ਹੱਤਿਆਰੇ ਗੈਂਗਸਟਰ ਤੇ ਸਮਗਲਰ ਕੇ.ਸੀ.ਐਫ ਦੇ ਸਾਬਕਾ ਖਾੜਕੂ ਦੇ ਘਰੋਂ ਕਾਬੂ
ਕੇਸਰੀ ਨਿਊਜ਼ ਨੈੱਟਵਰਕ

ਹੱਤਿਆਰੇ ਗੈਂਗਸਟਰ ਤੇ ਸਮਗਲਰ ਕੇ.ਸੀ.ਐਫ ਦੇ ਸਾਬਕਾ ਖਾੜਕੂ ਦੇ ਘਰੋਂ ਕਾਬੂ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਖਾਲਿਸਤਾਨ ਕਮਾਂਡੋ ਫੋਰਸ (ਕੇਸੀਐੱਫ) ਦੇ ਸਾਬਕਾ ਅੱਤਵਾਦੀ ਗੁਰਸੇਵਕ ਸਿੰਘ ਉਰਫ਼ ਬਬਲਾ ਦੇ ਘਰ ਛਾਪੇਮਾਰੀ ਕਰ ਕੇ ਪੁਲਿਸ ਨੇ ਹੱਤਿਆ ਮਾਮਲੇ ‘ਚ ਲੋੜੀਂਦੇ ਦੋ ਮੁਲਜ਼ਮਾਂ ਅੰਮ੍ਰਿਤਪ੍ਰੀਤ ਸਿੰਘ ਅਤੇ ਜਗਪ੍ਰੀਤ ਸਿੰਘ ਨੂੰ ਕਾਬੂ ਕੀਤਾ ਹੈ।

ਮੌਕੇ ‘ਤੇ ਪੁਲਿਸ ਨੇ  1300 ਗ੍ਰਾਮ ਹੈਰੋਇਨ, ਤਿੰਨ ਪਿਸਤੌਲ, ਇਕ ਰਾਈਫਲ ਤੇ 22 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਫੜ੍ਹੇ ਗਏ ਮੁਲਜ਼ਮਾਂ ਖ਼ਿਲਾਫ਼ 30 ਮਾਮਲੇ ਦਰਜ ਹਨ। ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਵਿਚ ਮੰਨਿਆ ਕਿ ਉਨ੍ਹਾਂ ਨੇ ਮੱਛੀ ਦੇ ਠੇਕੇਦਾਰ ਮੁਖਤਿਆਰ ਸਿੰਘ ਦੀ ਹੱਤਿਆ ਕਰਕੇ ਸਾਬਕਾ ਅੱਤਵਾਦੀ ਦੇ ਘਰ ‘ਚ ਪਨਾਹ ਲਈ ਸੀ। ਜਿਸ ਤੋਂ ਬਾਅਦ ਸਾਬਕਾ ਅੱਤਵਾਦੀ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਸਥਿਤ ਆਪਣੇ ਮਕਾਨ ‘ਚ ਰੱਖਿਆ ਸੀ।