ਰਾਜਪੁਰਾ 3 ਵਿਅਕਤੀਆਂ ਨੂੰ 95 ਹਜ਼ਾਰ ਦੀ ਜਾਅਲੀ ਕਰੰਸੀ ਸਣੇ ਗ੍ਰਿਫਤਾਰ
fake currency

ਰਾਜਪੁਰਾ 3 ਵਿਅਕਤੀਆਂ ਨੂੰ 95 ਹਜ਼ਾਰ ਦੀ ਜਾਅਲੀ ਕਰੰਸੀ ਸਣੇ ਗ੍ਰਿਫਤਾਰ

ਰਾਜਪੁਰਾ (ਕੇਸਰੀ ਨਿਊਜ਼ ਨੈੱਟਵਰਕ) ਥਾਣਾ ਸਦਰ ਪੁਲਿਸ ਵੱਲੋਂ ਰਾਜਪੁਰਾ- ਸਰਹਿੰਦ ਰੋਡ ਉਤੇ ਨਾਕਾਬੰਦੀ ਦੌਰਾਨ 3 ਵਿਅਕਤੀਆਂ ਨੂੰ 95 ਹਜ਼ਾਰ ਦੀ ਜਾਅਲੀ ਕਰੰਸੀ ਸਣੇ ਗ੍ਰਿਫਤਾਰ ਕਰਕੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਥਾਣਾ ਸਦਰ ਪੁਲਿਸ ਦੇ ਐਸ.ਆਈ ਨਿਰਵੈਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਜਦੋਂ ਸਰਹਿੰਦ ਰੋਡ ਉਤੇ ਜਸ਼ਨ ਹੋਟਲ ਉਪਲਹੇੜੀ ਮੌਜੂਦ ਸਨ ਤਾਂ ਕਾਰ ਸਵਾਰ 3 ਵਿਅਕਤੀਆਂ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਵਾਸੀਆਨ ਪਿੰਡ ਭੁੱਟੋ ਥਾਣਾ ਡੇਹਲੋ ਜਿਲਾ ਲੁਧਿਆਣਾ, ਪਰਮਜੋਤ ਸਿੰਘ ਪਿੰਡ ਸੀਲੋ ਖੁਰਦ ਥਾਣਾ ਡੇਹਲੋ ਜ਼ਿਲ੍ਹਾ ਲੁਧਿਆਣਾ ਨੂੰ ਸ਼ੱਕ ਦੇ ਅਧਾਰ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 95 ਹਜ਼ਾਰ ਜਾਅਲੀ ਕਰੰਸੀ ਬਰਾਮਦ ਹੋਈ .ਪੁੱਛਗਿੱਛ ਦੌਰਾਨ ਉਹਨਾਂ ਦੱਸਿਆ ਕਿ ਉਹ ਯੂ.ਪੀ ਤੋ ਘੱਟ ਰੇਟ ਪਰ ਜਾਅਲੀ ਕਰੰਸੀ ਲਿਆ ਕੇ ਅੱਗੇ ਵੱਧ ਰੇਟ ‘ਤੇ ਮਾਰਕੀਟ ਵਿੱਚ ਚਲਾਉਂਦੇ ਹਨ, ਜੋ ਅੱਜ ਵੀ ਕਾਰ ਵਿਚ ਸਵਾਰ ਹੋ ਕਿ ਯੂ.ਪੀ ਤੋਂ ਜਾਅਲੀ ਕਰੰਸੀ ਲੈ ਕੇ ਲੁਧਿਆਣਾ ਜਾ ਰਹੇ ਸਨ। ਜੋ ਨਾਕਾਬੰਦੀ ਦੌਰਾਨ ਚੈਕ ਕਰਨ ਪਰ 500/500 ਦੇ 190 ਨੋਟ ਕੁੱਲ 95,000 ਰੁਪਏ ਜਾਅਲੀ ਕਰੰਸੀ ਦੇ ਬਰਾਮਦ ਹੋਈ। ਜਿਸ ਤੇ ਸਦਰ ਪੁਲਿਸ ਨੇ ਉਕਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਮੁਲਜ਼ਮ ਨੇ ਦੱਸਿਆ ਕਿ ਯੂਪੀ ਤੋਂ ਨਕਲੀ ਕਰੰਸੀ ਲਿਆਉਣ ਤੋਂ ਬਾਅਦ ਇਹ ਲੋਕ ਪੰਜਾਬ ਵੇਚਦੇ ਸਨ।