਿਹਾਸਿਕ ਰੈਲੀ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ:
ਕਿਸਾਨਾਂ ਦੇ ਭੇਸ ਵਿੱਚ ਆਏ ਕਾਂਗਰਸ ਅਤੇ ਆਪ ਦੇ ਲੀਡਰਾਂ/ਵਰਕਰਾਂ ਦੇ ਨਾਮ ਸਮੇਤ ਵੀਡੀਓ ਅਤੇ ਤਸਵੀਰਾਂ:
ਲੜੀ ਨੰ: ਕਿਸਾਨਾਂ ਦੇ ਭੇਸ ਵਿੱਚ ਆਏ ਵਿਅਕਤੀ ਦਾ ਨਾਮ ਉਸ ਦੇ ਸਿਆਸੀ ਪਾਰਟੀ ਨਾਲ ਸਬੰਧਾਂ ਸਬੰਧੀ ਸਬੂਤ
1. ਦਿਲਬਾਗ ਸਿੰਘ-ਕਾਂਗਰਸ ਬਿਕਰਮ ਸਿੰਘ ਬਾਜਵਾ ਜਿਹੜੇ 20212 ਦੀ ਚੋਣ ਕਾਂਗਰਸ ਵੱਲੋਂ ਲੜੇ ਨਾਲ ਉਸ ਦੀਆਂ ਫੋਟੋਆਂ
2. ਗੁਰਚਰਨ ਸਿੰਘ ਹਵਾਸ-ਆਪ ਆਪ ਦੇ ਪੋਸਟਰ ਚੁੱਕੀ ਤਸਵੀਰਾਂ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ।
3 ਸਤਨਾਮ ਸਿੰਘ ਸਰਪੰਚ ਕਾਲਸ ਕਲਾਂ-ਕਾਂਗਰਸ ਰਾਜਾ ਗਿੱਲ ਜੋ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ ਦੀ ਦਾਅਵੇਦਾਰੀ ਕਰ ਰਿਹਾ ਹੈ, ਨਾਲ ਇਸ ਨੂੰ ਫੋਟੋਆਂ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ।
4 ਪਰਮਜੀਤ ਸਿੰਘ ਗੜ੍ਹੀ ਫਾਜਲ-ਕਾਂਗਰਸ ਸ੍ਰ,ੀਮਤੀ ਸਤਵਿੰਦਰ ਬਿੱਟੀ ਜਿਸ ਨੇ 2017 ਵਿੱਚ ਕਾਂਗਰਸ ਵੱਲੋਂ ਚੋਣ ਲੜੀ ਨਾਲ ਇਸ ਨੂੰ ਸਾਫ ਤੌਰ ਤੇ ਫੋਟੋਆਂ ਵਿੱਚ ਦੇਖਿਆ ਜਾ ਸਕਦਾ ਹੈ।
5 ਸੁੱਖਾ ਸਾਹਨੇਵਾਲ-ਕਾਂਗਰਸ ਸਤਵਿੰਦਰ ਬਿੱਟੀ ਨਾਲ ਸਟੇਜ ਸਾਂਝੀ ਕਰਦਿਆਂ ਤਸਵੀਰਾਂ ਵਿੱਚ ਵੇਖ ਸਕਦੇ ਹਾਂ
6 ਅਮਰਿੰਦਰ ਸਿੰਘ ਸੇਖੋਂ-ਕਾਂਗਰਸ ਸਤਵਿੰਦਰ ਬਿੱਟੀ ਤੋਂ ਸਨਮਾਨਤ ਹੋਣ ਦੀ ਤਸਵੀਰ ਵਿੱਚ ਦੇਖ ਸਕਦੇ ਹਾਂ।
7 ਅਵਤਾਰ ਸਿੰਘ ਜੀਵਨਪੁਰ-ਕਾਂਗਰਸ ਐਸ.ਐ. ਬਿੰਦਰਾ (ਚੇਅਰਮੈਨ) ਜੋ ਕਿ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ ਦਾ ਚਾਹਵਾਨ ਹੈ, ਨਾਲ ਸਾਫ ਤੌਰ ਤੇ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ।
8 ਬਲਜੀਤ ਸਿੰਘ ਬੂਟਾ-ਕਾਂਗਰਸ ਸਤਵਿੰਦਰ ਬਿੱਟੀ ਨਾਲ ਤਸਵੀਰ
9 ਬਲਜਿੰਦਰ ਸਿੰਘ ਚੌਹਾਨ -ਆਪ ਭਗਵੰਤ ਮਾਨ ਨਾਲ ਫੋਟੋ

ਆਪ ਜੀ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਇਹ ਤਾਂ ਆਪ ਜੀ ਨਾਲ ਕੁਝ ਤਸਵੀਰਾਂ ਜਾਂ ਕੁਝ ਅਜਿਹੇ ਲੋਕਾਂ ਦੇ ਨਾਮ ਹੀ ਸਾਂਝੇ ਕੀਤੇ ਹਨ ਜਦਕਿ ਅਸਲ ਵਿੱਚ ਇਹ ਲਿਸਟ ਬਹੁਤ ਲੰਮੀ ਹੈ। ਸਾਦੇ ਕੋਲ ਅਜਿਕੇ ਕਾਂਗਰਸ/ਆਪ ਦੇ ਲੀਡਰਾਂ ਅਤੇ ਵਰਕਰਾਂ ਦੀ ਵਿਸਥਾਰਤ ਸੂਚੀ ਹੈ ਜੋ ਕਿ ਕਿਸਾਨਾਂ ਦੇ ਰੂਪ ਵਿੱਚ ਇਸ ਭੀੜ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਇਸ ਰੈਲੀ ਨੂੰ ਸਾਬੋਤਾਜ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ।
ਜਿਵੇਂ ਕਿ ਆਪ ਸਾਰੇ ਭਲੀ ਭਾਂਤ ਜਾਣੂ ਹੋ ਕਿ ਕਾਂਗਰਸ ਪਾਰਟੀ ਜਿਸਨੇ 2017 ਵਿੱਚ ਸਾਡੇ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਰਾਜ ਸੱਤਾ ਪ੍ਰਾਪਤ ਕੀਤੀ ਤੇ ਸੌ੍ਹਹ ਖਾਣ ਵਾਲੇ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਜੀਤਾ, ਇਸ ਵੇਲੇ ਵੈਂਟੀਲੇਟਰ ਤੇ ਹੈ ਅਤੇ ਆਖਰੀ ਸਾਹ ਗਿਣ ਰਹੀ ਹੈ।ਇਸ ਪਾਰਟੀ ਦੇ ਐਮ ਐਲਏ ਅਤੇ ਲੀਡਰ ਪਿੰਡਾਂ ਵਿੱਚ ਵੜਨ ਜੋਗੇ ਵੀ ਨਹੀਂ ਰਹੇ ਅਤੇ ਇਸ ਪਾਰਟੀ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਸ: ਸੁਖਬੀਰ ਸਿੰਘ ਬਾਦਲ ਨੂੰ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਤੋਂੂ ਏਨਾਂ ਸਮਰਥਨ ਮਿਲ ਰਿਹਾ ਹੈ।
ਜਿੱਥੋਂ ਤੱਕ ਆਪ ਦਾ ਸਵਾਲ ਹੈ, ਉਸ ਦੀ ਹਾਲਤ ਕਾਂਗਰਸ ਤੋਂ ਵੀ ਪਤਲੀ ਹੈ ਅਤੇ ਉਸ ਕੋਲ ਪੰਜਾਬ ਦੇ ਕੁੱਲ 117 ਹਲਕਿਆਂ ਲਈ ਉਮੀਦਵਾਰ ਵੀ ਨਹੀਂ ਹਨ ਅਤੇ ਉਹ ਬਾਕੀ ਪਾਰਟੀਆਂ ਵਿੱਚ ਆਪਣੀ ਮਿਆਦ ਪੁਗਾ ਚੁੱਕੇ ਅਤੇ ਲੋਕਾਂ ਵੱਲੋਂ ਨਕਾਰੇ ਹੋਏ ਲੀਡਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਇਸ ਭਰਮ ਵਿੱਚ ਹਨ ਕਿ ਸ਼ਾਇਦ 2017 ਜਿੰਨੀਆਂ ਸੀਟਾਂ ਹੀ ਮਿਲ ਜਾਣ। 2017ਵਿੱਚ 100 ਸੀਟਾਂ ਤੇ ਜਿੱਤ ਦਾ ਦਾਅਵਾ ਕਰਨ ਵਾੀ ਆਮ ਆਦਮੀ ਪਾਰਟੀ ਸ਼ਾਇਦ ਇਸ ਵਾਰ ਦੋ ਹਿੰਦਸਿਆਂ ਵਿੱਚ ਵੀ ਨਾ ਪਹੁੰਚ ਸਕੇ।
ਸ਼੍ਰੋਮਣੀ ਅਕਾਲੀ ਦਲ ਦੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤੇ ਤੋਂ ਬਾਅਦ ਇਨ੍ਹਾਂ ਦੋਵੇਂ ਪਾਰਟੀਆਂ ਦੀ ਨੀਂਦ ਹੋਰ ਵੀ ਖਰਾਬ ਹੋ ਗਈ ਹੈ ਕਿਓਂਕਿ ਦਲਿਤ ਭਾਈਚਾਰਾ ਚਟਾਨ ਵਾਂਗ ਇਸ ਗੱਠਜੋੜ ਦੇ ਹੱਕ ਵਿੱਚ ਖੜ੍ਹਾ ਹੋ ਗਿਆ ਹੈ ਅਤੇ ਹੁਣ ਜਦੋਂ ਇਸ ਗੱਠਜੋੜ ਦੀਆਂ ਰੈਲੀਆਂ ਵਿੱਚ ਲੋਕਾਂ ਦਾ ਹੜ੍ਹ ਆ ਗਿਆ ਹੈ ਤਾਂ ਇਹ ਕਾਂਗਰਸੀ ਅਤੇ ਆਪ ਵਾਲੇ ਕੋਝੀਆਂ ਚਾਲਾਂ ਤੇ ਉੱਤਰ ਆਏ ਹਨ।
ਇਨ੍ਹਾਂ ਰੇਲੀਆਂ ਵਿੱਚ ਅਕਾਲੀ ਬਸਪਾ ਗੱਠਜੋੜ ਕਾਂਗਰਸ ਦੇ ਉਨ੍ਹਾਂ ਸਾਰੇ ਵਾਦਿਆਂ ਦੀ ਪੋਲ ਖੋਲ ਰਿਹਾ ਹੈ ਜੋ ਉਸ ਨੇ ਸੱਤਾ ਹਥਿਆਉਣ ਲਈ 2017 ਵਿੱਚ ਕੀਤੇ ਸਨ।ਚਾਹੇ ਉਹ ਘਰ ਘਰ ਨੌਕਰੀ ਹੋਵੇ ਚਾਹੇ ਕਿਸਾਨੇ ਦੇ ਸਮੁੱਚੇ ਕਰਜਿਆਂ ਤੇ ਲਕੀਰ ਫੇਰਨ ਦੀ ਗੱਲ ਹੋਵੇ ਚਾਹੇ ਲੋਕ ਭਲਾਈ ਸਕੀਮਾਂ ਹੋਣ, ਕਾਂਗਰਸ ਕਿਸੇ ਵੀ ਵਾਅਦੇ ਤੇ ਖਰੀ ਨਹੀਂ ਉੱਤਰੀ ਅਤੇ ਆਪਣੇ ਸਾਢੇ ਚਾਰ ਸਾਲ ਦੇ ਸ਼ਾਸ਼ਨ ਦੌਰਾਨ ਹਰ ਵਰਗ ਬਹੁਤ ਦੁਖੀ ਹੋਇਆ ਹੈ।
