ਹਾਕੀ ਸੈਂਟਰ ਵਿਚ ਖਿਡਾਰੀਆਂ ਦੀ ਵੱਡੀ ਗਿਣਤੀ ਪੰਜਾਬ ਵਿੱਚ ਹਾਕੀ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ – ਓਲੰਪੀਅਨ

ਹਾਕੀ ਸੈਂਟਰ ਵਿਚ ਖਿਡਾਰੀਆਂ ਦੀ ਵੱਡੀ ਗਿਣਤੀ ਪੰਜਾਬ ਵਿੱਚ ਹਾਕੀ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ – ਓਲੰਪੀਅਨ

ਕਪੂਰਥਲਾ/ਜਲੰਧਰ, 25 ਜੁਲਾਈ ( ਗੁਰਪ੍ਰੀਤ ਸਿੰਘ ਸੰਧੂ): ਪੰਜਾਬ ਸਰਕਾਰ ਵੱਲੋਂ ਹਾਕੀ ਦੀ ਖੇਡ ਨੂੰ ਹੋਰ ਉਤਸ਼ਾਹਤ ਕਰਨ ਲਈ ਹਾਲ ਹੀ ਵਿਚ ਨਿਯੁੱਕਤ ਕੀਤੇ ਚੀਫ਼ ਹਾਕੀ ਕੋਚ, ਪੰਜਾਬ ਨੇ ਅੱਜ ਕਪੂਰਥਲਾ ਵਿਖੇ ਚਲਦੇ ਹਾਕੀ ਸੈਂਟਰ ਦਾ ਦੌਰਾ ਕੀਤਾ ਗਿਆ ।

 

ਓਲੰਪੀਅਨ ਤੇ ਦਰੋਣਾਚਾਰੀਆ ਐਵਾਰਡੀ ਰਾਜਿੰਦਰ ਸਿੰਘ (ਜੂਨੀਅਰ) ਚੀਫ਼ ਕੋਚ ਹਾਕੀ, ਪੰਜਾਬ ਨੇ ਅੱਜ ਕਪੂਰਥਲਾ ਦੇ ਮੁੱਖ ਸਟੇਡਿਅਮ ਵਿਖੇ ਚਲਦੇ ਹਾਕੀ ਸੈਂਟਰ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਇਸ ਸੈਂਟਰ ਵਿਚ 5 ਸਾਲ ਤੋਂ 18 ਸਾਲ ਤਕ ਦੇ ਉਮਰ ਦੇ ਖਿਡਾਰੀਆਂ ਦੀ ਕਾਫੀ ਵੱਡੀ ਗਿਣਤੀ, ਪੰਜਾਬ ਵਿੱਚ ਹਾਕੀ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ ਹੈ । ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਕੀ ਖੇਡਣ ਦੇ ਨਾਲ ਨਾਲ ਪੜ੍ਹਾਈ ਦਾ ਵੀ ਖਿਆਲ ਰੱਖਣ । ਉਹਨਾਂ ਖਿਡਾਰੀਆਂ ਨੂੰ ਦੱਸਿਆ ਕਿ ਉਹਨਾਂ ਵੀ ਇਕ ਦਿਨ ਆਪ ਦੀ ਤਰ੍ਹਾਂ ਹੀ ਹਾਕੀ ਦੀ ਸ਼ੁਰੂਆਤ ਕੀਤੀ ਸੀ ਅਤੇ ਸਖ਼ਤ ਮਿਹਨਤ ਕਰਕੇ, ਅਨੁਸ਼ਾਸ਼ਨ ਵਿੱਚ ਰਹਿਕੇ ਅਤੇ ਉਸਤਾਦ ਦੀਆਂ ਦਿੱਤੀਆਂ ਨਸੀਹਤਾਂ ਤੇ ਦੱਸੇ ਗੁਰਾਂ ਨੂੰ ਪੱਲੇ ਬੰਨ੍ਹਕੇ ਇਹ ਮੁਕਾਮ ਹਾਸਿਲ ਕੀਤਾ ਹੈ । ਉਹਨਾਂ ਅੱਗੇ ਕਿਹਾ ਕਿ ਹਾਕੀ ਦੀ ਖੇਡ ਵਿੱਚ ਦਰੋਣਾਚਾਰੀਆ ਐਵਾਰਡ ਅਸਲ ਵਿਚ ਉਹਨਾਂ ਨੇ ਹਾਸਿਲ ਨਹੀਂ ਕੀਤਾ ਬਲਕਿ ਇਹ ਉਸ ਵੱਲੋਂ ਸਿਖਾਈ ਹਾਕੀ ਉਪਰੰਤ ਆਪ ਜਿਹੇ ਖਿਡਾਰੀਆਂ ਨੇ ਜੋਂ ਮੱਲ੍ਹਾਂ ਮਾਰੀਆਂ ਹਨ, ਉਹਨਾਂ ਨੇ ਦਵਾਇਆ ਹੈ । ਉਹਨਾਂ ਖਿਡਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਖੇਡ ਵਿਭਾਗ ਵੱਲੋਂ ਉਹਨਾਂ ਨੂੰ ਜਿਸ ਵੀ ਖੇਡ ਸਮਾਨ ਦੀ ਲੋੜ ਹੋਵੇਗੀ , ਉਹ ਮੁਹਈਆ ਕਰਵਾਇਆ ਜਾਵੇਗਾ ।

 

ਇਸ ਦੌਰੇ ਸਮੇਂ ਚੀਫ਼ ਹਾਕੀ ਕੋਚ, ਪੰਜਾਬ ਰਾਜਿੰਦਰ ਸਿੰਘ ਨਾਲ ਸੁਰਜੀਤ ਹਾਕੀ ਸੋਸਾਇਟੀ ਦੇ ਸਕਤੱਰ ਇਕਬਾਲ ਸਿੰਘ ਸੰਧੂ, ਗੁਰਮੀਤ ਸਿੰਘ, ਦਵਿੰਦਰ ਸਿੰਘ ਕੋਚ ਅਤੇ ਹਰਜਿੰਦਰ ਸਿੰਘ ਵੀ ਨਾਲ ਸਨ । ਕਪੂਰਥਲਾ ਦੇ ਅੰਤਰਰਾਸ਼ਟੀ ਹਾਕੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ, ਹਾਕੀ ਕੋਚ ਯੁੱਧਵਿੰਦਰ ਸਿੰਘ, ਹਰਪ੍ਰਤਾਪ ਸਿੰਘ ਔਲਖ ਵਗੈਰਾ ਨੇ ਚੀਫ਼ ਹਾਕੀ ਕੋਚ, ਪੰਜਾਬ ਰਾਜਿੰਦਰ ਸਿੰਘ ਇਕ ਸਨਮਾਨ ਚਿੰਨ ਦੇ ਸਨਮਾਨਿੱਤ ਵੀ ਕੀਤਾ ਗਿਆ ।