ਲੱਖਾ ਸਿਧਾਣਾ ਨੂੰ ਗ੍ਰਿਫਤਾਰੀ ਤੋਂ ਮਿਲੀ ਰਾਹਤ

ਲੱਖਾ ਸਿਧਾਣਾ ਨੂੰ ਗ੍ਰਿਫਤਾਰੀ ਤੋਂ ਮਿਲੀ ਰਾਹਤ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)-ਪੰਜਾਬ ਦੇ ਗੈਂਗਸਟਰ ਰਹੇ ਲੱਖਾ ਸਿਧਾਣਾ ਨੂੰ ਗਣਤੰਤਰ ਦਿਵਸ ‘ਤੇ ਹੋਏ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ  (red fort) ਹੁੱਲੜਬਾਜ਼ੀ ਮਾਮਲੇ ‘ਚ 20 ਜੁਲਾਈ ਤਕ ਮਿਲੀ ਗ੍ਰਿਫ਼ਤਾਰੀ ਤੋਂ ਅੰਤਿਰਮ ਰਾਹਤ ਮਿਲ ਗਈ ਹੈ।

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਦੇ ਆਦੇਸ਼ ਮੁਤਾਬਿਕ, ਲੱਖਾ ਸਿਧਾਣਾ ਨੂੰ 20 ਜੁਲਾਈ ਤਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕੇਗਾ। ਪੁਲਿਸ ਨੇ ਅਜੇ ਤਕ ਮੁਲਜ਼ਮ ਦੀ ਅਗਾਊਂ ਜ਼ਮਾਨਤ ‘ਤੇ ਜਵਾਬ ਨਹੀਂ ਦਿੱਤਾ ਹੈ। ਗੌਰਤਲਬ ਹੈ ਕਿ ਗਣਤੰਤਰ ਦਿਵਸ ‘ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ (Red Fort Violence) ਦੇ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ (Delhi Police) ਦੀ ਕ੍ਰਾਈਮ ਬ੍ਰਾਂਚ ਨੇ ਪਿਛਲੇ ਦਿਨੀਂ ਪੰਜਾਬ ਦੇ ਗੈਂਗਸਟਰ ਤੋਂ ਸਮਾਜਿਕ ਵਰਕਰ ਬਣੇ ਲੱਖਾ ਸਿਧਾਣਾ ਨਾਲ ਪੁੱਛਗਿੱਛ ਕੀਤੀ। ਹਿੰਸਾ ਦੀ ਘਟਨਾ ਤੋਂ ਬਾਅਦ ਪਹਿਲੀ ਵਾਰ ਪੁਲਿਸ ਨੇ ਸਿਧਾਨਾ ਤੋਂ ਪੁੱਛਗਿੱਛ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ, ਲੱਖਾ ਸਿੰਘ ਸਿਧਾਣਾ ਤੋਂ ਕ੍ਰਾਈਮ ਬ੍ਰਾਂਚ ਆਫਿਸ ‘ਚ ਵੀਰਵਾਰ ਦੁਪਹਿਰ ‘ਚ ਘੱਟੋਂ-ਘੱਟ ਦੋ ਘੰਟੇ ਤਕ ਪੁੱਛਗਿੱਛ ਕੀਤੀ ਗਈ। ਪੁਲਿਸ ਦੀ ਮੰਨੀਏ ਤਾਂ ਸ਼ੁੱਕਰਵਾਰ ਨੂੰ ਵੀ ਉਸ ਤੋਂ ਮੁੜ ਪੁੱਛਗਿੱਛ ਕੀਤੀ ਪਰ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਲੱਖਾ ਸਿਧਾਨਾ ਦੇ ਵਕੀਲ ਨੇ ਦਿੱਲੀ ਪੁਲਿਸ ਨਾਲ ਸਪੰਰਕ ਕੀਤਾ ਤੇ ਕਿਹਾ ਕਿ ਉਹ ਜਾਂਚ ‘ਚ ਸ਼ਾਮਲ ਹੋਣਾ ਚਾਹੁੰਦਾ ਹੈ। ਉਹ ਆਇਆ ਤੇ ਅਸੀਂ ਉਸ ਤੋਂ ਜਾਂਚ ਨਾਲ ਜੁੜੇ ਕੁਝ ਸਵਾਲ ਪੁੱਛੇ। ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਨੂੰ ਦੋ ਹਫ਼ਤੇ ਲਈ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।