You are currently viewing ਰੇਲ ਕੋਚ ਫੈਕਟਰੀ ਤੋਂ ਥ੍ਰੀ ਟਾਇਰ ਏਸੀ ਇਕਨੋਮੀ ਕਲਾਸ ਡੱਬੇ ਰਵਾਨਾ
ਨਵੇਂ 3 ਟੀਅਰ ਏ.ਸੀ. ਕੋਚਾਂ ਦਾ ਕਾਫਿਲਾ ਰਵਾਨਾ ਕਰਦੇ ਹੋਏ ਕੋਚ ਫੈਕਟਰੀ ਦੇ ਅਧਿਕਾਰੀ

ਰੇਲ ਕੋਚ ਫੈਕਟਰੀ ਤੋਂ ਥ੍ਰੀ ਟਾਇਰ ਏਸੀ ਇਕਨੋਮੀ ਕਲਾਸ ਡੱਬੇ ਰਵਾਨਾ

 ਇਨ੍ਹਾਂ ਡੱਬਿਆਂ ਨੂੰ ਵੱਖ- ਵੱਖ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਵਿਚ ਲਗਾਇਆ ਜਾਵੇਗਾ। ਆਰਸੀਐਫ ਵਿੱਚ ਭਾਰਤੀ ਰੇਲ ਦੇ ਪਹਿਲੇ ਥ੍ਰੀ ਟਾਇਰ ਏਸੀ ਇਕਨੋਮੀ ਕਲਾਸ ਕੋਚ ਦਾ ਕੇਵਲ ਤਿੰਨ ਮਹੀਨੇ ਵਿੱਚ ਹੀ ਨਿਰਮਾਣ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸੇ ਸਾਲ 10 ਫਰਵਰੀ ਨੂੰ ਰੇਲ ਮੰਤਰੀ ਪਿਊਸ਼ ਗੋਇਲ ਵੱਲੋਂ ਇਸ ਲਗਜ਼ਰੀ ਖੂਬੀਆਂ ਵਾਲੇ ਕਿਫਾਇਤੀ ਏਸੀ ਥ੍ਰੀ ਟਾਇਰ ਕੋਸ਼ ਦੇ ਇਹਨਾ ਪ੍ਰੋਟੋਟਾਈਪ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਏਸ਼ੀਆ ਦੀ ਨੰਬਰ ਵਨ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਮਾਰਚ ਮਹੀਨੇ ਵਿੱਚ ਇਸ ਦੇ ਟਰਾਇਲ ਦੇ ਸਫ਼ਲ ਹੋਣ ਤੋਂ  ਬਾਅਦ ਤੇਜ਼ੀ ਨਾਲ ਨਿਰਮਾਣ ਕਰ ਲਿਆ ਹੈ।
 ਇਸ  ਦੇ  ਨਿਰਮਾਣ ਕਾਰਜ ਨੂੰ ਸ਼ੁਰੂ ਕੀਤਾ ਗਿਆ ਤਾਂ ਇਸ ਕੋਚ ਦੇ ਨਿਰਮਾਣ ਵਿੱਚ ਕਈ ਬਦਲਾਅ ਕਰਨੇ ਪਏ ਜਿਸ ਦੇ ਤਹਿਤ ਥਰਡ ਏਸੀ ਦੀਆਂ 72 ਸੀਟਾਂ  ਤੋਂ ਵਧਾ ਕੇ 83 ਸੀਟਾਂ ਕੀਤੀਆਂ ਗਈਆਂ ਹਨ। ਹਰ ਕੋਚ ਵਿਚ ਅੰਗਹੀਣ ਲੋਕਾਂ ਦੀ  ਸਹੂਲਤ ਦੇ ਨਾਲ  ਟਾਇਲਟ ਦਾ ਦਰਵਾਜ਼ਾ ਤਿਆਰ ਕੀਤਾ ਗਿਆ ਹੈ। ਡਿਜ਼ਾਈਨ ਵਿਚ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ਰੱਖਦੇ ਹੋਏ ਕਈ ਤਰ੍ਹਾਂ ਦੇ ਸੁਧਾਰ ਕੀਤੇ ਗਏ। ਇਹਨਾ ਸੁਧਾਰਾਂ ਵਿਚ ਦੋਨੋਂ ਪਾਸੇ ਸੀਟਾਂ ਤੇ ਫੋਲਡਿੰਗ ਟੇਬਲ ਅਤੇ ਬੋਟਲ ਹੋਲਡਰ ਮੋਬਾਇਲ ਫੋਨ ਤੇ ਮੈਗਜ਼ੀਨ ਹੋਲਡਰ ਵੀ ਉਪਲਬਧ ਕਰਵਾਏ ਗਏ ਹਨ। ਹਰ ਬਰਥ ਤੇ ਪੜ੍ਹਨ ਦੇ ਲਈ ਰੀਡਿੰਗ ਲਾਈਟ ਅਤੇ ਮੋਬਾਇਲ ਚਾਰਜਿੰਗ ਪੁਆਇੰਟ ਵੀ ਲਗਾਏ ਗਏ ਹਨ। ਮਿਡਲ ਅਤੇ ਅੱਪਰ ਬਰਥ ਤੇ ਚੜ੍ਹਨ ਦੇ ਲਈ ਪੌੜੀ ਦਾ ਡਿਜ਼ਾਈਨ ਬਦਲਿਆ ਗਿਆ ਹੈ ਤਾਂ ਕਿ ਇਹ ਦੇਖਣ ਵਿੱਚ ਵੀ ਸੁੰਦਰ ਲੱਗੇ ਅਤੇ ਯਾਤਰੀਆਂ ਨੂੰ ਅਸੁਵਿਧਾ ਨਾ ਹੋਵੇ।
ਹਰੀ ਝੰਡੀ ਦੇਣ ਉਪਰੰਤ ਫੈਕਟਰੀ ਦੇ ਮੈਨੇਜਰ ਰਵਿੰਦਰ ਗੁਪਤਾ ਨੇ ਕਿਹਾ ਕਿ ਦੁਨੀਆਂ ਦਾ ਸਭ ਤੋਂ ਸਸਤਾ ਅਤੇ ਸਭ ਤੋਂ ਬਿਹਤਰੀਨ ਏਸੀ ਯਾਤਰਾ ਪ੍ਰਦਾਨ ਕਰਨ ਵਾਲਾ ਏਸੀ ਇਕਨੋਮੀ ਕਲਾਸ ਕੋਚ ਆਰਸੀਐਫ ਦੀ ਗੌਰਵਮਈ ਯਾਤਰਾ ਵਿੱਚ ਇੱਕ ਸੁਨਹਿਰਾ ਪੜਾਅ ਹੈ ।