ਜਲੰਧਰ ਵਿਚ ਪੁੱਜਾ ਗ੍ਰੀਨ ਫੰਗਸ ਪੰਜਾਬ ਦਾ ਦੂਜਾ ਮਾਮਲਾ
ਜਲੰਧਰ ਵਿਚ ਗ੍ਰੀਨ ਫੰਗਸ ਦਾ ਮਾਮਲਾ

ਜਲੰਧਰ ਵਿਚ ਪੁੱਜਾ ਗ੍ਰੀਨ ਫੰਗਸ ਪੰਜਾਬ ਦਾ ਦੂਜਾ ਮਾਮਲਾ

ਜਲੰਧਰ, 22 ਜੂਨ (ਕੇਸਰੀ ਨਿਊਜ਼ ਨੈੱਟਵਰਕ)- ਜਲੰਧਰ ‘ਚ ਗ੍ਰੀਨ ਫੰਗਸ ਤੋਂ ਪੀੜਤ ਇਕ ਹੋਰ ਮਰੀਜ਼ ਮਿਲਿਆ ਹੈ, ਇਹ ਪੰਜਾਬ ‘ਚ ਦੂਸਰਾ ਮਾਮਲਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਾਸੀ 43 ਸਾਲਾ ਵਿਅਕਤੀ ਜੋ ਕਿ ਕੋਰੋਨਾ ਪੀੜਤ ਹੋਣ ਤੋਂ ਬਾਅਦ ਆਪਣਾ ਇਲਾਜ ਕਰਵਾ ਚੁੱਕਾ ਸੀ।  ਕਰੀਬ 10 ਦਿਨ ਬਾਅਦ ਉਸ ਨੂੰ ਦੁਬਾਰਾ ਕੋਰੋਨਾ ਦੇ ਲੱਛਣ ਸਾਹਮਣੇ ਆਉਣ ‘ਤੇ ਡਾਕਟਰਾਂ ਵਲੋਂ ਉਸ ਦੀ ਜਾਂਚ ਅਤੇ ਟੈੱਸਟ ਕਰਨ ‘ਤੇ ਉਸਦੇ ਗ੍ਰੀਨ ਫੰਗਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਪੰਜਾਬ ਵਿਚ ਇਕ ਹੋਰ ਗ੍ਰੀਨ ਫੰਗਸ ਦਾ ਮਾਮਲਾ ਸਾਹਮਣੇ ਆ ਜਾਣ ਨਾਲ ਸਥਾਨਕ ਵਾਸੀਆਂ ਦੇ ਮਨਾ ਅੰਦਰ ਚਿੰਤਾ ਪਾਈ ਜਾ ਰਹੀ ਹੈ। ਹਾਲਾਂ ਕਿ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਕਿਉਂਕਿ ਸਥਿਤੀ ਪੂਰੀ ਤਰਾਂ ਕਾਬੂ ਵਿਚ ਹੈ। ਫਿਰ ਵੀ ਜਿਲੇ ਦੇ ਸਿਹਤ ਅਧਿਕਾਰੀਆਂ ਨੇ ਆਮ ਜਨਤਾ ਨੂੰ ਚੌਕਸ ਰਹਿਣ ਅਤੇ ਕੋਵਿਡ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਹੈ।