ਵਿਧਾਇਕ ਦੇ ਦਫਤਰ ਵਿੱਚ ਸਮਝੌਤੇ ਦੌਰਾਨ ਚੱਲੀ ਗੋਲੀ!

ਵਿਧਾਇਕ ਦੇ ਦਫਤਰ ਵਿੱਚ ਸਮਝੌਤੇ ਦੌਰਾਨ ਚੱਲੀ ਗੋਲੀ!

ਜਲੰਧਰ(ਕੇਸਰੀ ਨਿਊਜ਼ ਨੈੱਟਵਰਕ)- ਸ਼ਹਿਰ ਵਿੱਚ ਇਕ ਵਾਰ ਫਿਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਪੈਟਰੋਲ ਪੰਪ ‘ਤੇ ਫਾਇਰਿੰਗ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।  ਪੈਟਰੋਲ ਪੰਪ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਆਸਪਾਸ ਦੇ ਖੇਤਰ ਵਿਚ ਦਹਿਸ਼ਤ ਫੈਲ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਬਾਵਾ ਹੈਨਰੀ ਦੇ ਦਫਤਰ ਵਿਚ ਦੋਵਾਂ ਧਿਰਾਂ ਵਿਚਾਲੇ ਹੋਏ ਸਮਝੌਤੇ ਸੰਬੰਧੀ ਇਕ ਮੀਟਿੰਗ ਚੱਲ ਰਹੀ ਸੀ। ਇਸ ਮੀਟਿੰਗ ਵਿੱਚ ਅਵਤਾਰ ਹੈਨਰੀ ਆਪ ਸ਼ਾਮਲ ਨਹੀਂ ਸੀ। ਇਸ ਦੌਰਾਨ ਇੱਕ ਧਿਰ ਦੇ ਨੌਜਵਾਨ ਵੱਲੋਂ ਲਿਆਂਦੇ ਇੱਕ ਰਿਵਾਲਵਰ ‘ਚੋਂ ਫਾਇਰ ਕਰ ਦਿੱਤਾ। ਇਸ ਬਾਰੇ ਕੁਝ ਸਪੱਸ਼ਟ ਨਹੀਂ ਹੈ ਕਿ ਇਹ ਗੋਲੀ ਜਾਣਬੁੱਝ ਕੇ ਚਲਾਈ ਗਈ ਸੀ ਜਾਂ ਗਲਤੀ ਨਾਲ, ਪਰ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੋਲੀ ਚਲਾਉਣ ਵਾਲੇ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।