You are currently viewing ਵਿਲੱਖਣ ਖਿਡਾਰੀ ਮਿਲਖਾ ਸਿੰਘ ਨੂੰ ਪੌਦੇ ਲਗਾ ਕੇ ਦਿੱਤੀ ਵਿਲੱਖਣ ਸ਼ਰਧਾਂਜਲੀ

ਵਿਲੱਖਣ ਖਿਡਾਰੀ ਮਿਲਖਾ ਸਿੰਘ ਨੂੰ ਪੌਦੇ ਲਗਾ ਕੇ ਦਿੱਤੀ ਵਿਲੱਖਣ ਸ਼ਰਧਾਂਜਲੀ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਆਦਮਪੁਰ ਦੋਆਬਾ ਵਿਖੇ ਪ੍ਰਿਥਵੀ ਵੈਲਫੇਅਰ ਸੁਸਾਇਟੀ ਅਤੇ ਸਾਬਕਾ ਉਲੰਪਿਕ ਖਿਡਾਰੀਆਂ ਨੇ “ਉੱਡਣਾ ਸਿੱਖ” ਮਿਲਖਾ ਸਿੰਘ ਜੀ ਨੂੰ ਪੌਦੇ ਲਗਾਕੇ ਵਿਲੱਖਣ ਸ਼ਰਧਾਂਜਲੀ ਦਿੱਤੀ ਗਈ । ਖਾਸ ਤੌਰ ਤੇ ਇੱਕ ਬੋਹੜ ਦਾ ਬੂਟਾ ਵੀ ਲਗਾਇਆ ਗਿਆ।

ਅੰਤਰਰਾਸ਼ਟਰੀ ਮਾਣ ਸਨਮਾਨ ਹਾਸਿਲ ਖੇਡ ਸ਼ਖ਼ਸ਼ੀਅਤਾਂ  ਜਿਹਨਾ ਵਿਚ ਓਲੰਪੀਅਨ ਕਰਤਾਰ ਸਿੰਘ ਪਦਮਸ੍ਰੀ , ਪ੍ਰੇਮ ਚੰਦ ਡੀਗਰਾ ਪਦਮਸ੍ਰੀ , ਸਰੋਜ ਬਾਲਾ ਹਾਕੀ ਓਲੰਪੀਅਨ , ਸੱਜਣ ਸਿੰਘ ਚੀਮਾ ( ਅਰਜਨਾ ਐਵਾਰਡੀ ਆਦਿ ਇਸ ਮੋਕੇ ਤੇ ਉਚੇਚੇ ਤੌਰ ਤੇ ਸ਼ਾਮਲ ਹੋਏ ।

ਪ੍ਰਿਥਵੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ , ਸਤਨਾਮ ਸਿੰਘ , ਡਾ. ਸ਼ਿਵ ਦਿਆਲ ਮਾਲੀ , ਹਰਿੰਦਰ ਸਿੰਘ ਢਿੱਲੋਂ, ਕੁਲਦੀਪ ਮਿਨਹਾਸ, ਬਲਵਿੰਦਰ ਬੂਗਾ, ਜਗਤਾਰ ਸਿੰਘ ਸੈਣੀ, ਜੀਤ ਲਾਲ, ਅਸ਼ੋਕ ਕੁਮਾਰ ( ਕਪੂਰਪਿੰਡ ), ਰਾਜਕੁਮਾਰ ( ਜਲੰਧਰ ਕੈਂਟ ), ਪ੍ਰਿੰਸੀਪਲ ਪ੍ਰੇਮ ਕੁਮਾਰ , ਕਰਮਜੀਤ ਕੌਰ, ਬਖਸ਼ੀਸ਼ ਕੌਰ , ਪਰਮਜੀਤ ਕੌਰ, ਰਸ਼ਮਿੰਦਰ ਕੌਰ , ਗੁਰਲੀਨ ਕੌਰ, ਮਹਿੰਦਰ ਸਿੰਘ ਰਲਮਿਲ , ਪੰਕਜ ਕੁਮਾਰ, ਤਰਸੇਮ ਸਿੰਘ ਸੈਣੀ,ਮਹਿੰਦਰ ਸਿੰਘ, ਗੁਰਲੀਨ ਕੌਰ,ਜਗਦੀਸ਼ ਸਿੰਘ, ਰਣਵੀਰ ਸਿੰਘ , ਧਰਮ ਸਿੰਘ, ਜਸਪ੍ਰੀਤ ਸਿੰਘ ਅਤੇੇ 100 ਤੋਂ ਵੱਧ ਬੱਚਿਆਂ ਨੇ ਵੀ ਇਸ ਮੌਕੇ ਤੇ ਹਿੱਸਾ ਲਿਆ ।

