ਸੂਬਿਆਂ ਕੋਲ ਕੋਰੋਨਾ ਰੋਕੂ ਵੈਕਸੀਨ ਦੀਆਂ 1 ਕਰੋੜ 65 ਲੱਖ ਤੋਂ ਵੱਧ ਖ਼ੁਰਾਕਾਂ ਮੌਜੂਦ
ਕੋਵਿਡ ਵੈਕਸੀਨੇਸ਼ਨ ਵਿਚ ਵਿਦੇਸ਼ ਜਾਣ ਵਾਲਿਆਂ ਲਈ ਵਿਸ਼ੇਸ਼ ਪਹਿਲ ਦਾ ਆਦੇਸ਼

ਸੂਬਿਆਂ ਕੋਲ ਕੋਰੋਨਾ ਰੋਕੂ ਵੈਕਸੀਨ ਦੀਆਂ 1 ਕਰੋੜ 65 ਲੱਖ ਤੋਂ ਵੱਧ ਖ਼ੁਰਾਕਾਂ ਮੌਜੂਦ

 ਨਵੀਂ ਦਿੱਲੀ (ਕੇਐਨਐਨ)- ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਕੋਰੋਨਾ ਰੋਕੂ ਵੈਕਸੀਨ ਦੀਆਂ 1ਕਰੋੜ 65 ਲੱਖ ਤੋਂ ਵੱਧ ਖ਼ੁਰਾਕਾਂ ਹਨ।

ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਹੁਣ ਤਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਤੇ ਸਿੱਧੀ ਖ਼ਰੀਦ ਸ਼੍ਰੇਣੀ ਤਹਿਤ 24 ਕੋਰੜ 30 ਲੱਖ ਤੋਂ ਵੱਧ ਡੋਜ਼ ਮੁਹੱਈਆ ਕਰਵਾਈਆਂ ਹਨ। ਇਨ੍ਹਾਂ ’ਚੋਂ ਸ਼ਨਿਚਰਵਾਰ ਅੱਠ ਵਜੇ ਤਕ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ 22ਕਰੋੜ 65 ਲੱਖ ਖ਼ੁਰਾਕਾਂ ਦੀ ਖਪਤ ਹੋਈ ਹੈ, ਜਿਨ੍ਹਾਂ ’ਚ ਖ਼ਰਾਬ ਹੋਏ ਟੀਕੇ ਵੀ ਸ਼ਾਮਲ ਹਨ। ਇਸ ਤਰ੍ਹਾਂ ਮੌਜੂਦਾ ਸਮੇਂ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ 1 ਕਰੋੜ 65 ਲੱਖ ਖ਼ੁਰਾਕਾਂ ਮੌਜੂਦ ਹਨ। 

ਇਹਨਾ ਅੰਕੜਿਆਂ ਦੇ ਜਾਰੀ ਹੋਣ ਤੋਂ ਬਾਅਦ ਕੁਝ ਸੂਬਿਆਂ ਵਲੋਂ ਕੋਵਿਡ ਰੋਕੂ ਟੀਕਾਕਰਨ ਵਿਚ ਕੇਂਦਰ ਸਰਕਾਰ ਉੱਪਰ ਲਗਾਏ ਜਾ ਰਹੇ ਇਲਜ਼ਾਮਾਂ ਦੀ ਸਚਾਈ ਉੱਭਰ ਕੇ ਸਾਹਮਣੇ ਆ ਰਹੀ ਹੈ।

ਕੇਂਦਰ ਵਲੋਂ ਕੋਵਿਡ 19 ਦੀਆਂ ਖੁਰਾਕਾਂ ਸਬੰਧੀ ਜਾਰੀ ਕੀਤੇ ਜਾ ਰਹੇ ਅੰਕੜਿਆਂ ਨੂੰ ਕੋਵਿਡ ਟੀਕਾਕਰਨ ਉੱਪਰ ਕੁਝ ਸਿਆਸੀ ਧਿਰਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਸਿਆਸਤ ਦੀ ਬਿੱਲੀ ਥੈਲਿਉਂ ਬਾਹਰ ਕੱਢਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।