ਬਾਰਿਸ਼ ਨੂੰ ਲੈ ਕੇ ਪੰਜਾਬ ਵਾਸੀਆਂ ਲਈ ਦਿੱਲੀ ਤੋਂ ਆਈ ਖੁਸ਼ਖ਼ਬਰੀ
ਜਲੰਧਰ ਵਿਚ ਬਾਰਸ਼ ਦੌਰਾਨ ਆਨੰਦ ਮਾਣਦੇ ਲੋਕ

ਬਾਰਿਸ਼ ਨੂੰ ਲੈ ਕੇ ਪੰਜਾਬ ਵਾਸੀਆਂ ਲਈ ਦਿੱਲੀ ਤੋਂ ਆਈ ਖੁਸ਼ਖ਼ਬਰੀ

New Delhi (KNN)- ਉੱਤਰੀ ਭਾਰਤ ’ਚ ਗਰਮੀ ਤੇ ਹੁੰਮਸ ਤੋਂ ਪਰੇਸ਼ਾਨ ਲੋਕਾਂ ਲਈ ਮੌਸਮ ਦੇ ਲਿਹਾਜ਼ ਨਾਲ ਵੱਡੀ ਖੁਸ਼ਖ਼ਬਰੀ ਆ ਰਹੀ ਹੈ। ਲੋਕਾਂ ਨੂੰ ਰਾਹਤ ਮਿਲਣ ਦੀ ਵੱਡੀ ਸੰਭਾਵਨਾ ਬਣ ਚੁੱਕੀ ਹੈ। ਜਲਦ ਹੀ ਉੱਤਰ ਭਾਰਤ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਬੰਗਾਲ ਦੀ ਖਾੜ੍ਹੀ ਤੇ ਅਰਬ ਸਾਗਰ ਤੋਂ ਆਉਣ ਵਾਲੀ ਹਵਾ ਮੈਦਾਨੀ ਖੇਤਰਾਂ ’ਚ ਆ ਕੇ ਮਿਲ ਰਹੀ ਹੈ, ਜਿਸ ਕਾਰਨ ਖੇਤਰੀ ਚੱਕਰਵਾਤ ਬਣਨ ਨਾਲ ਐਤਵਾਰ ਤੋਂ ਬਾਰਿਸ਼ ਦੀ ਸੰਭਾਵਨਾ ਬਣ ਗਈ ਹੈ।

ਰਾਜਧਾਨੀ ਦਿੱਲੀ  ਦੀ ਗੱਲ ਕਰੀਏ ਤਾਂ ਉੱਥੇ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸਤੋਂ ਇਲਾਵਾ ਹਿਮਾਚਲ ਪ੍ਰਦੇਸ਼ ’ਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਕਿਸੇ ਤਰ੍ਹਾਂ ਝੋਨੇ ਦੀ ਨਰਸਰੀ ਤਾਂ ਤਿਆਰ ਕਰ ਲਈ ਹੈ ਹੁਣ ਪੌਦਿਆਂ ਦੀ ਸਿੰਚਾਈ ਲਈ ਪਾਣੀ ਦਾ ਇੰਤਜ਼ਾਰ ਹੈ। ਕਿਸਾਨਾਂ ਨੂੰ ਰਿਮਝਿਮ ਬਾਰਿਸ਼ ਪੈਣ ਦਾ ਇੰਤਜ਼ਾਰ ਹੈ।
ਇਸ ਬਾਰੇ ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ 18 ਤੋਂ 21 ਜੁਲਾਈ ਤਕ ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ ਅਤੇ ਉੱਤਰੀ ਮੱਧ ਪ੍ਰਦੇਸ਼ ’ਚ ਭਾਰੀ ਤੋਂ ਭਾਰੀ ਬਾਰਿਸ਼ ਅਤੇ 18 ਜੁਲਾਈ ਨੂੰ ਦਿੱਲੀ ’ਚ ਅਲੱਗ-ਅਲੱਗ ਥਾਵਾਂ ’ਤੇ ਮੱਧਮ ਤੋਂ ਭਾਰੀ ਬਾਰਿਸ਼ ਦੇ ਨਾਲ ਵਿਆਪਕ ਬਾਰਿਸ਼ ਦੇ ਨਾਲ ਬਾਰਿਸ਼ ਗਤੀਵਿਧੀ ਵੱਧਣ ਦੀ ਵੀ ਸੰਭਾਵਨਾ ਹੈ। 17 ਜੁਲਾਈ ਤੋਂ 21 ਜੁੁਲਾਈ ਤਕ ਪੱਛਮੀ ਹਿਮਾਲਿਆ ਖੇਤਰ ਅਤੇ ਉੱਤਰ ਪ੍ਰਦੇਸ਼ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਦਿੱਲੀ ’ਚ ਹਲਕੀ ਬਾਰਿਸ਼ ਤੇ ਗਰਜ ਦੇ ਨਾਲ ਸੰਭਾਵਿਤ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਉਮੀਦ ਹੈ। 27 ਜੂਨ ਦੀ ਆਮ ਤਰੀਕ ਦੇ 16 ਦਿਨ ਬਾਅਦ ਮੰਗਲਵਾਰ ਨੂੰ ਸ਼ਹਿਰ ’ਚ ਮੌਨਸੂਨ ਸੀਜ਼ਨ ਦੀ ਪਹਿਲੀ ਬਾਰਿਸ਼ ਹੋਈ ਸੀ। ਰਾਸ਼ਟਰੀ ਰਾਜਧਾਨੀ ’ਚ ਸ਼ੁੱਕਰਵਾਰ ਨੂੰ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਤਿੰਨ ਡਿਗਰੀ ਵੱਧ 37.8 ਡਿਗਰੀ ਦਰਜ ਕੀਤਾ ਗਿਆ।