You are currently viewing ਵੱਡੇ ਗੈਂਗਸਟਰ ਜੈਪਾਲ ਭੁੱਲਰ ਦੇ ਜੱਸੀ ਪੁਲਿਸ ਮੁਕਾਬਲੇ ਵਿਚ ਮਰੇ
ਬਦਨਾਮ ਨਸ਼ਾ ਤਸਕਰ ਜੈਪਾਲ ਭੁੱਲਰ ਪੁਲਿਸ ਮੁਕਾਬਲੇ ਵਿਚ ਹਲਾਕ

ਵੱਡੇ ਗੈਂਗਸਟਰ ਜੈਪਾਲ ਭੁੱਲਰ ਦੇ ਜੱਸੀ ਪੁਲਿਸ ਮੁਕਾਬਲੇ ਵਿਚ ਮਰੇ

ਕੋਲਕਾਤਾ(ਕੇਸਰੀ ਨਿਊਜ਼ ਨੈੱਟਵਰਕ)-ਪੰਜਾਬ ਪੁਲਿਸ ਅਤੇ ਕੋਲਕਾਤਾ ਦੀ
 ਸਥਾਨਕ ਵਿਸ਼ੇਸ਼ ਟਾਸਕ ਫੋਰਸ ਦਾ ਅੱਜ ਕੋਲਕਾਤਾ ਵਿੱਚ ਪੰਜਾਬ ਦੇ ਦੋ 
ਮਸ਼ਹੂਰ ਗੈਂਗਸਟਰਾਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨਾਲ ਮੁਕਾਬਲਾ 
ਹੋ ਗਿਆ ਜਿਸ ਵਿਚ ਦੋਵੇਂ ਗੈਂਗਸਟਰ ਮਾਰੇ ਗਏ ਹਨ।
ਦੋਵਾਂ ਗੈਂਗਸਟਰਾਂ ਖਿਲਾਫ 50 ਤੋਂ ਵੱਧ ਕੇਸ ਦਰਜ ਸਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਦੋ ਵੱਡੇ ਗੈਂਗਸਟਰ ਜੈਪਾਲ ਭੁੱਲਰ ਅਤੇ 
ਜਸਪ੍ਰੀਤ ਜੱਸੀ ਦਾ ਅੱਜ ਸਵੇਰੇ ਕੋਲਕਾਤਾ ਵਿੱਚ ਮੁਕਾਬਲਾ ਹੋਇਆ ਹੈ।
ਗੈਂਗਸਟਰ ਜੈਪਾਲ ਭੁੱਲਰ ਨੇ ਹਾਲ ਹੀ ਵਿੱਚ ਜਗਰਾਉਂ ਵਿੱਚ ਦੋ ਸੀਆਈਏ 
ਨਾਲ ਸਬੰਧਤ ਥਾਣੇਦਾਰਾਂ ਦੀ ਹੱਤਿਆ ਕਰ ਦਿੱਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਉਰਫ ਮਨਜੀਤ ਸਿੰਘ
ਇਕ ਪੁਲਿਸ ਮੁਲਾਜ਼ਮ ਦਾ ਲੜਕਾ ਸੀ,ਉਸ ਦਾ ਪਿਤਾ ਇੰਸਪੈਕਟਰ ਸੀ।
ਪਰ ਸਮੇਂ ਦੇ ਬੀਤਣ ਨਾਲ ਪੁੱਤਰ ਗੈਂਗਸਟਰ ਬਣ ਗਿਆ ਅਤੇ ਅਪਰਾਧ
ਦੀ ਦੁਨੀਆ ਵਿੱਚ ਆ ਗਿਆ।
ਜਾਣਕਾਰੀ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੈਪਾਲ ਭੁੱਲਰ
ਇਕ ਬਦਨਾਮ ਬਦਮਾਸ਼ ਵਿੱਕੀ ਗੌਂਡਰ ਦਾ ਸਾਥੀ ਰਿਹਾ ਹੈ ਅਤੇ ਸੁੱਖਾ 
ਕਾਹਲਵਾਂ ਕਤਲ ਕੇਸ ਵਿਚ ਵੀ ਸ਼ਾਮਲ ਰਿਹਾ ਹੈ।
ਜੈਪਾਲ ਭੁੱਲਰ
ਗੈਂਗਸਟਰ ਜੈਪਾਲ ਭੁੱਲਰ ਪੁਲਿਸ ਮੁਕਾਬਲੇ ਵਿਚ ਮਰਿਆ

ਪੁਲਿਸ ਨੂੰ ਜਾਣਕਾਰੀ ਮਿਲ ਰਹੀ ਸੀ ਕਿ ਜੈਪਾਲ ਭੁੱਲਰ ਪੱਛਮੀ ਬੰਗਾਲ 
ਦੇ ਕੋਲਕਾਤਾ ਸ਼ਹਿਰ ਵਿੱਚ ਲੁਕਿਆ ਹੋਇਆ ਹੈ,ਜਿਸ ਤੋਂ ਬਾਅਦ ਪੁਲਿਸ
ਨੇ ਉਸ ਜਗ੍ਹਾ ਦਾ ਪਤਾ ਲਗਾਇਆ ਅਤੇ ਗੁਪਤ ਸੂਤਰਾਂ ਰਾਹੀਂ ਫਲੈਟ ਵਿੱਚ
ਪਹੁੰਚ ਨੇ ਮੁਕਾਬਲਾ ਕੀਤਾ।
ਪੁਲਿਸ ਮੁਕਾਬਲੇ 'ਚ ਜੈਪਾਲ ਭੁੱਲਰ ਤੇ ਜੱਸੀ ਦੇ ਮਾਰੇ ਜਾਣ ਦੀ ਖ਼ਬਰ 
ਸਾਹਮਣੇ ਆ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਦੋ-ਤਿੰਨ ਸੂਬਿਆਂ ਦੀ ਪੁਲਿਸ ਵੱਲੋਂ ਮਿਲ ਕੇ 
ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੂੰ ਸੂਹ ਮਿਲੀ ਸੀ 
ਕਿ ਭੁੱਲਰ ਕੋਲਕਾਤਾ ਵਿਚ ਹੈ।ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।
ਜਗਰਾਓਂ ਦੀ ਦਾਣਾ ਮੰਡੀ ‘ਚ ਬੀਤੇ ਦਿਨੀਂ ਜੈਪਾਲ ਭੁੱਲਰ ਅਤੇ ਇਸ ਦੇ
ਸਾਥੀਆਂ ਵਲੋਂ ਥਾਣੇਦਾਰ ਭਗਵਾਨ ਸਿੰਘ ਅਤੇ ਦਲਵਿੰਦਰ ਸਿੰਘ ਦਾ ਗੋਲ਼ੀਆਂ 
ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਪੁਲਿਸ ਨੂੰ ਭੁੱਲਰ ਦੇ ਕੋਲਕਾਤਾ
‘ਚ ਹੋਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਵਿਚ ਇਹ ਕਾਰਵਾਈ
ਅਮਲ ਵਿਚ ਲਿਆਂਦੀ ਗਈ।