ਸ਼ਹੀਦ ਭਾਈ ਮਨੀ ਸਿੰਘ ਜੀ ਗਰੰਥੀ ਸਭਾ ਦਾ ਨਾਂਉ ਵਰਤ ਕੇ ਛਪੀ ਖਬਰ ਦਾ ਖੰਡਨ

ਸ਼ਹੀਦ ਭਾਈ ਮਨੀ ਸਿੰਘ ਜੀ ਗਰੰਥੀ ਸਭਾ ਦਾ ਨਾਂਉ ਵਰਤ ਕੇ ਛਪੀ ਖਬਰ ਦਾ ਖੰਡਨ

ਭੁਲੱਥ 24 ਜੁਲਾਈ (ਭਾਈ ਰਣਜੀਤ ਸਿੰਘ )- ਅੱਜ ਪੰਜਾਬੀ ਦੀਆਂ ਵੱਖ ਵੱਖ ਅਖ਼ਬਾਰਾਂ ਵਿੱਚ ਫਗਵਾੜਾ ਸਟੇਸ਼ਨ ਤੋਂ ਭਾਈ ਗੁਰਦੀਪ ਸਿੰਘ ਬੇਦੀ ਸ਼ਹਿਰੀ ਪ੍ਰਧਾਨ ਹਲਕਾ ਭੁਲੱਥ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਨਾਮ ਤੇ ਲੱਗੇ ਬਿਆਨ ਦਾ ਭਾਈ ਗੁਰਦੀਪ ਸਿੰਘ ਬੇਦੀ ਵੱਲੋਂ ਖੰਡਨ ਕਰਦਿਆਂ ਹੋਇਆਂ ਕਿਹਾ ਕਿ ਉਕਤ ਬਿਆਨ ਕਿਵੇਂ ਲਗਾ ਹੈ ਮੈਨੂੰ ਇਸਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ।

ਉਨ੍ਹਾਂ ਕਿਹਾ ਕਿ ਮੈਂ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦਾ ਮੀਤ ਪ੍ਰਧਾਨ ਵੀ ਹਾਂ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦਾ ਇਹ ਸੰਵਿਧਾਨ ਹੈ ਕਿ ਸਭਾ ਦਾ ਕੋਈ ਵੀ ਮੈਂਬਰ ਜਾਂ ਅਹੁਦੇਦਾਰ ਕਿਸੇ ਵੀ ਸਿਆਸੀ ਪਾਰਟੀ ਦੇ ਕਿਸੇ ਵੀ ਗਤੀਵਿਧੀ ਵਿੱਚ ਜਾ ਕੇ ਸਭਾ ਦਾ ਨਾਮ ਲੈ ਕੇ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰ ਸਕਦਾ ਪਰ ਇਸ ਦੇ ਉਲਟ ਕੱਲ੍ਹ ਵੀ ਇਕ ਪੰਜਾਬੀ ਅਖਬਾਰ ਜੋ ਜਲੰਧਰ ਤੋਂ ਛਪਦਾ ਹੈ ਉਸ ਵਿਚ ਫਗਵਾੜਾ ਤੋਂ ਉਹਨਾਂ ਦੇ ਪੱਤਰਕਾਰ ਵੱਲੋਂ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦਾ ਨਾਮ ਵਰਤ ਕੇ ਸਭਾ ਦੇ ਅਹੁਦੇਦਾਰਾਂ ਵੱਲੋਂ ਝੂਠਾ ਬਿਆਨ ਲਗਾਇਆ ਗਿਆ ਸੀ ਅਤੇ ਅੱਜ ਫਗਵਾੜਾ ਤੋਂ ਉਸੇ ਪੱਤਰਕਾਰ ਵੱਲੋਂ ਅਤੇ ਹੋਰ ਅਖ਼ਬਾਰਾਂ ਦੇ ਪੱਤਰਕਾਰਾਂ ਵੱਲੋਂ ਮੇਰੇ ਨਾਮ ਤੇ ਝੂਠਾ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਮੈਂ ਨਿੰਦਾ ਕਰਦਾ ਹਾਂ ਅਤੇ ਇਹੋ ਜਿਹੇ ਸ਼ਰਾਰਤੀ ਅਨਸਰ ਜੋ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਅਤੇ ਮੇਰੇ ਨਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ,  ਉਨ੍ਹਾਂ ਨੂੰ ਤਾੜਨਾ ਕਰਦਾ ਹਾਂ ਕਿ ਅੱਗੇ ਤੋਂ ਅਜਿਹਾ ਕੋਈ ਵੀ ਕੰਮ ਨਾ ਕੀਤਾ ਜਾਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।  ਖ਼ਾਲਸਾਈ ਰਵਾਇਤਾਂ ਮੁਤਾਬਿਕ ਕਾਰਵਾਈ ਵੀ ਕੀਤੀ ਜਾਵੇਗੀ ।

ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਭੁਲੱਥ ,ਸਕੱਤਰ ਭਾਈ ਸੰਗਤ ਸਿੰਘ ਜੀ ,ਖ਼ਜ਼ਾਨਚੀ ਭਾਈ ਰਣਜੀਤ ਸਿੰਘ ਜੀ , ਜਨਰਲ ਸਕੱਤਰ ਗੁਰਭੇਜ ਸਿੰਘ ਆਨੰਦਪੁਰੀ , ਸਭਾ ਦੇ ਅੰਤਰਿੰਗ ਕਮੇਟੀ ਮੈਂਬਰ ਭਾਈ ਕੁਲਵੰਤ ਸਿੰਘ ਜੀ, ਭਾਈ ਪ੍ਰਣਾਮ ਸਿੰਘ ਜੇ ਜ਼ਿਲਾ ਪ੍ਰਧਾਨ ਪਟਿਆਲਾ , ਭਾਈ ਬਲਵਿੰਦਰ ਸਿੰਘ ਕੋਮਲ ਅਤੇ ਭਾਈ ਮਨਪ੍ਰੀਤ ਸਿੰਘ ਕੋਮਲ ਆਦਿ ਹਾਜ਼ਰ ਸਨ ।ਇਸ ਮੌਕੇ ਸ਼ਹੀਦ ਭਾਈ ਮਨੀ ਸਿੰਘ ਜਿਹੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਜੀ ਨੇ ਕਿਹਾ ਕੇ ਗਲਤ ਖਬਰਾਂ ਛਾਪਣ ਵਾਲੇ ਪੱਤਰਕਾਰ ਅਤੇ ਅਖ਼ਬਾਰ ਉੱਪਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ।