You are currently viewing ਪੰਜਾਬੀ ਸੱਭਿਆਚਾਰ ਲਈ ਫੈਡਰੇਸ਼ਨ ਦਾ ਗਠਨ
Fedration for Punjabi Culture

ਪੰਜਾਬੀ ਸੱਭਿਆਚਾਰ ਲਈ ਫੈਡਰੇਸ਼ਨ ਦਾ ਗਠਨ

ਪੰਜਾਬੀ ਸੱਭਿਆਚਾਰ ਲਈ ਫੈਡਰੇਸ਼ਨ ਦਾ ਗਠਨ
ਚੰਡੀਗੜ, 16 ਅਗਸਤ (ਕੇਸਰੀ ਨਿਊਜ਼ ਨੈੱਟਵਰਕ)-ਅੱਜ ਇਥੇ ਚੰਡੀਗੜ ਵਿਚ  ਲੋਕ ਕਲਾਵਾਂ ਨਾਲ ਜੁੜੀਆਂ ਪੰਜਾਬ ਤੇ ਚੰਡੀਗੜ ਦੀਆਂ ਸੰਸਥਾਵਾਂ ਦੀ  ਇਕੱਤਰਤਾ ਹੋਈ। ਜਿਸ ਵਿਚ ਸਾਰੀਆਂ ਸੰਸਥਾਵਾਂ ਨੇ ਆਪਸੀ ਤਾਲਮੇਲ ਨਾਲ ਸੱਭਿਆਚਾਰਕ ਤੇ ਪੰਜਾਬੀ ਵਿਰਸੇ ਦੀ ਸੰਭਾਲ ਤੇ ਪਸਾਰ ਲਈ ਫੈਡਰੇਸ਼ਨ ਦਾ ਗੱਠਨ ਕੀਤਾ । ਜਿਸ ਦਾ ਨਾਮ ਫੌਕਲੋਰ ਫਰੈਟਰਨੀਟੀ ਫੈਡਰੇਸ਼ਨ ਰੱਖਿਆ ਗਿਆ। ਇਸ ਦੇ ਕੰਮਕਾਜ ਲਈ ਕਮੇਟੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ।
ਕੋਆਰਡੀਨੇਟਰ ਹਰਿੰਦਰ ਪਾਲ ਸਿੰਘ ਨੇ ਦਸਿਆ ਕਿ ਅੱਜ ਜੋ ਕਾਰਜਕਾਰਨੀ ਕਮੇਟੀ ਇਸ ਪ੍ਰਕਾਰ ਬਣੀ।

Fedration for Punjabi Culture

ਸਾਲਸੀ ਕਮੇਟੀ- ਪ੍ਰੀਤਮ ਸਿੰਘ ਰੁਪਾਲ, ਬਲਕਾਰ ਸਿੰਘ ਸਿੱਧੂ, ਡਾ: ਨਰਿੰਦਰ ਸਿੰਘ ਨਿੰਦੀ, ਨਰਿੰਦਰ ਪਾਲ ਸਿੰਘ ਨੀਨਾ, ਹਰਜੀਤ ਸਿੰਘ ਮਸੂਤਾ, ਕਾਰਜਕਾਰੀ  ਕਮੇਟੀ- ਦਵਿੰਦਰ ਸਿੰਘ ਜੁਗਨੀ-ਪ੍ਰਧਾਨ, ਆਤਮਜੀਤ ਸਿੰਘ-ਸੀਨੀਅਰ ਮੀਤ ਪ੍ਰਧਾਨ, ਡਾ.ਜਸਵੀਰ ਕੌਰ ਅਤੇ ਅਮੋਲਕ ਸਿੰਘ-ਮੀਤ ਪ੍ਰਧਾਨ, ਸਵਰਨ ਸਿੰਘ-ਜਨਰਲ ਸਕੱਤਰ, ਅਜੀਤ ਸਿੰਘ-ਸਕੱਤਰ, ਹਰਦੀਪ ਸਿੰਘ-ਸੰਯੁਕਤ ਸਕੱਤਰ, ਮਨਿੰਦਰ ਪਾਲ ਸਿੰਘ-ਖਜਾਨਚੀ,  ਕਾਰਜਕਾਰੀ ਮੈਂਬਰ- ਕਰਮਜੀਤ ਕੌਰ, ਪ੍ਰਵੇਸ ਕੁਮਾਰ, ਸਰਬੰਸਪ੍ਰੀਤ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ,ਅਰਵਿੰਦਰਜੀਤ ਕੌਰ, ਸੁਖਬੀਰ ਪਾਲ ਕੌਰ, ਮਨਪ੍ਰੀਤ ਕੌਰ, ਬਲਬੀਰ ਚੰਦ ਸਲਾਹਕਾਰ- ਪਿ੍ਰਤਪਾਲ ਸਿੰਘ ਪੀਟਰ, ਮਲਕੀਅਤ ਕੌਰ ਡੌਲੀ, ਤਰਸੇਮ ਚੰਦ, ਕਮਲ ਸਰਮਾ, ਰੁਪਿੰਦਰ ਪਾਲ ਚੁਣੇ ਗਏ। ਸਾਰਿਆਂ ਵਲੋਂ ਸੱਭਿਆਚਾਰ ਲਈ ਬਿਨਾ ਕਿਸੇ ਮੱਤਭੇਦ ਤੇ ਲਾਲਚ ਦੇ ਕੰਮ ਕਰਨ ਲਈ ਅਹਿਦ ਲਿਆ ਗਿਆ।
      ਅੰਤ ਵਿੱਚ ਸਾਰੀ ਕਮੇਟੀ ਵਲੋਂ ਵਾਤਾਵਰਣ ਨੂੰ ਸੁੱਧ ਰੱਖਣ ਲਈ ਬੁੱਟੇ ਲਏ ਗਏ।