You are currently viewing DMA ਨੇ ਗੱਡਿਆ ਨਵਾਂ ਮੀਲਪੱਥਰ, ਨੀਤੂ ਕਪੂਰ ਨੂੰ ਮਿਲੀ ਜਿੰਮੇਵਾਰੀ
ਮਹਿਲਾ ਪੱਤਰਕਾਰਤਾ ਸੰਗਠਨ ਦੀ ਸਥਾਪਤੀ ਵਜੋਂ ਡੀਐਮਏ ਨੇ ਸਥਾਪਿਤ ਕੀਤਾ ਨਵਾਂ ਮੀਲ ਪੱਥਰ

DMA ਨੇ ਗੱਡਿਆ ਨਵਾਂ ਮੀਲਪੱਥਰ, ਨੀਤੂ ਕਪੂਰ ਨੂੰ ਮਿਲੀ ਜਿੰਮੇਵਾਰੀ

ਜਲੰਧਰ (ਮੋਹਿਤ ਸ਼ਰਮਾ)- ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਅਤੇ ਯੇਲੋ ਕਾਰਡ ਧਾਰਕ ਸੀਨੀਅਰ ਅਤੇ ਮੰਨੇ ਪ੍ਰਮੰਨੇ ਪੱਤਰਕਾਰਾਂ ਦੀ ਪ੍ਰਸਿੱਧ ਸੰਸਥਾ ਡਿਜੀਟਲ ਮੀਡੀਆ ਐਸੋਸੀਏਸ਼ਨ ( ਰਜਿ . ) D.M.A. ਦੀ ਇੱਕ ਅਹਿਮ ਮੀਟਿੰਗ ਚੇਅਰਮੈਨ ਅਮਨ ਬੱਗਾ ਅਤੇ ਪ੍ਰਧਾਨ ਸ਼ਿੰਦਰ ਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿਚ  ਪੰਜਾਬ ਰਿਫਲੈਕਸ਼ਨ ਦੀ ਨੀਤੂ ਕਪੂਰ ਨੂੰ ਡੀਐਮਏ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਵਜੋਂ ਜਿੰਮੇਵਾਰੀ ਸੌਂਪੀ ਗਈ।

ਡੀਐਮਏ ਨੀਤੂ ਕਪੂਰ ਮੀਤ ਪਰਧਾਨ
ਨੀਤੂ ਕਪੂਰ ਨੂੰ ਮਹਿਲਾ ਵਿੰਗ ਦੀ ਮੀਤ ਪਰਧਾਨ ਵਜੋਂ ਜਿੰਮੇਵਾਰੀ ਸੰਭਾਲਦੇ ਹੋਏ ਗੁਰਪ੍ਰੀਤ ਸਿੰਘ ਸੰਧੂ, ਜਸਵਿੰਦਰ ਸਿੰਘ ਆਜ਼ਾਦ, ਅਮਨ ਬੱਗਾ, ਸ਼ਿੰਦਰਪਾਲ ਸਿੰਘ ਚਾਹਲ, ਅਜੀਤ ਸਿੰਘ ਬੁਲੰਦ ਅਤੇ ਹੋਰ

ਇਸ ਮੌਕੇ D.M.A ਦੇ ਚੀਫ ਐਡਵਾਇਜਰ ਅਤੇ ਕੇਸਰੀ ਵਿਰਾਸਤ ਡਾਟ ਇਨ ਦੇ ਸੰਪਾਦਕ ਗੁਰਪ੍ਰੀਤ ਸਿੰਘ ਸੰਧੂ ਅਤੇ ਪੰਜਾਬ ਨਿਊਜ਼ ਚੈਨਲ ਦੇ ਸੰਪਾਦਕ ਜਸਵਿੰਦਰ ਸਿੰਘ ਆਜ਼ਾਦ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਹੋਏ।
ਇਸ ਮੌਕੇ ਕੇਸਰੀਟੀਵੀ.ਕਾਮ ਦੇ ਸੰਪਾਦਕ ਅਤੇ ਡੀਐਮਏ ਦੇ ਜਨਰਲ ਸਕੱਤਰ ਅਜੀਤ ਸਿੰਘ ਬੁਲੰਦ , ਉਪ-ਪ੍ਰਧਾਨ ਸੰਦੀਪ ਵਧਵਾ , ਸਕੱਤਰ ਸੁਮੇਸ਼ ਸ਼ਰਮਾ, ਸੰਨੀ ਭਗਤ ਅਤੇ ਪਵਨ ਕੁਮਾਰ ਵਿਸ਼ੇਸ਼  ਤੌਰ ਤੇ ਸ਼ਾਮਿਲ ਹੋਏ।

ਇਸ ਮੌਕੇ ਜਸਵਿੰਦਰ ਸਿੰਘ ਆਜ਼ਾਦ, ਗੁਰਪ੍ਰੀਤ ਸਿੰਘ ਸੰਧੂ, ਸੰਦੀਪ ਵਧਵਾ ਅਤੇ ਸੁਮੇਸ਼ ਸ਼ਰਮਾ ਨੇ ਪੰਜਾਬ ਰਿਫਲੈਕਸ਼ਨ ਅਖਬਾਰ ਅਤੇ ਨਿਊਜ਼ ਪੋਰਟਲ ਦੇ ਚੀਫ ਐਡੀਟਰ ਨੀਤੂ ਕਪੂਰ ਨੂੰ ਡੀਐਮਏ ਮਹਿਲਾ ਵਿੰਗ ਦੀ ਮੀਤ ਪਰਧਾਨ ਬਨਣ ਉੱਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ,ਆਇਡੀ ਕਾਰਡ ਅਤੇ ਵਹੀਕਲ ਸਟਿਕਰ ਸੌਂਪੇ।

ਪੱਤਰਕਾਰ ਗੁਰਪ੍ਰੀਤ ਸਿੰਘ ਸੰਧੂ ਨੂੰ ਸਨਮਾਨ ਚਿੰਨ ਭੇਟ ਕਰਦੀ ਹੋਈ ਰਿਫਲੈਕਸ਼ਨ ਪੰਜਾਬ ਮੀਡੀਆ ਸਮੂਹ ਦੀ ਟੀਮ

ਇਸ ਮੌਕੇ ਨੀਤੂ ਕਪੂਰ, ਸੰਜੀਵ ਕਪੂਰ, ਸੁਨੀਲ ਕਪੂਰ, ਅੰਜੂ ਕਪੂਰ ਅਤੇ ਪੰਜਾਬ ਰਿਫਲੈਕਸ਼ਨ ਦੇ ਪੱਤਰਕਾਰ ਸੁਖਵਿੰਦਰ ਸਿੰਘ, ਵਿਜੈ ਪਾਲ ਅਤੇ ਹਰਸ਼ ਕੁਮਾਰ ਵੱਲੋਂ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸੰਧੂ ਅਤੇ ਜਸਵਿੰਦਰ ਸਿੰਘ ਆਜ਼ਾਦ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਗੁਰਪ੍ਰੀਤ ਸਿੰਘ ਸੰਧੂ ਅਤੇ ਜਸਵਿੰਦਰ ਸਿੰਘ ਆਜ਼ਾਦ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਡੀਐਮਏ ਦੀ ਟੀਮ ਨੂੰ ਲਗਾਤਾਰ ਆਪਣੇ ਮੀਡੀਆ ਪਰਿਵਾਰ ਵਿਚ ਕੀਤੇ ਜਾ ਰਹੇ ਸਾਰਥਿਕ ਵਾਧੇ ਦੇ ਸੰਤੁਸ਼ਟੀ ਪਰਗਟ ਕੀਤੀ। ਸੁਮੇਸ਼ ਸ਼ਰਮਾ ਅਤੇ ਸੰਦੀਪ ਵਧਵਾ ਨੇ ਕਿਹਾ ਕਿ ਮਹਿਲਾ ਪੱਤਰਕਾਰਾਂਨੂੰ ਚਾਹੀਦਾ ਹੈ ਕਿ ਉਹ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਨਾਲ ਜੁੜਕੇ ਕਾਰਜ ਕਰਨ।

ਉਨ੍ਹਾਂ ਨੇ ਕਿਹਾ ਕਿ ਮਹਿਲਾ ਪੱਤਰਕਾਰਾਂ ਦੇ ਸਹਿਯੋਗ ਨਾਲ ਮਹਿਲਾ ਪੱਤਰਕਾਰਾਂ ਨੂੰ ਪੱਤਰਕਾਰਤਾ ਦੇ ਖੇਤਰ ਵਿੱਚ ਆ ਰਹੀ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ DMA ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਵਿੱਚ ਅਤੇ ਤੇਜੀ ਆਵੇਗੀ। 

ਇਸ ਮੌਕੇ ਅਜੀਤ ਸਿੰਘ ਬੁਲੰਦ ਨੇ ਕਿਹਾ ਕਿ ਕਿਸੇ ਪੱਤਰਕਾਰ ਨੇ ਜੇਕਰ ਡੀਏਮਏ ਦਾ ਮੈਂਬਰ ਬਨਣਾ ਹੈ ਤਾਂ ਉਹ ਡੀਏਮਏ ਦੇ ਸਕੱਤਰ ਸੁਮੇਸ਼ ਸ਼ਰਮਾ ਨਾਲ ਮੋਬਾਈਲ ਨੰਬਰ 09463599144 ਉੱਪਰ ਸੰਪਰਕ ਕਰ ਸਕਦੇ ਹਨ।