You are currently viewing ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦੀ ਪ੍ਰਧਾਨਗੀ ਦਾ ਫਾਇਦਾ ਚੁੱਕੇਗਾ ਭਾਰਤ
ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦੀ ਪ੍ਰਧਾਨਗੀ ਦਾ ਫਾਇਦਾ ਚੁੱਕੇਗਾ ਭਾਰਤ

ਨਿਊਯਾਰਕ (KNN) : ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ੰਗਲਾ ਨੇ ਕਿਹਾ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਵਿਚ ਆਪਣੇ ਦੋ ਸਾਲਾਂ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਏਗਾ ਤੇ ਪੁਸ਼ਟੀ ਕਰੇਗਾ ਕਿ ਉਸ ਨੇ 15 ਦੇਸ਼ਾਂ ਦੀ ਸੰਸਥਾ ‘ਚ ਆਪਣੇ ਸਥਾਈ ਮੈਂਬਰਸ਼ਿਪ ਦਾ ਅਧਿਕਾਰ ਸਥਾਪਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸੁਰੱਖਿਆ ਪ੍ਰਰੀਸ਼ਦ ‘ਚ ਸਮੁੰਦਰੀ ਸੁਰੱਖਿਆ, ਅੱਤਵਾਦ ਰੋਕੂ ਕਦਮਾਂ ਤੇ ਸੁਰੱਖਿਆ ਨਿਗਰਾਨੀ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਹੀ ਪ੍ਰਰੀਸ਼ਦ ਦੀ ਅਗਵਾਈ ਦੀ ਤਿਆਰੀ ਕਰ ਰਿਹਾ ਹੈ।

ਸ਼ਿ੍ੰਗਲਾ ਨੇ ਵੀਰਵਾਰ ਨੂੰ ਕਿਹਾ ਕਿ ਅਗਸਤ ਮਹੀਨੇ, ਸੰਯੁਕਤ ਰਾਸ਼ਟਰ ਨਾਲ ਸਾਡੀ ਹਿੱਸੇਦਾਰੀ ‘ਚ ਸਾਡੇ ਕੋਲ ਇਕ ਬਹੁਤ ਹੀ ਮਹੱਤਵਪੂਰਨ ਮੀਲ ਪੱਥਰ ਹੈ। ਅਸੀਂ ਅਗਸਤ ਮਹੀਨੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦੇ ਪ੍ਰਧਾਨ ਬਣਾਂਗੇ। ਅਸੀਂ ਸੁਰੱਖਿਆ ਪ੍ਰਰੀਸ਼ਦ ‘ਚ ਆਪਣੇ ਦੋ ਸਾਲਾਂ ਦਾ ਸਰਬੋਤਮ ਪ੍ਰਦਰਸ਼ਨ ਕਰਾਂਗੇ। ਪ੍ਰਰੀਸ਼ਦ ਤੇ ਸਾਡੇ ਵਿਸ਼ਿਆਂ ‘ਚ ਆਪਣੀ ਛਾਪ ਛੱਡਾਂਗੇ ਤੇ ਸਾਬਿਤ ਕਰਾਂਗੇ ਕਿ ਭਾਰਤ ਅਸਲ ‘ਚ ਇਸ ਦਾ ਹੱਕਦਾਰ ਹੈ। ਇਸੇ ਜ਼ਿੰਮੇਵਾਰੀ ਨਾਲ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦਾ ਸਥਾਈ ਮੈਂਬਰ ਬਣਨ ਦੇ ਆਪਣੇ ਅਧਿਕਾਰ ਨੂੰ ਸਾਬਿਤ ਕਰੇਗਾ।

ਸ਼ਿ੍ੰਗਲਾ ਬੁੱਧਵਾਰ ਨੂੰ ਨਿਊਯਾਰਕ ਪਹੁੰਚੇ। ਉਹ ਫਰਾਂਸ ਦੇ ਮੌਜੂਦਾ ਰਾਸ਼ਟਰਪਤੀ ਦੀ ਅਗਵਾਈ ‘ਚ ਹੋਣ ਵਾਲੀਆਂ ਸੁਰੱਖਿਆ ਪ੍ਰਰੀਸ਼ਦ ਦੀਆਂ ਦੋ ਉੱਚ ਪੱਧਰੀ ਬੈਠਕਾਂ ‘ਚ ਹਿੱਸਾ ਲੈਣਗੇ। ਉਹ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਰਸ ਨਾਲ ਵੀ ਮੁਲਾਕਾਤ ਕਰਨਗੇ ਤੇ ਲੀਬੀਆ ‘ਚ ਪ੍ਰਰੀਸ਼ਦ ਨੂੰ ਸੰਬੋਧਨ ਕਰਨਗੇ। ਭਾਰਤ ਨਿਆ ਕਮੇਟੀ ਦਾ ਪ੍ਰਧਾਨ ਹੈ। ਸ਼ਿ੍ੰਗਲਾ ਦੀ ਯਾਤਰਾ ਉਦੋਂ ਹੋ ਰਹੀ ਹੈ ਜਦੋਂ ਭਾਰਤ ਅਗਲੇ ਮਹੀਨੇ 15 ਦੇਸ਼ਾਂ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦਾ ਪ੍ਰਧਾਨ ਬਣਨ ਦੀ ਤਿਆਰੀ ਕਰ ਰਿਹਾ ਹੈ।

ਜੈਪੁਰ ਫੁੱਟ ਯੂਐੱਸਏ ਤੇ ਗ੍ਰੇਸ਼ੀਅਸ ਗਿਵਰਸ ਫਾਊਂਡੇਸ਼ਨ ਯੂਐੱਸਏ ਵੱਲੋਂ ਸ਼ਹਿਰ ‘ਚ ਉਨ੍ਹਾਂ ਲਈ ਹੋਣ ਵਾਲੇ ਸਵਾਗਤ ਸਮਾਗਮ ‘ਚ ਸ਼ਿ੍ੰਗਲਾ ਨੇ ਕਿਹਾ ਕਿ ਯੂਐੱਨ ‘ਚ ਭਾਰਤ ਦੇ ਨੁਮਾਇੰਦੇ ਟੀਐੱਸ ਤਿਰੁਮੂਰਤੀ ਨੇ ਸਮੁੰਦਰੀ ਸੁਰੱਖਿਆ, ਅੱਤਵਾਦ ਤੇ ਅੱਤਵਾਦ ਦੇ ਖੇਤਰਾਂ ‘ਚ ਨਵੇਂ ਤੇ ਮਹੱਤਵਪੂਰਨ ਖੇਤਰਾਂ ਦੀ ਪਹਿਲ ਕੀਤੀ ਹੈ। ਭਾਰਤ ਦੀ ਮੌਜੂਦਾ ਅਗਵਾਈ ਦੌਰਾਨ ਸੰਯੁਕਤ ਰਾਸ਼ਟਰ ਸ਼ਾਂਤੀ ਦਾ ਸੰਚਾਲਨ ਕਰਦਾ ਹੈ।

ਸ਼ਿ੍ੰਗਲਾ ਨੇ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਬਾਰੇ ਕਿਹਾ ਕਿ ਭਾਰਤ ਨੇ ਕਈ ਦੇਸ਼ਾਂ ਦੀ ਮਦਦ ਕੀਤੀ ਹੈ ਤੇ ਦੁਨੀਆ ਭਰ ਦੇ ਦੇਸ਼ਾਂ ਨੂੰ 6.6 ਕਰੋੜ ਤੋਂ ਜ਼ਿਆਦਾ ਟੀਕੇ ਵੰਡੇਹਨ ਤੇ 150 ਤੋਂ ਜ਼ਿਆਦਾ ਦੇਸ਼ਾਂ ‘ਚ ਕੋਵਿਡ-19 ਨਾਲ ਦਖ਼ਲ ਦੇਣ ਲਈ ਹਾਈਡ੍ਰੋਕਸੀਕਲੋਰੋਕਵੀਨ ਤੇ ਇਸ ਦੇ ਪ੍ਰਮੁੱਖ ਦਵਾਈ ਉਤਪਾਦ ਪ੍ਰਦਾਨ ਕੀਤੇ ਹਨ