ਖੇਡ ਮੈਦਾਨ ਵਿਚ ਆਏ ਨੌਜਵਾਨਾਂ ਅਤੇ ਲੜਕੀਆਂ ਨੇ ਦੌੜਾਂ ਵੀ ਲਗਾਈਆਂ । ਕਰਤਾਰ ਸਿੰਘ ਜੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਪਹਿਲਾਂ ਵਾਂਗ ” ਸੋਨੇ ਦੀ ਚਿੜੀ ” ਬਨਾਉਣ ਲਈ ਯਤਨ ਕੀਤੇ ਜਾਣਗੇ ।ਲੋੜਵੰਦ ਖਿਡਾਰੀਆਂ ਦੀ ਮਦਦ ਕੀਤੀ ਜਾਵੇਗੀ । ਪ੍ਰੇਮ ਚੰਦ ਡੀਗਰਾ ਜੀ ਕੇਹਾ ਕਿ ਸਿਹਤਮੰਦ ਹੋਣ ਲਈ ਖਿਡਾਰੀ ਨੂੰ ਖਾਣ ਪੀਣ ਨੂੰ ਨਿਯਮਿਤ ਰੱਖਣ ਦੀ ਲੋੜ ਹੈ । ਖਿਡਾਰੀਆਂ ਨੂੰ ਕਦੇ ਵੀ ਹੌਂਸਲਾ ਨਹੀਂ ਛੱਡਣਾ ਚਾਹੀਦਾ ਹੈ । ਪੂਰੀ ਮਿਹਨਤ ਅਤੇ ਲਗਨ ਨਾਲ ਮਿਹਨਤ ਕਰਦੇ ਰਹੇ, ਮੰਜਲ ਜਰੂਰ ਮਿਲਦੀ ਹੈ । ਸੱਜਣ ਸਿੰਘ ਚੀਮਾ  ਨੇ ਕਿਹਾ ਨਵੀਂ ਪੀੜ੍ਹੀ ਨੂੰ ਸਿਹਤ ਲਈ ਖੇਡਾਂ ਵੀ ਜਰੂਰੀ ਹੈ, ਅਤੇ ਨਾਲ ਨਾਲ ਪੜਾਈ ਵੀ ਬਹੁਤ ਜਰੂਰੀ ਹੈ । ਉਨ੍ਹਾਂ ਨੇ ਕਿਹਾ ਕਿ ਅੱਜ ਦੀ ਪੀੜੀ ਗਾਇਕਾਂ ਨੂੰ ਜੇ ਪਸੰਦ ਕਰਦੀ ਹੈ, ਪਰ ਜਿਨ੍ਹਾਂ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਕੀਤਾ, ਉਨ੍ਹਾਂ ਖਿਡਾਰੀਆਂ ਨੂੰ ਘਟ ਪਛਾਣਦੀ ਹੈ । ਸਰੋਜ ਬਾਲਾ ਜੀ ਨੇ ਕਿਹਾ ਕਿ ਲੜਕੀਆਂ ਨੂੰ ਵੀ ਖੇਡਾਂ ਵਿਚ ਵਧ ਚੜ ਕੇ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ । ਲੜਕੀਆਂ ਦਾ ਸਿਹਤਮੰਦ ਹੋਣਾ ਵੀ ਅਤ ਜਰੂਰੀ ਹੈ । ਪ੍ਰਿਥਵੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲਖਾ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ । ਉਨ੍ਹਾਂ ਨੇ ਕਿਵੇਂ ਜਿੰਦਗੀ ਦੀਆਂ ਅੰਕੜਾ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਕੀਤਾ । ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਵਾਤਾਵਰਣ ਨੂੰ ਵੀ ਸੰਭਾਲ ਲਈ ਵੀ ਬੂਟੇ ਲਗਾਉਣ ਦੀ ਲੋੜ ਹੈ । ਪਲਾਸਟਿਕ ਦੀ ਵਰਤੋਂ ਘਟ ਤੋਂ ਘਟ ਕਰੋ । ਡਾਕਟਰ ਸ਼ਿਵ ਦਿਆਲ ਮਾਲੀ ਨੇ ਕਿਹਾ ਕਿ ਤੰਦਰੁਸਤ ਜੀਵਨ ਲਈ ਪੇੜ ਪੌਦੇ ਲਗਾਏ ਜਾਣ । ਜੇ ਬੀਮਾਰੀ ਤੋਂ ਬਚਣਾ ਹੈ ਤਾਂ ਵਾਤਾਵਰਣ ਨੂੰ ਸਾਫ ਰਖਣ ਦੀ ਬਹੁਤ ਲੋੜ ਹੈ । ਆਖਿਰ ਵਿੱਚ ਹਰਿੰਦਰ ਸਿੰਘ ਆਏ ਹੋਏ ਸਾਰੇ ਖਿਡਾਰੀਆਂ ਦਾ ਅਤੇ ਇਲਾਕਾ ਨਿਵਾਸੀਆਂ ਦਾ ਇਸ ਸ਼ਰਧਾਂਜਲੀ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ ।