You are currently viewing ਸਾਗਰ ਹੱਤਿਆ ਕਾਂਡ ਆਦਮਪੁਰ ਦਾ ਮੁਲਜ਼ਮ ਹਥਿਆਰ ਸਮੇਤ ਕਾਬੂ

ਸਾਗਰ ਹੱਤਿਆ ਕਾਂਡ ਆਦਮਪੁਰ ਦਾ ਮੁਲਜ਼ਮ ਹਥਿਆਰ ਸਮੇਤ ਕਾਬੂ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ) – ਇੱਥੋਂ ਦੇ ਪੁਲਿਸ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਨਾਜਾਇਜ਼ ਹਥਿਆਰਾਂ ਅਤੇ ਜਿੰਦਾ ਕਾਰਤੂਸਾਂ ਸਮੇਤ ਬਦਨਾਮ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਉਰਫ਼ ਸੀਪਾ ਪੁੱਤਰ ਭੁਪਿੰਦਰ ਸਿੰਘ ਵਾਸੀ ਝੰਡੂ ਸਿੰਘਾ ਵਜੋਂ ਹੋਈ ਹੈ।

ਡੀਸੀਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ 2 ਦੇ ਇੰਚਾਰਜ ਸੇਵਾ ਸਿੰਘ ਨੂੰ ਗਸ਼ਤ ਦੌਰਾਨ ਜਾਣਕਾਰੀ ਮਿਲੀ ਕਿ ਉਕਤ ਦੋਸ਼ੀ ਗਾਜ਼ੀ ਗੁੱਲਾ ਵਿੱਚ ਮੌਜੂਦ ਹੈ। ਉਸ ਦੇ ਕੋਲ ਨਾਜਾਇਜ਼ ਹਥਿਆਰ ਵੀ ਹੈ।

ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਸੀਪਾ ਨੂੰ 32 ਬੋਰ ਦੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸਾਂ ਸਮੇਤ ਫੜਿਆ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਆਦਮਪੁਰ ਵਿੱਚ ਸਾਗਰ ਹੱਤਿਆ ਕਾਂਡ ਦਾ ਮਾਮਲਾ ਵੀ ਉਕਤ ਮੁਲਜ਼ਮਾਂ ਦੇ ਖਿਲਾਫ ਦਰਜ ਹੈ ਅਤੇ ਇਸ ਤੋਂ ਇਲਾਵਾ ਮੁਲਜ਼ਮਾਂ ਦੇ ਖਿਲਾਫ ਲੁੱਟ ਅਤੇ ਲੜਾਈ ਦੇ ਮਾਮਲੇ ਵੀ ਦਰਜ ਹਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।