ਸਭ ਤੋਂ ਘਿਨਾਉਣੀ ਗੱਲ ਜੋ ਇਹ ਪਾਰਟੀਆਂ ਕਰ ਰਹੀਆਂ ਹਨ, ਉਹ ਇਹ ਕਿ ਇਹ ਕਿਸਾਨਾਂ ਦੇ ਭੇਸ ਵਿੱਚ ਅਜਿਹੀਆਂ ਕੋਝੀਆਂ ਕਾਰਵਾਈਆਂ ਕਰਕੇ ਸਯੁਕਤ ਕਿਸਾਨ ਮੋਰਚੇ ਨੂੰ ਵੀ ਬਦਨਾਮ ਕਰ ਰਹੀਆਂ ਹਨ।ਸਾਡੇ ਸਤਿਕਾਰਯੋਗ ਭਰਾ ਜੋ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੱਕ ਸੱਚ ਦੀ ਆਵਾਜ ਬੁਲੰਦ ਕਰ ਰਹੇ ਹਨ, ਪੰਜਾਬ ਦੇ ਭਵਿੱਖ ਦੀ ਲੜਾਈ ਲੜ ਰਹੇ ਹਨ, 600 ਤੋਂ ਵੱਧ ਕਿਸਾਨ ਸ਼ਹੀਦੀਆਂ ਦੇ ਚੁੱਕੇ ਹਨ ਅਤੇ ਪੰਜਾਬ ਦੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਅੰਦੋਲਨ ਨੂੰ ਕਮਜੋਰ ਕਰਨ ਦੀਆਂ ਸਾਜਿਸ਼ਾਂ ਘੜ ਰਹੀ ਹੈ। ਅਕਾਲੀ ਬਸਪਾ ਗੱਠਜੋੜ ਦੀਆਂ ਰੈਲੀਆਂ ਵਿੱਚ ਇਸ ਤਰਾਂ ਖਲਲ ਪਾਉਣਾ ਦੇਸ਼ ਵਿਰੋਧੀ ਤਾਕਤਾਂ ਨੂੰ ਉਤਸ਼ਾਹਿਤ ਕਰਨਾ ਹੈ। ਪੰਜਾਬ ਇੱਕ ਸਰਹੱਦੀ ਰਾਜ ਹੈ ਅਤੇ ਇਸ ਨੇ ਪਹਿਲਾਂ ਵੀ ਕਈ ਦਹਾਕੇ ਸੰਤਾਪ ਭੋਗਿਆ ਹੈ।ਕਾਂਗਰਸ ਅਤੇ ਆਪ ਦੀਆਂ ਸਰਕਾਰਾਂ ਕਿਓਂਕਿ ਰਿਮੋਰਟ ਕੰਟਰੋਲ ਨਾਲ ਦਿੱਲੀ ਤੋਂ ਚਲਦੀਆਂ ਹਨ, ਇਸ ਲਈ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ ਉਹ ਤਾਂ ਬੱਸ ਕਿਹੋ ਜਿਹੇ ਹਾਲਾਤ ਵੀ ਪੈਦਾ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ ਹੋਣਾ ਚਾਹੁੰਦੀਆਂ ਹਨ। “ਅਸੀਂ ਵੱਸੀਏ ਪੰਜਾਬ ੳੇੁੱਜੜੇ’ ਹੀ ਇਨ੍ਹਾਂ ਦੋਵੇਂ ਪਾਰਟੀਆਂ ਦਾ ਸਿਧਾਂਤ ਹੈ।
ਸਾਨੂੰ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਅਜਿਹੀ ਇਕਲੌਤੀ ਪਾਰਟੀ ਹੈ ਜੋ ਆਪਣੇ ਫੈਸਲੇ ਆਪਣੇ ਪੰਜਾਬ ਦੇ ਲੋਕਾਂ ਦੀ ਰਾਏ ਅਤੇ ਜਰੂਰਤ ਅਨੁਸਾਰ ਲੈਣ ਦੇ ਸਮਰੱਥ ਹੈ ਅਤੇ ਉਸ ਨੂੰ ਦਿੱਲੀ ਤੋਂ ਕੋਈ ਹੁਕਮ ਨਹੀਂ ਲੈਣੇ ਪੈਂਦੇ।

ਬਹੁਤ ਸਤਿਕਾਰ ਸਹਿਤ
ਸ਼ਰਨਜੀਤ ਸਿੰਘ ਢਿੱਲੋਂ (ਐਮ ਐਲ ਏ)
ਸਿਮਰਨਜੀਤ ਸਿੰਘ ਢਿੱਲੋਂ