You are currently viewing Save tree save life ਆਖਰੀ ਉਮੀਦ ਵੈਲਫੇਅਰ ਸੁਸਾਇਟੀ

Save tree save life ਆਖਰੀ ਉਮੀਦ ਵੈਲਫੇਅਰ ਸੁਸਾਇਟੀ

Jalandhar (kesari virasat news Network)-Save tree save life ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ 15 ਅਗਸਤ ਅਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਅੱਜ 222 ਬੂਟੇ ਮਿੱਠਾਪੁਰ ਗ੍ਰਾਊਂਡ ਵਿਚ ਅਤੇ ਬਾਬਾ ਬੁੱਢਾ ਜੀ ਪਾਰਕ 120 ft ਰੋਡ ਅਤੇ ਰਾਮਾ ਮੰਡੀ ਵਿਖੇ ਲਗਾਏ ਅਤੇ ਵੰਡੇ ਗਏ । ਜਿਸ ਵਿਚ NGO ਦੇ voluonteer ਗੁਰਚਰਨ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ ਬਰਨਾਲਾ, ਵਿਕਰਮ ਜੀਤ ਸਿੰਘ, ਮਾਨਵ ਖੁਰਾਣਾ, ਸਤਿੰਦਰ ਸਿੰਘ ਟਿੰਕਾ, ਹਰਮਿੰਦਰ ਸਿੰਘ, ਵਿੱਕੀ ਸਹੀ, ਸੰਤੋਸ਼ ਸ਼ਿਰਕ, ਪੁਸ਼ਕਰ, ਦਮਨ ਪ੍ਰੀਤ ਸਿੰਘ, ਕੁਲਜਿੰਦਰ ਸਿੰਘ, ਸ਼ੇਰੂ ਜੀ, ਪੂਜਾ, ਅਨੀਤਾ ਅਤੇ ਹੋਰ ਟੀਮ ਨੇ ਸੇਵਾ ਨਿਭਾਈ।

ਇਸ ਮੌਕੇ ਤੇ 120 ft ਰੋਡ ਤੇ 15 ਅਗਸਤ ਅਜ਼ਾਦੀ ਦੇ ਦਿਨ MLA ਸੁਸ਼ੀਲ ਕੁਮਾਰ ਰਿੰਕੂ , ਕੁਲਵੰਤ ਸਿੰਘ ਦਾਲਮ , ਜਸਬੀਰ ਸਿੰਘ ਤਾਰਾ ਪੈਲੇਸ ਅਤੇ ਸਮੁੱਚੀ ਟੀਮ ਵਲੋਂ AAKHARI UMEED NGO ਨੂੰ ਸਨਮਾਨਿਤ ਕੀਤਾ ਗਿਆ ਅਤੇ ਰਾਮਾ ਮੰਡੀ ਵਿਖੇ ਇਕਬਾਲ ਸਿੰਘ ਢੀਂਡਸਾ ਵਲੋਂ NGO ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਅਤੇ ਸੰਸਥਾ ਨਾਲ ਪੁਰਾ ਸਹਿਯੋਗ ਦੇਣ ਲਈ ਕਿਹਾ ਗਿਆ।

 ਅਗਰ ਕਿਸੇ ਨੂੰ ਵੀ ਬੂਟੇ ਲਗਾਉਣ ਲਈ ਜ਼ਰੂਰਤ ਹੈ ਤਾਂ ਉਹ ਸੰਸਥਾ ਨਾਲ 9115560161 ਇਸ ਨੰਬਰ ਤੇ ਸੰਪਰਕ ਕਰੋ। ਏਹ ਬੂਟੇ ਬਿਲਕੁਲ ਫ੍ਰੀ ਸੇਵਾ ਵਿੱਚ ਦਿੱਤੇ ਜਾਂਦੇ ਹਨ. Save tree save life.