You are currently viewing ਸ਼ਾਹਕੋਟ ਪੁਲਿਸ ਵਲੋਂ 3 ਵਿਅਕਤੀ 1 ਕਿਲੋਗ੍ਰਾਮ ਹੈਰੋਇਨ 1 ਦੇਸੀ ਪਿਸਟਲ ਬਰਾਮਦ
ਸ਼ਾਹਕੋਟ ਪੁਲਿਸ ਵਲੋਂ ਬਰਾਮਦ 1 ਕਿੱਲੋ ਹੈਰੋਇਨ ਅਤੇ ਅਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

ਸ਼ਾਹਕੋਟ ਪੁਲਿਸ ਵਲੋਂ 3 ਵਿਅਕਤੀ 1 ਕਿਲੋਗ੍ਰਾਮ ਹੈਰੋਇਨ 1 ਦੇਸੀ ਪਿਸਟਲ ਬਰਾਮਦ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਜਿਲਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋ 3 ਵਿਅਕਤੀਆ ਨੂੰ ਕਾਬੂ ਕਰਕੇ ਉਹਨਾ ਦੇ ਕਬਜੇ ਵਿਚੋ 1 ਕਿਲੋਗ੍ਰਾਮ ਹੈਰੋਇਨ, 1 ਦੇਸੀ ਪਿਸਟਲ ਸਮੇਤ ਮੈਗਜੀਨ ਅਤੇ ਕਾਰ ਵਰਨਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਸ੍ਰੀ ਨਵੀਨ ਸਿੰਗਲਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਦਵਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਮਾੜੇ ਅਨਸਰਾ ਅਤੇ ਸਮੱਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ. ਆਈ. ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਨੇ ਕਾਰ ਵਰਨਾ ਵਿੱਚੋਂ 01 ਕਿਲੋਗ੍ਰਾਮ ਹੈਰੋਇਨ, 01 ਦੇਸੀ ਪਿਸਟਲ ਸਮੇਤ 03 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਨੇ ਦੱਸਿਆ ਕਿ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ, ਸਮੇਤ ਪੁਲਿਸ ਪਾਰਟੀ ਬਰਾਏ ਨਾਕਾਬੰਦੀ ਮੇਨ ਹਾਈਵੇ ਸਤਲੁਜ ਪੁੱਲ ਮੌਜੂਦ ਸੀ ਤਾਂ ਮੋਗਾ ਸਾਈਡ ਤੋਂ ਆ ਰਹੀ ਕਾਰ ਵਰਨਾ  ਨੰਹਕ 9419 ਨੂੰ ਰੋਕ ਕੇ ਚੈਕ ਕੀਤਾ। ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸਨ, ਜਿਹਨਾਂ ਨੇ ਆਪਣਾ ਨਾਮ ਹੰਸ ਰਾਜ ਸਿੰਘ ਉਰਫ ਹੰਸ ਪੁੱਤਰ ਦਾਰਾ ਸਿੰਘ, ਬਲਵਿੰਦਰ ਸਿੰਘ ਉਰਫ ਗੋਪੀ ਪੁੱਤਰ ਚਾਨਣ ਸਿੰਘ ਅਤੇ ਕੁਲਬੀਰ ਸਿੰਘ ਉਰਫ ਲੱਖਾ ਪੁੱਤਰ ਗੁਰਦੀਪ ਸਿੰਘ ਸਾਰੇ ਵਾਸੀਆਨ ਲਾਟੀਆਵਾਲ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਦੱਸਿਆ।

ਇਹਨਾਂ ਦੀ ਤਲਾਸ਼ੀ ਕਰਨ ਤੇ ਹੰਸ ਰਾਜ ਸਿੰਘ ਉਰਫ ਹੰਸ ਪਾਸੋ 700 ਗ੍ਰਾਮ ਹੈਰੋਇਨ, ਬਲਵਿੰਦਰ ਸਿੰਘ ਉਰਫ ਗੋਪੀ ਪਾਸੋ 200 ਗ੍ਰਾਮ ਹੈਰੋਇਨ, ਕੁਲਬੀਰ ਸਿੰਘ ਉਰਫ ਲੱਖਾ ਪਾਸੋ 100 ਗ੍ਰਾਮ ਹੈਰੋਇਨ ਕੁੱਲ 01 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਫਿਰ ਕਾਰ ਵਰਨਾ ਦੀ ਤਲਾਸ਼ੀ ਕਰਨ ਤੇ ਕਾਰ ਦੇ ਡੈਸ਼ ਬੋਰਡ ਵਿੱਚੋ 01 ਪਿਸਟਲ ਦੇਸੀ ਸਮੇਤ ਮੈਗਜੀਨ ਬ੍ਰਾਮਦ ਹੋਇਆ। ਜਿਸ ਤੇ ਮੁਕੱਦਮਾ ਨੰਬਰ 103 ਮਿਤੀ 04-06-2021 ਅ/ਧ 21-61-85 , 25/54/59 ਅਰਮਸ ਐਕਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਮੁਲਜ਼ਮਾਂ ਨੁੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ। ਇਹਨਾ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਹਨ ਅਤੇ ਇਹ ਕਿਹੜੇ ਵਿਅਕਤੀਆ ਪਾਸੋ ਹੈਰੋਇਨ ਲੈ ਕੇ ਆਉਦੇ ਹਨ ਅਤੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਹਨ। ਇਹਨਾਂ ਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਪੁਲਿਸ ਅਨੁਸਾਰ ਹੁਣ ਤਕ ਹੋਈ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਹੰਸ ਰਾਜ ਸਿੰਘ ਉਰਫ ਹੰਸ (ਉਮਰ 26 ਸਾਲ) ਪੁੱਤਰ ਦਾਰਾ ਸਿੰਘ ਵਾਸੀ ਲਾਟੀਆਂਵਾਲ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਕੰਮ ਦੇ ਨਾਲ ਨਾਲ ਨਸ਼ੇ ਦੀ ਸਮੱਗਲਿੰਗ ਕਰਨ ਦਾ ਧੰਦਾ ਕਰਨ ਲੱਗ ਪਿਆ ਸੀ। ਜੋ ਇਸ ਦੇ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ ਰਜਿਸਟਰ ਹਨ। ਜੋ ਇਹ ਕਾਫੀ ਵੱਡੇ ਪੱਧਰ ਤੇ ਨਸ਼ੇ ਦੀ ਸਮੱਗਲਿੰਗ ਕਰਦਾ ਹੈ ਅਤੇ ਇਸ ਦੇ ਅਫਰੀਕਨ ਵਿਅਕਤੀਆ ਨਾਲ ਸਬੰਧ ਹਨ।ਹੰਸ ਖ਼ਿਲਾਫ਼  ਮੁਕੱਦਮਾ ਨੰਬਰ 05 ਮਿਤੀ 05.01.2020 ਅ/ਧ 307,186,332,353,224,225,427,148,149 ਭ:ਦ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ।
 ਮੁਕੱਦਮਾ ਨੰਬਰ 126 ਮਿਤੀ 01.08.19 ਅ/ਧ 21/29-61-85 ਥਾਣਾ ਸਦਰ ਕਪੂਰਥਲਾ ਵਿਖੇ ਦਰਜ ਹਨ ।

ਇਸੇ ਤਰਾਂ ਪੁੱਛਗਿੱਛ ਦੌਰਾਨ ਬਲਵਿੰਦਰ ਸਿੰਘ ਉਰਫ ਗੋਪੀ (ਉਮਰ 23 ਸਾਲ) ਪੁੱਤਰ ਚਾਨਣ ਸਿੰਘ ਵਾਸੀ ਲਾਟੀਆਵਾਲ ਨੇ ਦੱਸਿਆ ਕਿ ਉਹ ਸਾਲ 2020 ਵਿੱਚ ਵਿਦੇਸ਼ ਦੁਬਈ ਤੋਂ ਆ ਕੇ ਹੁਣ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਖੇਤੀਬਾੜੀ ਦੇ ਕੰਮ ਦੇ ਨਾਲ ਨਾਲ ਹੈਰੋਇਨ ਵੇਚਣ ਦਾ ਧੰਦਾ ਕਰਨ ਲੱਗ ਪਿਆ ਸੀ। ਜੋ ਇਸ ਦੇ ਪਿਤਾ ਚਾਨਣ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਲਾਟੀਆਵਾਲ ਪਾਸੋ 500 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 243 ਮਿਤੀ 19.08.2020 ਅ/ਧ 21-61-85 ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਸੀ, ਜੋ ਹੁਣ ਜੇਲ ਵਿੱਚ ਹੈ। ਜੋ ਇਹ ਆਪਣੇ ਪਿਤਾ ਦੇ ਜੇਲ ਵਿੱਚ ਜਾਣ ਤੋਂ ਬਾਅਦ ਖੁਦ ਹੈਰੋਇਨ ਵੇਚਣ ਦਾ ਧੰਦਾ ਕਰਨ ਲੱਗ ਪਿਆ ਸੀ।

ਇਸੇ ਤਰਾਂ ਪੁੱਛਗਿੱਛ ਦੌਰਾਨ ਕੁਲਬੀਰ ਸਿੰਘ ਉਰਫ ਲੱਖਾ (ਉਮਰ 36 ਸਾਲ) ਪੁੱਤਰ ਗੁਰਦੀਪ ਸਿੰਘ ਵਾਸੀ ਲਾਟੀਆਵਾਲ ਨੇ ਦੱਸਿਆ ਕਿ ਉਹ ਪਿੰਡ ਲਾਟੀਆਵਾਲ ਵਿੱਚ  ਡਾਕਟਰ ਦੀ ਦੁਕਾਨ ਕਰਦਾ ਹੈ ਅਤੇ ਇਸ ਦੇ ਨਾਲ ਨਾਲ ਉਹ ਕਾਫੀ ਸਮੇਂ ਤੋਂ ਨਸ਼ੇ ਦੀ ਸਮੱਗਲਿੰਗ ਵੀ ਕਰਦਾ ਹੈ। ਜੋ ਇਸ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਸਮੱਗਲਿੰਗ ਦੇ ਕਾਫੀ ਮੁਕੱਦਮੇ ਦਰਜ ਰਜਿਸਟਰ ਹਨ। ਜਿਹਨਾ ਵਿਚ ਮੁਕੱਦਮਾ ਨੰਬਰ 46 ਮਿਤੀ 10.03.15 ਅ/ਧ 21-61-85 ਥਾਣਾ ਸ਼ਾਹਕੋਟ (10 ਗ੍ਰਾਮ ਹੈਰੋਇਨ), ਮੁਕੱਦਮਾ ਨੰਬਰ 209 ਮਿਤੀ 02.08.17 ਅ/ਧ 22-61-85 ਥਾਣਾ ਸ਼ਾਹਕੋਟ (70 ਗ੍ਰਾਮ ਨਸ਼ੀਲਾ ਪਦਾਰਥ) ਸ਼ਾਮਿਲ ਹਨ।