You are currently viewing ਦਲਿਤ ਮੁੱਖਮੰਤਰੀ ਲਈ ਅਰਦਾਸ ਕਰਨ ਵਾਲੇ ਗ੍ਰੰਥੀ ਦਾ ਮਾਮਲਾ ਗਰਮਾਇਆ
ਦਲਿਤ ਸਮਾਜ ਦੇ ਆਗੂ ਗ੍ਰੰਥੀ ਹਰਪਾਲ ਸਿੰਘ ਨੂੰ ਗੁਰੂ ਘਰ ਵਿਜੋਂ ਕੱਢੇ ਜਾਣ ਖ਼ਿਲਾਫ਼ ਪ੍ਰਤੀਕਰਮ ਦਿੰਦੇ ਹੋਏ

ਦਲਿਤ ਮੁੱਖਮੰਤਰੀ ਲਈ ਅਰਦਾਸ ਕਰਨ ਵਾਲੇ ਗ੍ਰੰਥੀ ਦਾ ਮਾਮਲਾ ਗਰਮਾਇਆ

ਸੰਗਰੂਰ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਵਿਚ ਅਗਲਾ ਮੁੱਖਮੰਤਰੀ ਦਲਿਤ ਸਮਾਜ ਵਿਚੋਂ ਹੋਣ ਸਬੰਧੀ ਅਰਦਾਸ ਕਰਨ ਵਾਲੇ ਗ੍ਰੰਥੀ ਹਰਪਾਲ ਸਿੰਘ ਨੂੰ ਗੁਰੂ ਘਰ ਵਿਚੋਂ ਕੱਢੇ ਜਾਣ ਦਾ ਮਾਮਲਾ ਨੇ ਤੂਲ ਫੜ ਲਿਆ ਹੈ। ਅੱਜ ਭਾਜਪਾ ਐੱਸ. ਸੀ. ਮੋਰਚਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਮੇਟੀ ਨੂੰ ਸਵਾਲ ਕੀਤਾ ਹੈ ਅਤੇ ਕਮੇਟੀ ਦੀ ਇਸ ਕਾਰਵਾਈ ਨੂੰ ਸਰਾਸਰ ਧੱਕਾ ਕਰਾਰ ਦਿੱਤਾ ਹੈ।

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਦਲਿਤ ਆਗੂ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜੋਗੀ ਰਾਮ ਸਾਹਨੀ ਨੇ ਇਸ ਮਾਮਲੇ ਵਿਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਗ੍ਰੰਥੀ ਸਿੰਘ ਨੇ ਕੁਝ ਵੀ ਗਲਤ ਨਹੀ ਕੀਤਾ ਹੈ। ਭਾਈ ਹਰਪਾਲ ਸਿੰਘ ਨੇ ਤਾਂ ਦਲਿਤ ਸਮਾਜ ਨਾਲ ਦਹਾਕਿਆਂ ਤੋਂ ਹੋ ਰਹੇ ਵਿਤਕਰੇ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸੀ ਕਿ ਪੱਛੜੇ ਦਲਿਤ ਸਮਾਜ ਦਾ ਬਣਦਾ ਹੱਕ ਉਸਨੂੰ ਮਿਲਣਾ ਚਾਹੀਦਾ ਹੈ । ਉਹਨਾ ਕਿਹਾ ਕਿ ਆਜ਼ਾਦੀ ਤੋਂ ਏਨੀ ਦੇਰ ਬਾਅਦ ਵੀ ਪੰਜਾਬ ਅੰਦਰ ਦਲਿਤ ਭਾਈਚਾਰੇ ਦੀ ਸਭ ਤੋ ਜ਼ਿਆਦਾ ਆਬਾਦੀ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਤਾਂ ਦੂਰ ਦੀ ਗੱਲ ਕਦੇ ਉਪ ਮੁੱਖ ਮੰਤਰੀ ਤੱਕ ਨਹੀ ਬਣਾਇਆ ਗਿਆ । ਉਨ੍ਹਾਂ ਕਿਹਾ ਕਿ ਆਪਣਾ ਹੱਕ ਮੰਗਣਾ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਸਭ ਦਾ ਮਨੁੱਖੀ ਅਧਿਕਾਰ ਹੈ ।