You are currently viewing ਬੈਂਕ ਘਪਲੇ ਦੇ ਮੁਲਜ਼ਮ ਮੇਹੁਲ ਚੌਕਸੀ ਨੇ ਖੇਡਿਆ ‘ਮੁੰਨਾ ਭਾਈ’ ਵਾਲਾ ਦਾਅ
ਮੋਹੁਲ ਚੌਕਸੀ ਦਾ ਭਾਰਤੀ ਜਾਂਚ ਏਜੰਸੀਆਂ ਤੋਂ ਬਚਣ ਲਈ ਨਵਾਂ ਦਾਅ

ਬੈਂਕ ਘਪਲੇ ਦੇ ਮੁਲਜ਼ਮ ਮੇਹੁਲ ਚੌਕਸੀ ਨੇ ਖੇਡਿਆ ‘ਮੁੰਨਾ ਭਾਈ’ ਵਾਲਾ ਦਾਅ

ਨਵੀਂ ਦਿੱਲੀ 1 ਜੂਨ (ਕੇਸਰੀ ਨਿਊਜ਼ ਨੈੱਟਵਰਕ)- ਭਾਰਤੀ ਬੈਂਕਾਂ ਦੇ ਕਰੋੜਾਂ ਰੁਪਏ ਡਕਾਰਨ ਉਪਰੰਤ ਫਰਾਰ ਹੋਏ ਮੇਹੁਲ ਚੌਕਸੀ ਨਾਂ ਦੇ ਉਡਾਰ ਪੰਛੀ ਨੇ ਕੈਰੇਬੀਆਈ ਦੇਸ਼ ਡੋਮੀਨਿਕਾ ਵਿਚ ਭਾਰਤ ਦੀ ਚਰਚਿਤ ਫਿਲਮ ਮੁੰਨਾ ਭਾਈ ਐਮ.ਬੀ.ਬੀ.ਐਸ. ਦੇ ਮੁੱਖ ਕਿਰਦਾਰ ਮੁੰਨਾ ਭਾਈ ਵਾਲਾ ਦਾਅ ਖੇ਼ਡਦੇ ਹੋਏ ਫਿਲਹਾਲ ਭਾਰਤੀ ਜਾਂਚ ਏਜੰਸੀਆਂ ਨੂੰ ਗਧੀ ਗੇੜ ਵਿਚ ਪਾਉਣ ਵਿਚ ਸਫਲਤਾ ਹਾਸਿਲ ਕਰਨ ਲਈ ਹੈ।

ਜੀ ਹਾਂ, ਕੁਝ ਅਜਿਹਾ ਹੀ ਜਾਪ ਰਿਹਾ ਹੈ ਹੁਣ ਤਕ ਦੀਆਂ ਹਾਸਿਲ ਸੂਚਨਾਵਾਂ ਤੋਂ। ਹਾਲਾਂਕਿ ਇਸ ਸਬੰਧੀ ਕੁਝ ਵੀ ਠੋਸ ਆਧਾਰ ਉੱਪਰ ਨਹੀਂ ਕਿਹਾ ਜਾ ਸਕਦਾ ਪਰ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਐਂਟੀਗੁਆ ਨਿਊਜ਼ ਰੂਮ ਨੇ ਚੋਕਸੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜਿਸ ਵਿਚ ਉਹ ਜ਼ਖ਼ਮੀ ਹਾਲਤ ‘ਚ ਸਲਾਖਾਂ ਪਿੱਛੇ ਦਿਖਾਈ ਦੇ ਰਿਹਾ ਸੀ। 23 ਮਈ ਦੀ ਸ਼ਾਮ ਲਾਪਤਾ ਹੋਣ ਤੋਂ ਬਾਅਦ ਚੋਕਸੀ ਦੀਆਂ ਇਹ ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ ਸਨ। ਬੁੱਧਵਾਰ ਨੂੰ ਡੋਮਿਨਿਕਾ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਉਹ ਉਦੋਂ ਤੋਂ ਹਿਰਾਸਤ ਵਿਚ ਹੈ। ਸ਼ੁੱਕਰਵਾਰ ਨੂੰ ਈਸਟਰਨ ਕੈਰੇਬੀਅਨ ਸੁਪਰੀਮ ਕੋਰਟ ਨੇ ਡਾਕਟਰੀ ਦੇਖਭਾਲ ਅਤੇ ਕੋਰੋਨਾ ਟੈਸਟ ਲਈ ਚੋਕਸੀ ਨੂੰ ਹਸਪਤਾਲ ਭੇਜਣ ਦੀ ਇਜਾਜ਼ਤ ਦੇ ਦਿੱਤੀ ਸੀ।

ਮੇਹੁਲ ਦਾ ਵਕੀਲ ਨੇ ਵੀ ਉਸਦੇ ਹਸਪਤਾਲ ਵਿਚ ਦਾਖਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੌਕਸੀ ਨੂੰ ਕੁਝ ਭਾਰਤੀ ਏਜੰਟਾਂ ਨੇ ਕਥਿੱਤ ਤੌਰ ਤੇ ਅਗਵਾ ਕਰ ਲਿਆ ਸੀ ਪਰ ਉਹ ਡੋਮੀਨਿਕਾ ਤੋਂ ਬਾਹਰ ਜਾਣ ਵਿਚ ਸਫਲ ਹੋ ਚੁੱਕੇ ਹਨ।

ਸ਼ਨਿਚਰਵਾਰ ਨੂੰ ਐਂਟੀਗੁਆ ਨਿਊਜ਼ ਰੂਮ ਨੇ ਚੋਕਸੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜਿਸ ਵਿਚ ਉਹ ਜ਼ਖ਼ਮੀ ਹਾਲਤ ‘ਚ ਸਲਾਖਾਂ ਪਿੱਛੇ ਦਿਖਾਈ ਦੇ ਰਿਹਾ ਸੀ। 23 ਮਈ ਦੀ ਸ਼ਾਮ ਲਾਪਤਾ ਹੋਣ ਤੋਂ ਬਾਅਦ ਚੋਕਸੀ ਦੀਆਂ ਇਹ ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ ਸਨ। ਬੁੱਧਵਾਰ ਨੂੰ ਡੋਮਿਨਿਕਾ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਉਹ ਉਦੋਂ ਤੋਂ ਹਿਰਾਸਤ ਵਿਚ ਹੈ। ਸ਼ੁੱਕਰਵਾਰ ਨੂੰ ਈਸਟਰਨ ਕੈਰੇਬੀਅਨ ਸੁਪਰੀਮ ਕੋਰਟ ਨੇ ਡਾਕਟਰੀ ਦੇਖਭਾਲ ਅਤੇ ਕੋਰੋਨਾ ਟੈਸਟ ਲਈ ਚੋਕਸੀ ਨੂੰ ਹਸਪਤਾਲ ਭੇਜਣ ਦੀ ਇਜਾਜ਼ਤ ਦੇ ਦਿੱਤੀ ਸੀ।

ਸੂਤਰਾਂ ਮੁਤਾਬਕ, ਭਾਰਤ ਨੇ ਬੈਕ ਚੈਨਲ ਅਤੇ ਕੂਟਨੀਤਕ ਮਾਧਿਅਮਾਂ ਰਾਹੀਂ ਡੋਮਿਨਿਕਾ ਸਰਕਾਰ ਨੂੰ ਸਪਸ਼ਟ ਰੂਪ ਨਾਲ ਦੱਸ ਦਿੱਤਾ ਹੈ ਕਿ ਚੋਕਸੀ ਨਾਲ ਭਗੌੜੇ ਭਾਰਤੀ ਨਾਗਰਿਕ ਦੀ ਤਰ੍ਹਾਂ ਵਰਤਾਓ ਕੀਤਾ ਜਾਵੇ ਜਿਸ ਖ਼ਿਲਾਫ਼ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ ਹੈ। ਭਾਰਤ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ।