ਸੁਖਬੀਰ ਵਲੋਂ ਕੈਪਟਨ ਨੂੰ ਸਫਾਈ ਕਰਮਚਾਰੀਆਂ ਦੀ ਹੜਤਾਲ ਬਾਰੇ ਸਲਾਹ
ਸੁਖਬੀਰ ਸਿੰਘ ਬਾਦਲ ਚੰਡੀਗੜ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ

ਸੁਖਬੀਰ ਵਲੋਂ ਕੈਪਟਨ ਨੂੰ ਸਫਾਈ ਕਰਮਚਾਰੀਆਂ ਦੀ ਹੜਤਾਲ ਬਾਰੇ ਸਲਾਹ

ਚੰਡੀਗੜ੍ਹ/ਕਪੂਰਥਲਾ, 28 ਮਈ (ਕੇਸਰੀ ਨਿਊਜ਼ ਨੈੱਟਵਰਕ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਹੜਤਾਲ ਕਰ ਰਹੇ ਸਫਾਈ ਕਰਮਚਾਰੀਆਂ ਨਾਲ ਆਪ ਗੱਲਬਾਤ ਕਰ ਕੇ ਉਹਨਾਂ ਦੀ ਹੜਤਾਲ ਖਤਮ ਕਰਵਾਉਣ ਨਹੀਂ ਤਾਂ ਸੂਬੇ ਨੂੰ ਉਸ ਵੇਲੇ ਕਈ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਜਦੋਂ ਸੂਬਾ ਕੋਰੋਨਾ ਨਾਲ ਜੂਝ ਰਿਹਾ ਹੈ।

ਚੰਡੀਗੜ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸੂਬੇ ਵਿਚ ਅਨੇਕਾਂ ਥਾਵਾਂ ’ਤੇ ਸਫਾਈ ਕਰਮਚਾਰੀਆਂ ਪਿਛਲੇ ਪੰਦਰਾਂ ਦਿਨਾਂ ਤੋਂ ਹੜਤਾਲ ਕਰ ਰਹੇ ਹਨ ਤੇ ਸਰਕਾਰ ਉਹਨਾ ਦੀਆਂ ਸ਼ਿਕਾਇਤਾਂ ਪ੍ਰਤੀ ਢਿੱਲ ਮੱਠ ਦਾ ਰਵੱਈਆ ਅਪਣਾ ਰਹੀ ਹੈ ਤੇ ਉਹਨਾਂ ਦੇ ਮਸਲੇ ਹੱਲ ਕਰਨ ਤੋਂ ਇਨਕਾਰੀ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੇ ਕੋਰੋਨਾ ਦੀ ਪਹਿਲੀ ਤੇ ਦੂਜੀ ਲਹਿਰ ਵੇਲੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਫਰੰਟ ਲਾਈਨ ਵਰਕਰਾਂ ਪ੍ਰਤੀ ਇੰਨੀ ਬੇਰੁਖੀ ਵਾਲਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹਨਾ ਸਫਾਈ ਕਰਮਚਾਰੀਆਂ ਨੁੰ ਆਪਣੇ ਕੋਲ ਸੱਦ ਕੇ ਇਹਨਾਂ ਦੇ ਲਟਕ ਰਹੇ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਨਾ ਕਰਨ ਨਾਲ ਸਿਹਤ ਸੰਭਾਲ ਸੰਸਥਾਵਾਂ ’ਤੇ ਬੋਝ ਹੋਰ ਵੱਧ ਜਾਵੇਗਾ ਕਿਉਂਕਿ ਸਫਾਈ ਦੇ ਹਾਲਾਤ ਸਹੀ ਨਾ ਹੋਣ ਕਾਰਨ ਬਿਮਾਰੀਆਂ ਹੋਰ ਵਧਣਗੀਆਂ। ਉਹਨਾਂ ਕਿਹਾ ਕਿ ਸੂਬੇ ਦੀਆਂ ਸਿਹਤ ਸੰਸਥਾਵਾਂ ਜੋ ਪਹਿਲਾਂ ਹੀ ਕੋਰੋਨਾ ਨਾਲ ਜੂਝ ਰਹੀਆਂ ਹਨ, ਅਜਿਹਾ ਦਬਾਅ ਹੋਰ ਨਹੀਂ ਝੱਲ ਸਕਦੀਆਂ।

ਸਰਦਾਰ ਬਾਦਲ ਨੇ ਕਿਹਾ ਕਿ ਸਫਾਈ ਕਰਮਚਾਰੀ ਪਿਛਲੇ ਕੁਝ ਸਾਲਾਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ ਅਤੇ ਉਹਨਾਂ ਦੀ ਇਹ ਮੰਗ ਤੁਰੰਤ ਮੰਨੀ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਫਾਈ ਕਰਮਚਾਰੀਆਂ ਨੂੰ ਠੇਕੇਦਾਰਾਂ ਵੱਲੋਂ ਸਭ ਤੋਂ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅਜਿਹਾ ਬੰਦ ਕਰਵਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਰਮਚਾਰੀ ਸ਼ਿਕਾਇਤ ਕਰ ਰਹੇ ਹਨ ਕਿ ਉਹਨਾਂ ਨੂੰ ਪੀ ਐਫ ਵਿਚ ਯੋਗਦਾਨ ਵਰਗੇ ਹੋਰ ਲਾਭ ਸਰਕਾਰ ਤੋਂ ਨਹੀਂ ਮਿਲ ਰਹੇ। ਉਹਨਾਂ ਕਿਹਾ ਕਿ ਕੁਝ ਥਾਵਾਂ ’ਤੇ ਤਾਂ ਬੀਮਾ ਕਵਰ ਵੀ ਖਤਮ ਹੋ ਗਿਆ ਹੈ ਜਾਂ ਹੋਣ ਵਾਲਾ ਹੈ।

ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਉਹ ਮਾਮਲੇ ਨੂੰ ਵੇਖਣ ਅਤੇ ਇਸਨੁੰ ਫੌਰੀ ਤੌਰ ’ਤੇ ਹੱਲ ਕਰਨ।

ਕਪੂਰਥਲਾ ਅਕਾਲੀ
ਸਫਾਈ ਕਰਮਚਾਰੀਆਂ ਦੀ ਹੜਤਾਲ ਬਾਰੇ ਮੰਗ ਪੱਤਰ ਦਿੰਦੇ ਹੋਏ ਕਪੂਰਥਲਾ ਅਕਾਲੀ ਦਲ ਦੇ ਆਗੂ

ਇਸ ਦੌਰਾਨ ਕਪੂਰਥਲਾ ਵਿਚ 13 ਮਈ ਤੋਂ ਮਿਊਸ਼ਪਲ ਇੰਪਲਾਈਜ ਵਲੋਂ ਚਲ ਹੜਤਾਲ ਦੇ ਕਾਰਨ ਸ਼ਹਿਰ ਵਿਚ ਵੱਧ ਰਹੀ ਗੰਦਗੀ ਦੇ ਬਿਮਾਰੀ ਫੈਲਣ ਦੇ ਖ਼ਤਰੇ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੀ ਸਮੂਹ ਲੀਡਰਸ਼ਿਪ ਨੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨਾਲ ਮੁਲਾਕਾਤ ਕਰਕੇ ਇਸ ਹੜਤਾਲ ਨੂੰ ਜਲਦ ਤੋਂ ਜਲਦ ਖ਼ਤਮ ਕਰਵਾਉਣ ਲਈ ਇਕ ਮੰਗ ਪੱਤਰ ਦਿੱਤਾ।

ਇਸ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਮਿਊਸ਼ਪਲ ਕਾਰਪੋਰੇਸ਼ਨ ਕਪੂਰਥਲਾ ਦੇ ਮੁਲਾਜਮਾਂ ਵਲੋਂ ਵੀ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾ ਮਨਵਾਉਣ ਲਈ ਹੜਤਾਲ ਚਲ ਰਹੀ ਹੈ,ਜਿਸ ਕਾਰਨ ਸ਼ਹਿਰ ਕਪੂਰਥਲਾ ਦੇ ਵੱਖ ਵੱਖ ਹਿਸਿਆਂ ਵਿਚ ਕੁੜੇ ਦੇ ਢੇਰ ਲੱਗ ਗਏ ਹਨ,ਜਿਸ ਨਾਲ ਬਿਮਾਰੀ ਫੈਲਣ ਡਰ ਹੋਰ ਵੀ ਵੱਧ ਗਿਆ ਹੈ,ਕਿਉਂਕਿ ਇਕ ਪਾਸੇ ਤਾਂ ਲੋਕ ਕੋਵਿਡ ਦੀ ਬਿਮਾਰੀ ਤੋਂ ਤੰਗ ਹਨ,ਦੂਜੇ ਪਾਸੇ ਗੰਦਗੀ ਦੇ ਢੇਰਾਂ ਤੋਂ ਲੋਕ ਪਰੇਸ਼ਾਨ ਹਨ।

ਉਹਨਾ ਕਿਹਾ ਕਿ ਬੜੇ ਅਫਸ਼ੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਮੁਲਾਜਮਾਂ ਦੀਆ ਮੰਗਾ ਵਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ,ਜਿਸ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਦੀਨੋ ਦਿਨ ਵਿਗੜ ਰਹੀ ਹੈ।ਇਹ ਵੀ ਮੰਗ ਕੀਤੀ ਗਈ ਕਿ ਮਿਊਸ਼ਪਲਇੰਪਲਾਈਜ ਦੀਆ ਜੋ ਜਾਇਜ ਮੰਗ ਹਨ ਉਂਨਾ ਨੂੰ ਪੰਜਾਬ ਸਰਕਾਰ ਕੋਲੋਂ ਮਨਾਉਣ ਲਈ ਡੀਸੀ ਸਾਹਿਬ ਵਲੋਂ ਉਪਰਾਲਾ ਕੀਤਾ ਜਾਵੇ।ਅਤੇ ਨਾਲ ਹੀ ਜਦੋ ਤਕ ਇਹ ਹੜਤਾਲ ਖਤਮ ਨਹੀਂ ਹੁੰਦੀ ਹੋ ਜਾਂਦੀ ਉਦੋਂ ਤਕ ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰਾਂ ਉੱਤੇ ਦਵਾਈ ਦਾ ਛਿੜਕਾ ਕਰਾਇਆ ਜਾਵੇ ਅਤੇ ਪੂਰੇ ਸ਼ਹਿਰ ਵਿਚ ਫਾਗਿੰਗ ਵੀ ਕਰਵਾਈ ਜਾਵੇ।ਅਤੇ ਨਾਲ ਹੀ ਮਿਊਸ਼ਪਲ ਕਾਰਪੋਰੇਸ਼ਨ ਨੂੰ ਕੂੜਾ ਡੰਪ ਕਰਨ ਵਾਸਤੇ ਯੋਗ ਜਗ੍ਹਾ ਦਾ ਪ੍ਰਬੰਧ ਕਾਰਣ ਲਈ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੇ ਜਾਣ।ਇਸ ਤੋਂ ਇਲਾਵਾ ਮੰਗ ਕੀਤੀ ਗਈ ਕਿ ਮਿਊਸ਼ਪਲ ਕਾਰਪੋਰੇਸ਼ਨਵਲੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਕੂੜਾ ਡੰਪ ਕੀਤਾ ਜਾ ਰਿਹਾ ਹੈ,ਜਦਕਿ ਉਸ ਜਗ੍ਹਾ ਤੇ 60 ਤੋਂ 70 ਪਰਿਵਾਰ ਆਪਣੇ ਛੋਟੇ ਛੋਟੇ ਬੱਚਿਆਂ ਨਾਲ ਰਹਿ ਰਹੇ ਹਨ,ਅਤੇ ਨਾਲ ਹੀ ਉਸ ਜਗ੍ਹਾ ਇਕ ਭਗਵਾਨ ਵਾਲਮੀਕਿ ਜੀ ਦਾ ਮੰਦਿਰ ਵੀ ਹੈ ਜਿਸ ਵਿਚ ਸ਼੍ਰੀ ਰਮਾਇਣ ਜੀ ਦਾ ਪ੍ਰਕਾਸ਼ ਹੈ ਜਿਸ ਨਾਲ ਉਨ੍ਹਾਂ ਲੋਕ ਦੀਆ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚ ਰਹਿ ਹੈ,ਅਤੇ ਕੁੜੇ ਦੇ ਕਾਰਣ ਬਿਮਾਰੀ ਫੈਲ ਫੈਲਣ ਦਾ ਵੀ ਖ਼ਤਰਾ ਹੈ।

ਮੰਗ ਪਾਤਰ ਦੇਣ ਤੋਂ ਬਾਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਰ ਦੀ ਜਿੱਦ ਕਾਰਨ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਸਾਫ ਸਫਾਈ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ।ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨ ਕੇ ਹੜਤਾਲ ਖਤਮ ਕਰਵਾਈ ਜਾਵੇ।ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਮਿਊਂਸੀਪਲ ਮੁਲਾਜਮ ਐਕਸਨ ਕਮੇਟੀ ਪੰਜਾਬ ਦੇ ਸੱਦੇ ਤੇ ਸਫਾਈ ਕਰਮਚਾਰੀਆਂ ਨੇ ਸਰਕਾਰ ਕੋਲੋਂ ਆਪਣੀਆਂ ਮੰਗਾਂ ਲਾਗੂ ਕਰਾਉਣ ਲਈ ਹੜਤਾਲ ਕੀਤੀ ਹੋਈ ਹੈ। ਪੰਜਾਬ ਦੇ ਕਈ ਸਹਿਰਾਂ ਵਿੱਚ ਸਫਾਈ ਕਰਮਚਾਰੀਆਂ ਨੇ ਸਾਫ ਸਫਾਈ ਦਾ ਕੰਮ ਕਰਨਾ ਅਤੇ ਕੂੜਾ ਚੁਕਣਾ ਬੰਦ ਕਰ ਦਿੱਤਾ ਹੈ ਅਤੇ ਬਾਜਾਰਾਂ ਤੇ ਹਸਪਤਾਲਾਂ ਨੇੜੇ ਕੂੜੇ ਦੇ ਢੇਰ ਲੱਗ ਗਏ ਹਨ।ਜਿਸ ਕਾਰਨ ਕੋਰੋਨਾ ਕਾਲ ਚ ਕਈ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ।ਪੰਮਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਦੇ ਲੋਕਾਂ ਦੀ ਜਾਨ ਨੂੰ ਪਹਿਲਾਂ ਹੀ ਖਤਰਾ ਬਣਿਆ ਹੋਇਆ ਹੈ,ਪਰ ਹੁਣ ਸਾਫ ਸਫਾਈ ਦੀ ਵਿਵਸਥਾ ਠੱਪ ਹੋਣ ਕਾਰਨ ਮਹਾਮਾਰੀ ਦਾ ਖਤਰਾ ਹੋਰ ਜਅਿਾਦਾ ਵੱਧ ਗਿਆ ਹੈ।ਸਹਿਰਾਂ ਦੇ ਬਾਜਾਰਾਂ ਵਿੱਚ ਅਤੇ ਹਸਪਤਾਲਾਂ ਨੇੜੇ ਗੰਦਗੀ ਦੇ ਢੇਰਾਂ ਨੇ ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ।ਪੰਮਾ ਨੇ ਦੋਸ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਾ ਤਾਂ ਆਮ ਲੋਕਾਂ ਦੇ ਜੀਵਨ ਦੀ ਸੁਰੱਖਿਆ ਵੱਲ ਧਿਆਨ ਦੇ ਰਹੀ ਹੈ ਅਤੇ ਨਾ ਹੀ ਸੂਬੇ ਦੇ ਮੁਲਾਜਮਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਕਾਰਵਾਈ ਕਰਦੀ ਹੈ।ਉਨ੍ਹਾਂ ਕਿਹਾ ਕਿ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਅਦਾਰਿਆਂ ਦੇ ਮੁਲਾਜਮ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ ਕਰ ਰਹੇ ਹਨ,ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਤੇ ਵਿਧਾਇਕ ਆਪੋ ਆਪਣੀ ਕੁਰਸੀ ਬਚਾਉਣ ਲਈ ਲੜ ਰਹੇ ਹਨ।

ਕੈਪਟਨ ਸਰਕਾਰ ਵੱਲੋਂ ਸਫਾਈ ਸੇਵਕ ਯੂਨੀਅਨ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸਜਾ ਪੰਜਾਬ ਦੀ ਆਮ ਜਨਤਾ ਭੁਗਤ ਰਹੀ ਹੈ।ਪੰਮਾ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਸਫਾਈ ਕਰਚਮਾਰੀਆਂ ਦੀਆਂ ਮੰਗਾਂ ਪ੍ਰਵਾਨ ਕਰਕੇ ਲਾਗੂ ਕਰੇ ਤਾਂ ਜੋ ਸਫਾਈ ਕਰਮਚਾਰੀ ਆਪਣੀ ਹੜਤਾਲ ਖਤਮ ਕਰ ਦੇਣ ਅਤੇ ਪੰਜਾਬ ਦੇ ਸਹਿਰਾਂ ਵਿੱਚ ਸਾਫ ਸਫਾਈ ਰੱਖੀ ਜਾ ਸਕੇ।ਇਸ ਮੌਕੇ ਤੇ ਹਰਜੀਤ ਸਿੰਘ ਵਾਲਿਆਂ,ਯੂਥ ਅਕਾਲੀ ਦਲ ਦੇ ਸੀਨਿਆਂ ਨੇਤਾ ਅਵੀ ਰਾਜਪੂਤ, ਇੰਦਰਜੀਤ ਸਿੰਘ ਜੁਗਨੂੰ,ਕੌਂਸਲਰ ਅਸ਼ੋਕ ਭਗਤ,ਕੌਂਸਲਰ ਪ੍ਰਦੀਪ  ਲੋਵੀ,ਕੌਂਸਲਰ ਹਰੀਸ਼,ਅਜੈ ਸ਼ਰਮਾ,ਕੋਮਲ ਸਹੋਤਾ,ਗੁਰਪ੍ਰੀਤ ਸਿੰਘ ਚੀਮਾ,ਵਿਕਾਸ ਸਿੱਧੀ ਸਾਬਕਾ ਸਰਪੰਚ ਹੰਸਰਾਜ,ਜਯੋਤੀ,ਦੀਪਕ ਬਿਸ਼ਟ,ਸੈਂਡੀ,ਸੁਮੀਤ ਸ਼ਰਮਾ,ਮੰਦੀਪਕ ਸੰਧੂ ਆਦਿ ਹਾਜਰ ਸਨ।