ਹਿਮਾਚਲ ਵਿੱਚ ਪਹਾੜ ਡਿੱਗਣ ਕਾਰਨ ਵੱਡਾ ਹਾਦਸਾ, ਬਸ ਸਮੇਤ ਕਈ ਵਾਹਨ ਸਵਾਰ ਦੱਬੇ
breaking news punjab logo

ਹਿਮਾਚਲ ਵਿੱਚ ਪਹਾੜ ਡਿੱਗਣ ਕਾਰਨ ਵੱਡਾ ਹਾਦਸਾ, ਬਸ ਸਮੇਤ ਕਈ ਵਾਹਨ ਸਵਾਰ ਦੱਬੇ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ) – ਹਿਮਾਚਲ ਪ੍ਰਦੇਸ਼ ਦੇ ਕਿਨੌਰ ਜਿਲ੍ਹੇ ਵਿੱਚੋਂ ਪਹਾੜ ਖਿਸਕਣ ਕਾਰਣ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਰਾਜਧਾਨੀ ਸ਼ਿਮਲਾ ਤੋਂ ਪੱਤਰਕਾਰੀ ਖੇਤਰ ਨਾਲ ਜੁੜੇ ਸੂਤਰਾਂ ਅਨੁਸਾਰ ਇਹ ਹਾਦਸਾ ਰਾਸ਼ਟਰੀ ਰਾਜ ਮਾਰਗ ਉੱਪਰ ਵਾਪਰਿਆ ਹੈ। ਬਰਸਾਤ ਦੌਰਾਨ ਪਹਾੜ ਦਾ ਵੱਡਾ ਹਿੱਸਾ ਹੇਠਾਂ ਆ ਡਿੱਗਾ ਜਿਸ ਕਾਰਣ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਦੀ ਇੱਕ ਬਸ ਸਮੇਤ ਕਈ ਹੋਰ ਵਾਹਨ ਭਾਰੀ ਮਲਬੇ ਹੇਠਾਂ ਦੱਬੇ ਗਏ। ਬਸ ਹਰਿਦੁਆਰ ਜਾ ਰਹੀ ਦੱਸੀ ਜਾਂਦੀ ਹੈ ਜਿਸ ਵਿੱਚ 40 ਲੋਕ ਸਵਾਰ ਸਨ। ਹੋਰ ਦੱਬੇ ਗਏ ਵਾਹਨਾਂ ਦੀ ਗਿਣਤੀ ਅਤੇ ਸਵਾਰੀਆਂ ਦੀ ਗਿਣਤੀ ਜਾਂ ਪਛਾਣ ਬਾਰੇ ਜਾਣਕਾਰੀ ਨਹੀਂ ਮਿਲ ਸਕੀ। 

 

ਕਿਨੌਰ ਜਿਲ੍ਹੇ ਦੇ ਸੂਤਰਾਂ ਅਨੁਸਾਰ ਪਹਾੜ ਉੱਪਰੋਂ ਪੱਥਰ ਡਿਗਣ ਦਾ ਸਿਲਸਿਲਾ ਹਾਲੇ ਜਾਰੀ ਹੈ। ਹਾਦਸਾ ਏਨਾ ਭਿਆਨਕ ਦੱਸਿਆ ਜਾ ਰਿਹਾ ਹੈ ਕਿ ਰਾਹਤ ਕਾਰਜਾਂ ਲਈ NDRF ਅਤੇ ਮਿਲਟਰੀ ਨੂੰ ਵੀ ਮੌਕੇ ਉੱਤੇ ਸੱਦਿਆ ਗਿਆ ਹੈ। ਪਰ ਭਾਰੀ ਪੱਥਰ ਲਗਾਤਾਰ ਡਿੱਗਣ ਕਾਰਣ ਬਚਾਅ ਕਾਰਜ ਹਾਲੇ ਸ਼ੁਰੂ ਨਹੀਂ ਕੀਤੇ ਜਾ ਸਕੇ।