ਹੁਸ਼ਿਆਰਪੁਰ ਵਿਚ 100 ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼, 3 ਮੌਤਾਂ
ਕੋਵਿਡ ਕਾਰਨ ਮੌਤ ਦੇ ਅੰਕੜੇ

ਹੁਸ਼ਿਆਰਪੁਰ ਵਿਚ 100 ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼, 3 ਮੌਤਾਂ

ਹੁਸ਼ਿਆਰਪੁਰ (ਗੁਰਨਾਮ ਸਿੰਘ ਪੰਡੋਰੀ)-ਜਿਲਾ ਹੁਸ਼ਿਆਰਪੁਰ ਵਾਸੀਆਂ ਵਿਚ ਉਸ ਵੇਲੇ ਚਿੰਤਾ ਦੀ ਲਹਿਰ ਦੌੜ ਗਈ ਜਦੋਂ ਕੋਵਿਡ ਮਹਾਮਾਰੀ ਦੌਰਾਨ ਕੀਤੇ ਜਾ ਰਹੇ ਟੈਸਟਾਂ ਵਿਚੋਂ 100 ਹੋਰ ਲੋਕਾਂ ਦੇ ਟੈਸਟ ਪਾਜ਼ਿਟਿਵ ਨਿੱਕਲ ਆਏ। ਇਸ ਤਰਾਂ ਹੁਣ ਤਕ ਕੋਵਿਡ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 26,538 ਤੇ ਪੁੱਜ ਗਈ ਜਦਕਿ ਮੌਤਾਂ ਦਾ ਅੰਕੜਾ 3 ਨਵੀਆਂ ਮੌਤਾਂ ਨਾਲ 914 ਉੱਪਰ ਪੁੱਜ ਗਈ ਹੈ।

ਡੈੱਡ ਬਾਡੀ
ਮ੍ਰਿਤਕ ਸਰੀਰ

ਸਿਵਲ ਸਰਜਨ ਡਾ: ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ 3776 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ ’ਚ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਬਲਾਕਾਂ ਨਾਲ ਸਬੰਧਿਤ 100 ਸੈਂਪਲ ਪਾਜ਼ੀਟਿਵ ਆਏ ਹਨ | 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਕਤ ਤੋਂ ਇਲਾਵਾ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਿਤ 10 ਹੋਰ ਸੈਂਪਲ ਪਾਜ਼ੀਟਿਵ ਆਏ ਹਨ।