ਚੀਫ਼ ਕੋਚ ਹਾਕੀ ਓਲੰਪੀਅਨ ਰਾਜਿੰਦਰ ਸਿੰਘ ਨੇ ਪਹਿਲੀ ਤਨਖ਼ਾਹ ਕੀਤੀ ਗੋਲਕੀਪਰਾਂ ਨੂੰ ਸਮਰਪਿਤ ।

ਚੀਫ਼ ਕੋਚ ਹਾਕੀ ਓਲੰਪੀਅਨ ਰਾਜਿੰਦਰ ਸਿੰਘ ਨੇ ਪਹਿਲੀ ਤਨਖ਼ਾਹ ਕੀਤੀ ਗੋਲਕੀਪਰਾਂ ਨੂੰ ਸਮਰਪਿਤ ।

ਜਲੰਧਰ, 9 ਜੁਲਾਈ :(ਮੋਹਿਤ ਸ਼ਰਮਾ) -ਪੰਜਾਬ ਦੇ ਚੀਫ਼ ਕੋਚ ਹਾਕੀ ਓਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਨੇ ਆਪਣੀ ਪਹਿਲੀ ਤਨਖਾਹ ਸੁਰਜੀਤ ਹਾਕੀ ਅਕੈਡਮੀ ਦੇ ਗੋਲਕੀਪਰਾਂ ਨੂੰ ਸਮਰਪਿਤ ਕੀਤੀ ਹੈ ।

ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਨਿਯੁਕਤ ਕੀਤੇ ਗਏ ਚੀਫ਼ ਹਾਕੀ ਕੋਚ ਪੰਜਾਬ ਤੇ ਦਰੋਣਾਚਾਰੀਆ ਐਵਾਰਡੀ ਓਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਅਨੁਸਾਰ ਹਾਕੀ ਨੇ ਉਸ ਨੂੰ ਜਿੰਦਗੀ ਵਿੱਚ ਚੰਗੀ ਇੱਜ਼ਤ, ਸ਼ੋਹਰਤ ਅਤੇ ਅਹੁਦੇ ਬਖਸ਼ੇ ਹਨ ਅਤੇ ਹੁਣ ਬਾਕੀ ਜ਼ਿੰਦਗ਼ੀ ਹਾਕੀ ਦੀ ਤਰੱਕੀ ਤੇ ਹਾਕੀ ਖ਼ਿਡਾਰੀਆਂ ਦੀ ਮਦਦ ਕਰਕੇ ਹਾਕੀ ਦਾ ਕਰਜ਼ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਉਹਨਾਂ ਨੇ ਅੱਜ ਬਤੌਰ ਚੀਫ਼ ਕੋਚ ਹਾਕੀ ਜੋ ਪਹਿਲੀ ਤਨਖਾਹ ਮਿਲੀ, ਨੂੰ ਗੋਲਕੀਪਰਾਂ ਨੂੰ ਸਮਰਪਿਤ ਕਰਦੇ ਹੋਏ ਸੁਰਜੀਤ ਹਾਕੀ ਅਕੈਡਮੀ ਜਲੰਧਰ ਦੇ ਗੋਲਕੀਪਰਾਂ ਨੂੰ ਕੰਮਲੀਟ ਗੋਲਕੀਪਿੰਗ ਕਿਟ ਖਰੀਦ ਕਰਕੇ ਦਿੱਤੀ ਹੈ । ਉਹਨਾਂ ਅੱਗੇ ਕਿਹਾ ਕਿ ਭਵਿੱਖ ਵਿਚ ਉਹ ਹਰ ਲੋੜਵੰਦ ਹਾਕੀ ਖਿਡਾਰੀਆਂ ਦੀ ਮਦਦ ਕਰਦੇ ਰਹਿਣਗੇ ।

 

ਫੋਟੋ ਕੈਪਸਨ : ਓਲੰਪੀਅਨ ਰਾਜਿੰਦਰ ਸਿੰਘ (ਜੂਨੀਅਰ), ਸੁਰਜੀਤ ਹਾਕੀ ਸੁਸਾਇਟੀ ਦੇ ਜਰਨਲ ਸਕੱਤਰ ਇਕਬਾਲ ਸਿੰਘ ਸੰਧੂ, ਕੋਚ ਦਵਿੰਦਰ ਸਿੰਘ, ਕੋਚ ਯੁੱਧਵਿੰਦਰ ਸਿੰਘ ਜੌਨੀ, ਕੋਚ ਰਾਜਿੰਦਰ ਕੁਮਾਰ ਸ਼ਰਮਾ ਗੋਲਕੀਪਰਾਂ ਨਾਲ ਦਿਖਾਈ ਦੇ ਰਹੇ ਹਨ ।