You are currently viewing 4 ਲੱਖ ਦੀ ਰਿਸ਼ਵਤ ਦੇ ਦੋਸ਼ ਵਿੱਚ 4 ਥਾਣੇਦਾਰਾਂ ਖਿਲਾਫ਼ ਪਰਚਾ, ਦੋ ਗਿ੍ਫ਼ਤਾਰ
Pic of Arrested Person

4 ਲੱਖ ਦੀ ਰਿਸ਼ਵਤ ਦੇ ਦੋਸ਼ ਵਿੱਚ 4 ਥਾਣੇਦਾਰਾਂ ਖਿਲਾਫ਼ ਪਰਚਾ, ਦੋ ਗਿ੍ਫ਼ਤਾਰ

ਜਲੰਧਰ , (ਗੁਰਪ੍ਰੀਤ ਸਿੰਘ ਸਿੰਘ ਸੰਧੂ) – ਪੁਲਿਸ ਕਰਮਚਾਰੀਆਂ ਨੇ ਸ਼ਰਮਨਾਕ ਹਰਕਤ ਕਰਕੇ ਪੁਲਿਸ ਦੀ ਵਰਦੀ ਨੂੰ ਦਾਗਦਾਰ ਕਰਕੇ ਰੱਖ ਦਿੱਤਾ।

ਦਰਅਸਲ ਮਿਲੀ ਜਾਣਕਾਰੀ ਅਨੁਸਾਰ ਚਾਰ ਪੁਲਿਸ ਮੁਲਾਜ਼ਮਾਂ ਨੇ ਨਾਕੇ ‘ਤੇ ਨੌਜਵਾਨਾਂ ਨੂੰ ਕਾਰ ਵਿੱਚ ਰੋਕਿਆ ਅਤੇ ਉਨ੍ਹਾਂ ਕੋਲੋਂ ਕਾਰ ਵਿੱਚੋਂ 25 ਲੱਖ ਰੁਪਏ ਬਰਾਮਦ ਕੀਤੇ, ਜਿਸ ਤੋਂ ਬਾਅਦ ਜਦੋਂ ਕਾਰ ਸਵਾਰਾਂ ਕੋਲੋਂ ਬਰਾਮਦ ਹੋਏ ਪੈਸੇ ਬਾਰੇ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ ਤਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਛੱਡਣ ਲਈ 4 ਲੱਖ ਰੁਪਏ ਦੀ ਮੰਗ ਕੀਤੀ। ਜਿਨ੍ਹਾਂ ਕਾਰ ਸਵਾਰਾਂ ਨੇ ਇਹ ਦੇ ਵੀ ਦਿੱਤੇ। ਬਾਅਦ ਵਿੱਚ ਇਹ ਮਾਮਲਾ ਫਿਲੌਰ ਥਾਣੇ ਦੇ ਇੰਸਪੈਕਟਰ ਸੰਜੀਵ ਕਪੂਰ ਦੇ ਧਿਆਨ ਵਿੱਚ ਆਇਆ, ਉਨ੍ਹਾਂ ਨੇ ਜਾਂਚ ਕੀਤੀ ਅਤੇ ਤੁਰੰਤ ਚਾਰ ਏਐਸਆਈਜ਼ ਦੇ ਖਿਲਾਫ ਕੇਸ ਦਰਜ ਕੀਤਾ। ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਹੁਸਨ ਲਾਲ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਦੋ ਏਐਸਆਈ ਕੁਲਦੀਪ ਅਤੇ ਪ੍ਰਮੋਦ ਫਰਾਰ ਹਨ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।