RBI ਵਲੋਂ Mastercard ਦੇ ਡੈਬਿਟ ਤੇ ਕ੍ਰੈ਼ਡਿਟ ਕਾਰਡ ਬੰਦ
ਭਾਰਤੀ ਰਿਜ਼ਰਵ ਬੈਂਕ

RBI ਵਲੋਂ Mastercard ਦੇ ਡੈਬਿਟ ਤੇ ਕ੍ਰੈ਼ਡਿਟ ਕਾਰਡ ਬੰਦ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਅੱਜ ਸਾਰੇ ਬੈਂਕਾਂ ਤੇ ਮਾਈਕ੍ਰੋ ਫਾਈਨਾਂਸ ਕੰਪਨੀਆਂ ਨੂੰ ਵੱਡਾ ਆਦੇਸ਼ ਦਿੱਤਾ ਹੈ। RBI ਵੱਲੋਂ ਨਵੇਂ ਮਾਸਟਰਕਾਰਡ ਦੇ ਡੈਬਿਟ ਤੇ ਕ੍ਰੈ਼ਡਿਟ ਕਾਰਡ Mastercard Debit And Credit Card ਨੂੰ ਪੇਸ਼ ਕਰਨ ਤੋਂ ਸਖ਼ਤ ਮਨ੍ਹਾਂ ਕੀਤਾ ਗਿਆ ਹੈ। ਆਰਬੀਆਈ ਨੇ ਇਸਦੀ ਡੈੱਡਲਾਈਨ 22 ਜੁਲਾਈ ਰੱਖੀ ਹੈ। ਇਸ ਤੋਂ ਬਾਅਦ ਬੈਂਕਾਂ ਵੱਲੋਂ ਨਵੇਂ ਜਾਂ ਪੁਰਾਣੇ Mastercard ਦੇ ਡੈਬਿਟ, ਕ੍ਰੈਡਿਟ, ਪ੍ਰੀ-ਪੇਡ ਕਾਰਡ ਲੋਕਾਂ ਨੂੰ ਨਹੀਂ ਦਿੱਤੇ ਜਾਣਗੇ। ਇਨ੍ਹਾਂ ਨਿਯਮਾਂ ਦਾ ਪਾਲਣ ਸਾਰੇ ਬੈਂਕਾਂ ਨੂੰ 22 ਜੁਲਾਈ ਤੋਂ ਕਰਨਾ ਪਵੇਗਾ।

ਦੱਸਣਯੋਗ ਹੈ ਕਿ ਆਰਬੀਆਈ ਦਾ ਮੰਨਣਾ ਹੈ ਇਸ ਕੋਰੋਨਾ ਕਾਲ ‘ਚ ਬਹੁਤ ਸਾਰੇ ਫਰਜ਼ੀ ਮਾਮਲੇ ਸਾਹਮਣੇ ਆਏ ਹਨ। ਮਾਸਟਰਕਾਰਡ ਵੱਲੋਂ ਡਾਟਾ ਸਟੋਰੇਜ਼ ਨਿਯਮਾਂ ਦਾ ਪਾਲਣ ਨਹੀਂ ਹੋ ਰਿਹਾ ਹੈ। ਇਸ ਦੇ ਚੱਲਦਿਆਂ ਨਵੇਂ ਮਾਸਟਰਕਾਰਡ ‘ਤੇ ਰੋਕ ਲੱਗੇਗੀ ਤਾਂ ਮੌਜੂਦਾ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ।