You are currently viewing ਰਾਜਸਥਾਨ ਵਿਚ ਕੋਰੋਨਾ ਟੀਕੇ ਦੀ ਬਰਬਾਦੀ ਦਾ ਕੇਂਦਰੀ ਮੰਤਰੀ ਵਲੋਂ ਨੋਟਿਸ
ਪੰਜਾਬ ਕਰੇਗਾ ਕੋਵਿਡ 19 ਸਬੰਧੀ ਕੋਵੈਕਸਿਨ ਦੀ ਖਰੀਦ

ਰਾਜਸਥਾਨ ਵਿਚ ਕੋਰੋਨਾ ਟੀਕੇ ਦੀ ਬਰਬਾਦੀ ਦਾ ਕੇਂਦਰੀ ਮੰਤਰੀ ਵਲੋਂ ਨੋਟਿਸ

ਨਵੀਂ ਦਿੱਲੀ (KNN)- ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਜਸਥਾਨ ਵਿਚ ਹੋ ਰਹੀ ਕੋਰੋਨਾ ਟੀਕੇ ਦੀ ਬਰਬਾਦੀ ਦੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲਿਆ ਹੈ। ਰਾਜਸਥਾਨ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੂੰ ਉਹਨਾ ਕਿਹਾ ਕਿ ਉਹ ਸੂਬੇ ਵਿਚ ਕੋਰੋਨਾ ਟੀਕੇ ਦੀ ਕਥਿਤ ਬਰਬਾਦੀ ਦੀਆਂ ਰਿਪੋਰਟਾਂ ਦੀ ਪਹਿਲ ਦੇ ਅਧਾਰ ’ਤੇ ਜਾਂਚ ਕਰਨ।

ਕੇਂਦਰੀ ਸਿਹਤ ਮੰਤਰੀ ਨੇ ਲਿਖੇ ਪੱਤਰ ਵਿਚ ਕਿਹਾ ਹੈ ਕਿ ਇਕ ਮੀਡੀਆ ਰਿਪੋਰਟ ਅਨੁਸਾਰ ਕੋਰੋਨਾ ਟੀਕੇ ਦੀਆਂ 500 ਤੋਂ ਵੱਧ ਸ਼ੀਸ਼ੀਆਂ ਸੂਬੇ ਦੇ 35 ਕੋਵਿਡ ਟੀਕਾਕਰਣ ਕੇਂਦਰਾਂ ਦੇ ਕੂੜੇਦਾਨਾਂ ਵਿਚ ਸੁੱਟੀਆਂ ਗਈਆਂ ਹਨ। ਇਸ ਕਿਸਮ ਦਾ ਵਿਵਹਾਰ ਬਿਲਕੁਲ ਮਨਜ਼ੂਰ ਨਹੀਂ ਜਿਸਦੀ ਜਾਂਚ ਹੋਣੀ ਚਾਹੀਦੀ ਹੈ।

ਕੁਝ ਮੀਡੀਆ ਰਿਪੋਰਟਾਂ ਵੱਲ ਸ਼ਰਮਾ ਦਾ ਧਿਆਨ ਖਿੱਚਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਕਰੀਬ ਕਰੀਬ ਸਾਰੇ ਜ਼ਿਲ੍ਹਿਆਂ ਵਿਚ ਟੀਕੇ ਦੀ ਬਰਬਾਦੀ ਰਾਸ਼ਟਰੀ ਔਸਤ ਨਾਲੋਂ ਵੱਧ ਹੈ । ਇਹ ਧਿਆਨ ਦੇਣ ਯੋਗ ਹੈ ਕਿ ਟੀਕੇ ਦੀ ਰਾਸ਼ਟਰੀ ਬਰਬਾਦੀ ਦੀ ਦਰ ਇਕ ਪ੍ਰਤੀਸ਼ਤ ਤੋਂ ਘੱਟ ਹੈ। ਕੇਂਦਰੀ ਮੰਤਰੀ ਨੇ ਸ਼ਰਮਾ ਨੂੰ ਕਿਹਾ ਕਿ ਮੇਰੀ ਤੁਹਾਨੂੰ ਅਪੀਲ ਹੈ ਕਿ ਇਸ ਮੁੱਦੇ ਨੂੰ ਟੀਕੇ ਦੀ ਉੱਚ ਬਰਬਾਦੀ ਵਾਲੇ ਸੂਬੇ ਰਾਜਸਥਾਨ ਵਿਚ ਜਾਂਚ ਨੂੰ ਪਹਿਲ ਦਿੱਤੀ ਜਾਵੇ।

ਉਹਨਾ ਸ਼ਰਮਾ ਨੂੰ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੀ ਅਗਵਾਈ ਹੇਠ ਸੂਬਾ ਟੀਕੇ ਦੀ ਵਰਤੋਂ ਦੀ ਨਿਗਰਾਨੀ ਲਈ ਹਰ ਲੋੜੀਂਦੀ ਕਾਰਵਾਈ ਕਰੇਗਾ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੂਬੇ ਵਿਚ ਟੀਕਾਕਰਨ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਣਾ ਚਾਹੀਦਾ ਹੈ।