ਸਿੱਧੂ ਦਾ “ਸਲਾਹਕਾਰ” ਕਿਉਂ ਕਰਨਾ ਚਾਹੁੰਦਾ ਗਾਂਧੀ ਪਰਿਵਾਰ ਦਾ “ਸ਼ਿਕਾਰ”

ਸਿੱਧੂ ਦਾ “ਸਲਾਹਕਾਰ” ਕਿਉਂ ਕਰਨਾ ਚਾਹੁੰਦਾ ਗਾਂਧੀ ਪਰਿਵਾਰ ਦਾ “ਸ਼ਿਕਾਰ”

ਸਿੱਧੂ ਦਾ “ਸਲਾਹਕਾਰ” ਕਿਉਂ ਕਰਨਾ ਚਾਹੁੰਦਾ ਗਾਂਧੀ ਪਰਿਵਾਰ ਦਾ ਸ਼ਿਕਾਰ”

ਜਲੰਧਰ (ਗੁਰਪ੍ਰੀਤ ਸਿੰਘ ਸੰਧੂ) -ਸੂਬਾ ਕਾਂਗਰਸ ਦੇ ਕੁਝ ਹੀ ਦਿਨ ਪਹਿਲਾਂ ਨਿਯੁਕਤ ਕੀਤੇ ਗਏ ਪ੍ਧਾਨ ਨਵਜੋਤ ਸਿੰਘ ਸਿੱਧੂ ਦੇ ਨਵ-ਨਿਯੁਕਤ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵਲੋਂ ਕਸ਼ਮੀਰ ਬਾਰੇ ਦਿੱਤਾ ਗਿਆ ਵਿਵਾਦ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਹੁਣ ਉਨ੍ਹਾਂ ਦੇ ਫੇਸਬੁੱਕ ਪੇਜ਼ ‘ਤੇ ਲੱਗੀ ਫੋਟੋ ਕਾਂਗਰਸੀਆਂ ਨੂੰ ਪਰੇਸ਼ਾਨ ਕਰ ਰਹੀ ਹੈ।

ਪਤਾ ਲੱਗਾ ਹੈ ਕਿ ਕੁਝ ਸੀਨੀਅਰ ਟਕਸਾਲੀ ਆਗੂਆਂ ਨੇ ਇਸ ਬਾਰੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਉਹ ਮਾਲਵਿੰਦਰ ਮਾਲੀ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੇ ਇੰਦਰਾ ਗਾਂਧੀ ਸਬੰਧੀ ਪੋਸਟਰ ਲਗਾਉਣ ਤੋਂ ਰੋਕੇ, ਪਰ ਸਿੱਧੂ ਨੇ ਫਿਲਹਾਲ ਉਨ੍ਹਾਂ ਨੂੰ ਕੋਈ ਰਿਸਪਾਂਸ ਨਹੀਂ ਦਿੱਤਾ ਹੈ।

ਮਾਲਵਿੰਦਰ ਮਾਲੀ ਨੇ ਆਪਣੇ ਫੇਸਬੁੱਕ ਪੇਜ਼ ‘ਤੇ 80 ਤੇ 90 ਦੇ ਦਹਾਕੇ ‘ਚ ਉਨ੍ਹਾਂ ਵੱਲੋਂ ਸੰਪਾਦਿਤ ਮੈਗਜ਼ੀਨ ਜਨਤਕ ਪੈਗਾਮ ਦੀ ਮੁੱਖ ਪੇਜ਼ ਦੀ ਫੋਟੋ ਲਾਈ ਹੋਈ ਹੈ, ਜਿਸ ‘ਚ ਸਾਬਕਾ ਪ੍ਰਧਾਨ ਮੰਤਰੀ ਸਵ.ਇੰਦਰਾ ਗਾਂਧੀ ਨੂੰ ਹੱਥ ‘ਚ ਬੰਦੂਕ ਫੜੀ ਦਿਖਾਇਆ ਹੋਇਆ ਹੈ। ਉਸ ਬੰਦੂਕ ਦੇ ਸਿਰੇ ‘ਤੇ ਇਕ ਖੋਪੜੀ ਲਟਕ ਰਹੀ ਹੈ। ਇੰਦਰਾ ਗਾਂਧੀ ਦੇ ਪਿੱਛੇ ਵੀ ਖੋਪੜੀਆਂ ਦਾ ਢੇਰ ਲੱਗਾ ਹੋਇਆ ਹੈ। ਪੇਜ਼ ‘ਤੇ ਪੰਜਾਬੀ ‘ਚ ਲਿਖਿਆ ਕਿ ਹਰ ਜਾਬਰ ਦੀ ਇਹੀ ਕਹਾਣੀ, ਕਰਨਾ ਜਬਰ ਤੇ ਮੂੰਹ ਦੀ ਖਾਣੀ।

ਕਾਂਗਰਸ ‘ਚ ਗਾਂਧੀ ਪਰਿਵਾਰ ਦੇ ਕਰੀਬਿਆਂ ਨੂੰ ਇਹ ਪਸੰਦ ਨਹੀਂ ਆ ਰਿਹਾ ਕਿ ਕਾਂਗਰਸ ਦੇ ਪ੍ਰਧਾਨ ਦਾ ਸਲਾਹਕਾਰ ਇਸ ਤਰ੍ਹਾਂ ਦੇ ਫੋਟੋ ਆਪਣੇ ਪੇਜ਼ ‘ਤੇ ਲਾਉਣ। ਉਹ ਵੀ ਨਵਜੋਤ ਸਿੰਘ ਸਿੱਧੂ ਵਰਗਾ ਪ੍ਰਧਾਨ ਜੋ ਆਪਣੇ ਆਪ ਨੂੰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦਾ ਕਰੀਬੀ ਦੱਸਦਾ ਹੈ।

ਲੋਕਾਂ ਵਿੱਚ ਚਰਚਾ ਹੈ ਕਿ ਸਰਦਾਰ ਮਾਲੀ ਬੇਸ਼ੱਕ ਨਵਜੋਤ ਸਿੰਘ ਸਿੱਧੂ ਨਾਲ ਆਪਣੇ ਰਿਸਤਿਆਂ ਕਾਰਣ ਉਸ ਦੇ ਸਲਾਹਕਾਰ ਬਣ ਗਏ ਹਨ ਪਰ ਉਹ ਆਪਣੇ ਜਾਣੇ ਪਛਾਣੇ ਸੱਚ ਪਰਗਟ ਕਰਨ ਦੇ ਅੰਦਾਜ਼ ਨਾਲ ਬਿਲਕੁਲ ਸਮਝੌਤਾ ਨਹੀਂ ਕਰ ਰਹੇ। ਇਸ ਤੋਂ ਆਮ ਲੋਕਾਂ ਵਿੱਚ ਮਾਲੀ ਦਾ ਅਕਸ ਸਪੱਸ਼ਟ ਵਕਤਾ ਦਾ ਜਰੂਰ ਬਣ ਰਿਹਾ ਹੈ, ਪਰ ਇਸ ਨਾਲ ਨਵਜੋਤ ਸਿੰਘ ਸਿੱਧੂ ਲਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ ਜਿਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਖੁਸ਼ਨੂਦੀ ਦੀਆਂ ਸਾਰੀਆਂ ਹੱਦਾਂ ਤੋੜ ਕੇ ਗਾਂਧੀ ਪਰਿਵਾਰ ਦਾ ਭਰੋਸਾ ਹਾਸਿਲ ਕੀਤਾ ਹੈ।