You are currently viewing ਮਿਲਿਆ ਜ਼ਿੰਦਾ ਹੈਂਡ ਗਰਨੇਡ ਨਕਾਰਾ ਕਰਨ ਵੇਲੇ ਹੋਇਆ ਧਮਾਕਾ

ਮਿਲਿਆ ਜ਼ਿੰਦਾ ਹੈਂਡ ਗਰਨੇਡ ਨਕਾਰਾ ਕਰਨ ਵੇਲੇ ਹੋਇਆ ਧਮਾਕਾ

ਕੇਸਰੀ ਨਿਊਜ਼ ਨੈੱਟਵਰਕ: ਅੰਮ੍ਰਿਤਸਰ ਦੇ ਪਾਸ਼ ਇਲਾਕਿਆਂ ‘ਚ ਸ਼ਾਮਲ ਰਣਜੀਤ ਐਵੀਨਿਊ ‘ਚ ਸ਼ੁੱਕਰਵਾਰ ਸਵੇਰੇ ਇਕ ਹੈਂਡ ਗਰਨੇਡ ਬਰਾਮਦ ਹੋਇਆ ।ਮੌਕੇ ‘ਤੇ ਪੁੱਜੇ ਬੰਬ ਰੋਕੂ ਦਸਤੇ ਵੱਲੋਂ ਹੈਂਡ ਗਰਨੇਡ ਨੂੰ ਜਾਂਚ ਤੋਂ ਬਾਅਦ ਨਕਾਰਾ ਕਰਨ ਵੇਲੇ ਜ਼ੋਰਦਾਰ ਧਮਾਕਾ ਹੋਇਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਇਸ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੈ। ਦੱਸ ਦੇਈਏ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵਧੇਰੇ ਸਾਵਧਾਨੀ ਵਰਤ ਰਹੀ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ  ਨੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ ਪਿੰਡ ਡਾਲੇਕੇ ‘ਚ Tiffin Bomb  ਬਰਾਮਦ ਕੀਤਾ ਸੀ। ਇਹ ਬੰਬ ਸਰਹੱਦ ਪਾਰੋਂ Drone ਰਾਹੀਂ ਸੁੱਟਿਆ ਗਿਆ ਸੀ। ਬੰਬ ਮਿਲਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। DGP Dinkar Gupta ਨੇ ਦੱਸਿਆ ਸੀ ਕਿ ਇਸ ‘ਚ ਦੋ ਕਿੱਲੋ RDX ਸੀ ਤੇ ਇਸ ‘ਚ ਸਵਿੱਚ ਮੈਕੇਨਿਜ਼ਮ ਵਾਲਾ ਟਾਈਮ ਬੰਬ ਸੀ। ਇਸ ‘ਚ ਸਪ੍ਰਿੰਗ ਮੇਕੇਨਿਜ਼ਮ, ਮੈਗਨੈਟਿਕ ਤੇ 3 ਡੈਟੋਨੇਟਰ ਵੀ ਮਿਲੇ ਸਨ। ਸੰਭਾਵਨਾ ਪ੍ਰਗਟਾਈ ਗਈ ਸੀ ਕਿ ਪਾਕਿਸਤਾਨ ‘ਚ ਬੈਠੇ ਅੱਤਵਾਦੀ ਸੰਗਠਨ ਕਿਸੇ ਵੱਡੇ ਅੱਤਵਾਦੀ ਦਹਿਸ਼ਤ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਹਨ। ਅੰਮ੍ਰਿਤਸਰ ‘ਚ ਅੱਜ ਮਿਲਿਆ ਹੈਂਡ ਗਰਨੇਡ ਵੀ ਅੱਤਵਾਦੀ ਸਾਜ਼ਿਸ਼ ਹੋ ਸਕਦਾ ਹੈ।