ਨਾਬਾਲਿਗਾ ਨਾਲ ਜਬਰ ਜਨਾਹ ਤੇ ਛੇੜਛਾੜ ਮਾਮਲੇ ਵਿਚ ਅਦਾਕਾਰ ਗਿਰਫਤਾਰ
ਨਾਗਿਨ 3 ਫੇਮ ਟੀਵੀ ਆਦਾਕਾਰ ਪਰਲ ਵੀ ਪੁਰੀ ਘਿਰਿਆ ਜਬਰ ਜਨਾਹ ਦੇ ਇਲਜ਼ਾਮ ਵਿਚ

ਨਾਬਾਲਿਗਾ ਨਾਲ ਜਬਰ ਜਨਾਹ ਤੇ ਛੇੜਛਾੜ ਮਾਮਲੇ ਵਿਚ ਅਦਾਕਾਰ ਗਿਰਫਤਾਰ

ਮੁੰਬਈ (ਕੇਐਨਐਨ)- ਮੁੰਬਈ ਫਿਲਮ ਇੰਡਸਟਰੀ ਵਿਚ ਆਏ ਦਿਨ ਕੋਈ ਨਾ ਕੋਈ ਵਿਵਾਦ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਹੁਣ ਟੀਵੀ ਜਗਤ ਨਾਲ ਜੁੜੇ ਨਾਗਿਨ-3 ਫੇਮ ਪਰਲ ਵੀ. ਪੁਰੀ ਉੱਪਰ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਤੇ ਛੇੜਛਾੜ ਕਰਨ ਦਾ ਇਲਜ਼ਾਮ ਲੱਗਾ ਹੈ। ਪਰਲ ਨੂੰ ਬੀਤੀ ਦੇਰ ਰਾਤ ਇੱਥੋਂ ਦੀ ਵਸਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਪਰਲ ਵੀ ਪੁਰੀ ਉੱਪਰ ਇਕ ਨਾਬਾਲਗ ਨਾਲ ਜਬਰ ਜਨਾਹ ਅਤੇ ਛੇੜਛਾੜ ਦਾ ਦੋਸ਼ ਲੱਗਾ ਹੈ। ਪਰਲ ਨੂੰ POCSO ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਹ ਇਕ ਪੁਰਾਣਾ ਕੇਸ ਹੈ ਜਿਸ ਵਿਚ ਇਕ ਨਾਬਾਲਗ ਕੁੜੀ ਨੇ ਅਦਾਕਾਰ ਉੱਪਰ ਟੀਵੀ ਸੀਰੀਅਲ ਵਿਚ ਕੰਮ ਦਿਵਾਉਣ ਦੇ ਨਾਂ ‘ਤੇ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਫਿਲਹਾਲ ਪਰਲ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਪਰਲ ਦੀ ਗ੍ਰਿਫ਼ਤਾਰੀ ਦੀ ਖ਼ਬਰ ਨਾਲ ਪੂਰਾ ਟੀਵੀ ਜਗਤ ਸਦਮੇ ‘ਚ ਹੈ। ਅਦਾਕਾਰਾ ਅੰਨੀਤਾ ਹੰਸਦਾਨੀ ਨੇ ਸੋਸ਼ਲ ਮੀਡੀਆ ‘ਤੇ ਇਸ ਖ਼ਬਰ ਨੂੰ ਬਕਵਾਸ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਝੂਠ ਹੈ ਤੇ ਸੱਚ ਕੀ ਹੈ ਉਹ ਬਹੁਤ ਜਲਦ ਸਾਰਿਆਂ ਦੇ ਸਾਹਮਣੇ ਆ ਜਾਵੇਗਾ।