You are currently viewing ਵਾਲ ਕੱਟੇ ਮੁੰਹ ਕਾਲਾ ਕਰਕੇ ਪਿੱਠ ਤੇ ‘ਚੋਰ’ ਲਿਖ ਦਿੱਤਾ

ਵਾਲ ਕੱਟੇ ਮੁੰਹ ਕਾਲਾ ਕਰਕੇ ਪਿੱਠ ਤੇ ‘ਚੋਰ’ ਲਿਖ ਦਿੱਤਾ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਪਠਾਨਕੋਟ ਬਾਈਪਾਸ ਵਿਖੇ ਇੰਡਸਟਰੀ ਅਸਟੇਟ ਦੇ ਬੇੈਕ ਸਾਇਡ ਤੇ ਸਥਿੱਤ ਮੁਹੱਲਾ ਸੁੰਦਰ ਨਗਰ ਵਿੱਚ ਲੋਕਾਂ ਵਲੋਂ ਦੋ ਨੌਜਵਾਨਾਂ ਦੇ ਕੱਪੜੇ ਉਤਾਰ ਕੇ ਕੁੱਟਮਾਰ ਕਰਨ ਉਪਰੰਤ ਉਨਾ ਦੇ ਸਿਰ ਦੇ ਵਾਲ ਕੱਟਣ, ਮੂੰਹ ‘ਤੇ ਕਾਲਖ ਮਲ ਕੇ ਮੁੰਹ ਕਾਲਾ ਕਰਨ ਉਪਰੰਤ ਦੋਵਾਂ ਦੀ ਪਿੱਠ ਉੱਤੇ ਸਪਰੇਅ ਪੇਂਟ ਨਾਲ ‘ਚੋਰ’ ਲਿਖ ਦਿੱਤਾ ਗਿਆ।

 ਜਾਣਕਾਰੀ ਅਨੁਸਾਰ ਇਹ ਮਾਮਲਾ ਇੱਕ ਟੈਂਪੂ ਵਿੱਚੋਂ ਰਾਜਮਾਂਹ ਦੀ ਬੋਰੀ ਚੋਰੀ ਕਰਨ ਦਾ ਸੀ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ 8 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਹਾਂ ਚੋਰਾਂ ਨੂੰ ਨਾਲ ਲੈ ਗਈ।

ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਦੁਪਹਿਰ ਨੂੰ ਇੱਕ ਟੈਂਪੂ ਚਾਲਕ ਸੁੰਦਰ ਨਗਰ ਵਿਖੇ ਰਾਜਮਾ-ਚੌਲਾਂ ਦੀਆਂ ਬੋਰੀਆਂ ਸਪਲਾਈ ਕਰਨ ਆਇਆ ਸੀ। ਜਦੋਂ ਉਹ ਕਰਿਆਨੇ ਦੀ ਦੁਕਾਨ ਵਿੱਚ ਸਾਮਾਨ ਰਖਣ ਗਿਆ ਤਾਂ ਪਿੱਛੇ ਤੋਂ ਮੋਟਰ ਸਾਈਕਲ ਤੇ ਦੋ ਵਿਅਕਤੀ ਆਏ। ਉਨ੍ਹਾਂ ਨੇ ਰਾਜਮਾਂਹ ਨਾਲ ਭਰੀ ਬੋਰੀ ਨੂੰ ਟੈਂਪੂਆਂ ਵਿਚੋਂ ਉਤਾਰਿਆ ਅਤੇ ਮੋਟਰ ਸਾਈਕਲ ‘ਤੇ ਲੱਦ ਕੇ ਦੌੜਣ ਲੱਗੇ। ਇਹ ਦੇਖ ਕੇ ਟੈਂਪੂ ਚਾਲਕ ਨੇ ਰੌਲਾ ਪਾ ਦਿੱਤਾ ਅਤੇ ਲੋਕਾਂ ਨੇ ਨੌਜਵਾਨਾਂ ਨੂੰ ਫੜ ਲਿਆ।

ਮਾਮਲਾ ਪਤਾ ਲੱਗਣ ਤੋਂ ਬਾਅਦ ਲੋਕਾਂ ਨੇ ਦੋਵਾਂ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸ ਦੇ ਚਿਹਰੇ ‘ਤੇ ਕਾਲਖ ਮਲ ਦਿੱਤੀ। ਜਦੋਂ ਫਿਰ ਵੀ ਲੋਕਾਂ ਦੀ ਭੀੜ ਦਾ ਗੁੱਸਾ ਸ਼ਾਂਤ ਨਹੀਂ ਹੋਇਆ, ਭੀੜ ਨੇ ਉਨ੍ਹਾਂ ਦੇ ਵਾਲ ਕੱਟ ਦਿੱਤੇ ਅਤੇ ਪਿੱਠ ਉੱਤੇ ਸਪਰੇਅ ਪੇਂਟ ਨਾਲ ‘ਚੋਰ’ ਲਿਖ ਦਿੱਤਾ। ਇਸ ਦੌਰਾਨ ਬਾਕੀ ਲੋਕ ਮੂਕ ਦਰਸ਼ਕ ਬਣ ਕੇ ਖੜੇ ਰਹੇ। ਕਿਸੇ ਨੇ ਉਨ੍ਹਾਂ ਨੂੰ ਰੋਕਿਆ ਨਹੀਂ।ਹੰਗਾਮੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਆ ਕੇ ਦੋਵਾਂ ਨੂੰ ਲੋਕਾਂ ਦੇ ਚੁੰਗਲ ਤੋਂ ਛੁਡਾਇਆ।

 

ਪੁਲਿਸ ਅਨੁਸਾਰ ਦੋਵਾਂ ‘ਤੇ ਚੋਰੀ ਦੇ ਦੋਸ਼ ਲੱਗੇ ਹਨ। ਪਰ ਇਸ ਤਰ੍ਹਾਂ ਕਾਨੂੰਨ ਨੂੰ ਹੱਥ ਵਿੱਚ ਲੈਣਾ ਗਲਤ ਹੈ। ਥਾਣਾ ਡਵੀਜ਼ਨ 8 ਦੇ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਦੋਵਾਂ ਦਾ ਮੈਡੀਕਲ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਪੁਲਿਸ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕਰੇਗੀ।