You are currently viewing ਸੀਟੀ ਸਕੂਲ ਦੇ 2 ਚੋਰ 3 ਲੱਖ 73 ਹਜਾਰ 500 ਰੁਪਏ ਚੋਰੀ ਦੀ ਰਕਮ ਸਣੇ ਗ੍ਰਿਫ਼ਤਾਰ  
ਗਿਰਫਤਾਰ ਵਿਅਕਤੀ ਨੂੰ ਲੱਗੀ ਹੱਥਕੜੀ

ਸੀਟੀ ਸਕੂਲ ਦੇ 2 ਚੋਰ 3 ਲੱਖ 73 ਹਜਾਰ 500 ਰੁਪਏ ਚੋਰੀ ਦੀ ਰਕਮ ਸਣੇ ਗ੍ਰਿਫ਼ਤਾਰ  

ਸੀਟੀ ਸਕੂਲ ਦੇ 2 ਚੋਰ 3 ਲੱਖ 73 ਹਜਾਰ 500 ਰੁਪਏ ਚੋਰੀ ਦੀ ਰਕਮ ਸਣੇ ਗ੍ਰਿਫ਼ਤਾਰ  

ਜਲੰਧਰ (ਗੁਰਪ੍ਰੀਤ ਸਿੰਘ ਸੰਧੂ) – ਗੁਰਪ੍ਰੀਤ ਸਿੰਘ ਭੁੱਲਰ IPs ਕਮਿਸ਼ਨਰ ਪੁਲਿਸ ਜਲੰਧਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ ਪਾਉਣ ਦੇ ਮੰਤਵ ਤਹਿਤ  ਜਗਜੀਤ ਸਿੰਘ ਸਰੋਆ ਪੀ.ਪੀ.ਐਸ,ਏ.ਡੀ.ਸੀ.ਪੀ ਸਿਟੀ-1 ਜਲੰਧਰ ਅਤੇ ਸੁਖਜਿੰਦਰ ਸਿੰਘ ਏ.ਸੀ.ਪੀ ਨਾਰਥ ਜਲੰਧਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦੀ ਪੁਲਿਸ ਟੀਮ ਨੇ ਮੁੱਕਦਮਾ ਨੰਬਰ 105 ਮਿਤੀ 19.08.21 ਅ:ਧ 454,380,411 ਭ.ਦ ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿਚ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਕੇ ਦੋਸ਼ੀਆਨ ਅਮਰਬੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਕਾਨ ਨੰਬਰ 582 ਗਲੀ ਨੰਬਰ 4 ਬੀ ਮੁੱਹਲਾ ਗੁਰੂ ਨਾਨਕ ਨਗਰ ਵੇਰਕਾ ਅੰਮ੍ਰਿਤਸਰ ਅਤੇ ਰਕੇਸ਼ ਕੁਮਾਰ ਪੁੱਤਰ ਚਮਨ ਲਾਲ ਵਾਸੀ ਮਕਾਨ ਨੰਬਰ 17/89 ਗਲੀ ਨੰਬਰ 3 ਮੁੱਹਲਾ ਮੋਹਨ ਨਗਰ ਵੇਰਕਾ ਅੰਮ੍ਰਿਤਸਰ ਪਾਸੋਂ ਚੋਰੀ ਕੀਤੇ ਗਏ ਕੁੱਲ 3 ਲੱਖ 73 ਹਜ਼ਾਰ 500 ਰੁਪਏ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।

 

ਪੁਲਿਸ ਨੇ ਦਸਿਆ ਕਿ ਦੋਸ਼ੀ ਅਮਰਬੀਰ ਸਿੰਘ ਉਕਤ ਜੋ ਕਿ ਸੀ.ਟੀ. ਕਾਲਜ ਦੇ ਅੰਦਰ ਕਲਰਕ ਦੀ ਨੌਕਰੀ ਕਰਦਾ ਹੈ। ਜਿਸ ਨੂੰ ਪਤਾ ਸੀ ਕਿ ਕੈਸ਼ੀਅਰ ਰਾਹੁਲ ਕੱਕੜ ਵਕਤ ਕਰੀਬ 2.00 ਵਜੇ ਤੋਂ ਬਾਅਦ ਰੋਟੀ ਖਾਣ ਲਈ ਬਾਹਰ ਜਾਂਦਾ ਹੈ ਤੇ ਉਸ ਸਮੇਂ ਕੈਸ਼ੀਅਰ ਦਫਤਰ ਅੰਦਰ ਕੋਈ ਵੀ ਨਹੀਂ ਹੁੰਦਾ ਅਤੇ ਦਫਤਰ ਵਿਚ ਬੱਚਿਆ ਦੀਆਂ ਫੀਸਾ ਅਤੇ ਐਡਮਿਸ਼ਨਾ ਦਾ ਕੈਸ਼ ਪਿਆ ਹੁੰਦਾ ਹੈ। ਜੋ ਅਮਰਬੀਰ ਨੂੰ ਪੈਸੇ ਦੀ ਤੰਗੀ ਚੱਲ ਰਹੀ ਸੀ ਜਿਸ ਕਰਕੇ ਉਸਨੇ ਆਪਣੇ ਦੋਸਤ ਰਕੇਸ਼ ਕੁਮਾਰ ਜੋ ਕਿ ਉਸ ਨਾਲ ਹੀ ਪੜਿਆ ਹੈ ਅਤੇ ਉਸਦਾ ਗੁਆਂਢੀ ਹੈ ਅਤੇ ਦੋਸਤ ਹੈ, ਨਾਲ ਹਮਸਲਾਹ ਹੋ ਕੇ ਉਸਨੂੰ ਪਹਿਲਾ ਇੱਕ ਦੋ ਵਾਰ ਕਾਲਜ ਵਿਚ ਬੁਲਾਇਆ ਸੀ ਅਤੇ ਸਾਰੀ ਜਗ੍ਹਾ ਦਿਖਾ ਦਿੱਤੀ ਸੀ। ਜੋ ਮਿਤੀ 19.08.21 ਨੂੰ ਅਮਰਬੀਰ ਸਿੰਘ ਨੇ ਰਕੇਸ਼ ਕੁਮਾਰ ਨੂੰ ਅੰਮ੍ਰਿਤਸਰ ਤੋਂ ਬੁਲਾ ਲਿਆ ਅਤੇ ਜਦੋਂ ਕੈਸ਼ੀਅਰ ਰਾਹੁਲ ਰੋਟੀ ਖਾਣ ਲਈ ਬਾਹਰ ਗਿਆ ਤਾਂ ਅਮਰਬੀਰ ਸਿੰਘ ਨੇ ਰਕੇਸ਼ ਕੁਮਾਰ ਨੂੰ ਇਸ਼ਾਰਾ ਕੀਤਾ ਕਿ ਕੈਸ਼ੀਅਰ ਚਲਾ ਗਿਆ ਹੈ ਅਤੇ ਤੂੰ ਕੈਸ਼ੀਅਰ ਰੂਮ ਵਿਚ ਜਾ ਕੇ ਬੈਗ ਚੋਰੀ ਕਰ ਲਿਆ। ਜਿਸ ਤੇ ਰਕੇਸ਼ ਕੁਮਾਰ ਨੇ ਕੈਸ਼ੀਅਰ ਰੂਮ ਵਿਚ ਦਾਖਲ ਹੋ ਕੇ ਉਥੇ ਪਿਆ ਕੈਸ਼ ਵਾਲਾ ਬੈਗ ਚੁੱਕਿਆ ਅਤੇ ਉਥੋਂ ਉਹ ਕੈਸ਼ ਵਾਲਾ ਬੈਗ ਲੈ ਕੇ ਅੰਮ੍ਰਿਤਸਰ ਚਲਾ ਗਿਆ। ਤਫਤੀਸ਼ ਦੋਰਾਨ ਦੋਸ਼ੀ ਅਮਰਬੀਰ ਸਿੰਘ ਉਕਤ ਪਾਸੋਂ ਚੋਰੀ ਕੀਤੇ 60 ਹਜ਼ਾਰ ਰੁਪਏ ਬ੍ਰਾਮਦ ਕੀਤੇ ਗਏ ਅਤੇ ਦੋਸ਼ੀ ਰਕੇਸ਼ ਕੁਮਾਰ ਉਕਤ ਪਾਸੋ 3 ਲੱਖ 13 ਹਜ਼ਾਰ 500 ਰੁਪਏ ਬੈਗ ਦੇ ਸਮੇਤ ਬ੍ਰਾਮਦ ਕੀਤੇ ਗਏ ਹਨ।