ਪੱਤਰਕਾਰਾਂ ਦੇ ਵੱਡੇ ਸੰਗਠਨ ਨੇ ਹਿੰਦੀ ਅਖਬਾਰ ਦੇ ਮਾਲਕ ਦੇ ਵਿਰੁੱਧ ਲਿਆ ਸਖਤ ਨੋਟਿਸ

ਪੱਤਰਕਾਰਾਂ ਦੇ ਵੱਡੇ ਸੰਗਠਨ ਨੇ ਹਿੰਦੀ ਅਖਬਾਰ ਦੇ ਮਾਲਕ ਦੇ ਵਿਰੁੱਧ ਲਿਆ ਸਖਤ ਨੋਟਿਸ

ਦੇਸ਼ ਭਰ ਵਿੱਚ ਮਾਹੌਲ ਖਰਾਬ ਹੋਇਆ ਤਾਂ ਜਲੰਧਰ ਪ੍ਰਸ਼ਾਸਨ ਹੋਵੇਗਾ ਜ਼ਿੰਮੇਵਾਰ- ਜਸਬੀਰ ਸਿੰਘ ਪੱਟੀ

 

ਅੰਮ੍ਰਿਤਸਰ, 10 ਅਗਸਤ (ਗੁਰਪ੍ਰੀਤ ਸਿੰਘ ਸੰਧੂ) –  ਜਲੰਧਰ ਤੋਂ ਛਪਦੇ ਇੱਕ ਹਿੰਦੀ ਦੈਨਿਕ ਅਖ਼ਬਾਰ ਅਤੇ ਡਿਜੀਟਲ ਮੀਡੀਆ ਐਸੋਸੀਏਸ਼ਨ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਚਲਾਏ ਜਾ ਰਹੇ ਸ਼ਬਦ ਬਾਣਾ ਦਾ ਪੰਜਾਬ ਦੇ ਇੱਕ ਵੱਡੇ ਪੱਤਰਕਾਰ ਸੰਗਠਨ ਨੇ ਸਖਤ ਨੋਟਿਸ ਲਿਆ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਪੱਟੀ ਨੇ ਦੱਸਿਆ ਕਿ ਜਲੰਧਰ ਤੋਂ ਪ੍ਰਕਾਸ਼ਤ ਹਿੰਦੀ ਅਖਬਾਰ ਅਸਲ ਵਿੱਚ ਇੱਕ ਵੱਡੇ ਉਦਯੋਗਿਕ ਘਰਾਣੇ ਦੁਆਰਾ ਚਲਾਈ ਜਾ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਪੱਤਰਕਾਰੀ ਦਾ ਅਸਲ ਗਿਆਨ ਵੀ ਨਹੀਂ ਹੈ। 

 ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲੰਧਰ ਤੋਂ ਛਪਦੇ ਇੱਸ ਹਿੰਦੀ ਅਖ਼ਬਾਰ ਦੇ ਸੰਪਾਦਕ ਨੂੰ ਨੋਟਿਸ ਜਾਰੀ ਕਰਕੇ ਡਿਜੀਟਲ ਮੀਡੀਆ ਵਿਰੁੱਧ ਪ੍ਰਕਾਸ਼ਤ ਹੋ ਰਹੀਆਂ ਝੂਠੀਆਂ ਖ਼ਬਰਾਂ ਨੂੰ ਬੰਦ ਕਰਨ।

 ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਸਮੂਹ ਪੰਜਾਬ ਪੱਤਰਕਾਰ ਭਾਈਚਾਰਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਘਿਰਾਓ ਕਰੇਗਾ।

 ਉਨ੍ਹਾਂ ਮੰਗ ਕੀਤੀ ਕਿ ਪੱਤਰਕਾਰੀ ਦੇ ਜੋ ਵੀ ਸਿਧਾਂਤ ਹਨ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਇਲੈਕਟ੍ਰੌਨਿਕ ਮੀਡੀਆ ਸਭ ਦਾ ਸਤਿਕਾਰ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ, ਪਰ ਲੰਮੇ ਸਮੇਂ ਤੋਂ ਇਹ ਵੇਖਿਆ ਗਿਆ ਹੈ ਕਿ ਜਲੰਧਰ ਤੋਂ ਛਪਦਾ ਇੱਕ ਹਿੰਦੀ ਅਖ਼ਬਾਰ ਲਗਾਤਾਰ ਡਿਜੀਟਲ ਮੀਡੀਆ ਦਾ ਵਿਰੋਧ ਕਰ ਰਿਹਾ ਹੈ ਅਤੇ ਪੱਤਰਕਾਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। 

 ਉਨ੍ਹਾਂ ਕਿਹਾ ਕਿ ਜੇਕਰ ਜਲੰਧਰ ਤੋਂ ਛਪਦੇ ਹਿੰਦੀ ਅਖ਼ਬਾਰ ਨੂੰ ਛੇਤੀ ਹੀ ਸਿੱਧੇ ਰਾਹ ‘ਤੇ ਨਾ ਲਿਆਂਦਾ ਗਿਆ ਤਾਂ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਹੈ।

 ਉਨ੍ਹਾਂ ਕਿਹਾ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ, ਜਲੰਧਰ ਤੋਂ ਪ੍ਰਕਾਸ਼ਤ ਇਸ ਹਿੰਦੀ ਅਖ਼ਬਾਰ ਦੇ ਸੰਪਾਦਕ ਨੂੰ ਨੋਟਿਸ ਜਾਰੀ ਕਰਕੇ ਡਿਜੀਟਲ ਮੀਡੀਆ ਵਿਰੁੱਧ ਬੇਬੁਨਿਆਦ ਖ਼ਬਰਾਂ ਪੋਸਟ ਕਰਨਾ ਤੁਰੰਤ ਬੰਦ ਕਰੋ, ਨਹੀਂ ਤਾਂ ਦੇਸ਼ ਭਰ ਦੀਆਂ ਪੱਤਰਕਾਰ ਜਥੇਬੰਦੀਆਂ ਸੂਚਨਾ ਤੇ ਪ੍ਸਾਰਣ ਮੰਤਰਾਲਾ ਦੇ ਸਾਹਮਣੇ ਇਕੱਠੀਆਂ ਹੋਣਗੀਆਂ ਅਤੇ ਜਲੰਧਰ ਤੋਂ ਛਪਣ ਵਾਲੇ ਇਸ ਹਿੰਦੀ ਅਖ਼ਬਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇ ਦੇਸ਼ ਭਰ ਦਾ ਮਾਹੌਲ ਖਰਾਬ ਹੁੰਦਾ, ਤਾਂ ਇਸਦੇ ਲਈ ਜਲੰਧਰ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

 ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਡਿਜੀਟਲ ਮੀਡੀਆ ਦੇ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਡਿਜੀਟਲ ਮੀਡੀਆ ਦੇ ਕਿਸੇ ਵੀ ਪੱਤਰਕਾਰ ‘ਤੇ ਝੂਠੇ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਹਮਲਾ ਕੀਤਾ ਜਾਂਦਾ ਹੈ, ਤਾਂ ਜਲੰਧਰ ਤੋਂ ਪ੍ਰਕਾਸ਼ਤ ਇਸ ਹਿੰਦੀ ਅਖ਼ਬਾਰ ਦਾ ਮਾਲਕ ਅਤੇ ਜਲੰਧਰ ਪੁਲਿਸ ਪ੍ਰਸ਼ਾਸਨ ਉਸ ਲਈ ਜ਼ਿੰਮੇਵਾਰ ਹੋਵੇਗਾ।

 ਜੇਕਰ ਅਜਿਹੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਮੂਹ ਪੰਜਾਬ ਪੱਤਰਕਾਰ ਭਾਈਚਾਰਾ ਜਵਾਬ ਦੇ ਕੇ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰੇਗਾ।