ਸੀਟੀ ਪਬਲਿਕ ਸਕੂਲ ਦੀਆਂ 11 ਵਿਦਿਆਰਥਣਾਂ ਨੇ ਹਾਸਿਲ ਕੀਤੇ 90 ਪ੍ਰਤਿਸ਼ਤ ਤੋਂ ਜਿਆਦਾ ਅੰਕ

ਸੀਟੀ ਪਬਲਿਕ ਸਕੂਲ ਦੀਆਂ 11 ਵਿਦਿਆਰਥਣਾਂ ਨੇ ਹਾਸਿਲ ਕੀਤੇ 90 ਪ੍ਰਤਿਸ਼ਤ ਤੋਂ ਜਿਆਦਾ ਅੰਕ

ਜਲੰਧਰ, 3ਅਗਸਤ (ਗੁਰਪ੍ਰੀਤ ਸਿੰਘ ਸੰਧੂ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਟੀ ਪਬਲਿਕ ਸਕੂਲ ਦਾ 10ਵੀਂ ਦਾ ਨਤਿਜਾ ਸੌ ਫੀਸਦੀ ਰਿਹਾ। ਸੀਟੀ ਪਬਲਿਕ ਸਕੂਲ ਦੇ 68 ਵਿਦਿਆਰਥੀਆਂ ਨੇ 10ਵੀਂ ਦੀ ਪ੍ਰਖਿਆ ਦਿੱਤੀ ਸੀ।

ਖੁਸ਼ੀ ਨੇ 96.6 ਫੀਸਦੀ ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਪ੍ਰਗਤੀ ਅਤੇ ਰਿਸ਼ਿਤਾ ਨੇ 95.8 ਪ੍ਰਤਿਸ਼ਤ ਅੰਕਾਂ ਦੇ ਨਾਲ ਹਾਸਿਲ ਕੀਤਾ ਦੂਜਾ ਸਥਾਨ ਅਤੇ ਟੇਨਿਸ ਦੀ ਨੇਸ਼ਨਲ ਲੇਵਲ ਦੀ ਖਿਡਾਰਣ ਜੀਯਾ ਨੇ 95.6 ਪ੍ਰਤਿਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।

ਸੀਟੀ ਪਬਲਿਕ ਸਕੂਲ ਦੇ ਪਿ੍ਰੰਸੀਪਲ ਦਲਜੀਤ ਰਾਣਾ ਅਤੇ ਵਾਈਸ ਪਿ੍ਰੰਸੀਪਲ ਸੁਖਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।  ਉਨ੍ਹਾਂ ਨੇ ਦੱਸਿਆ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ 12 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ।

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।