ਵਿਆਹੁਤਾ ਮਾਮਲਿਆ ਬਾਰੇ ਡਾ ਸਿਆਲਕਾ ਨੂੰ ‘ਅਬਨਹੀਂ’ ਨੇ ਕਈ ਕੇਸਾਂ ਦੇ ਹੱਲ ਲਈ ਦਿੱਤੇ ਪੱਤਰ
ਅਬਨਹੀਂ ਸੰਸਥਾ ਨੇ ਦਿੱਤਾ ਵਿਆਹ ਮਾਮਲਿਆਂ ਵਿਚ ਡਾਕਟਰ ਸਿਆਲਕਾ ਨੂੰ ਮੰਗ ਪੱਤਰ

ਵਿਆਹੁਤਾ ਮਾਮਲਿਆ ਬਾਰੇ ਡਾ ਸਿਆਲਕਾ ਨੂੰ ‘ਅਬਨਹੀਂ’ ਨੇ ਕਈ ਕੇਸਾਂ ਦੇ ਹੱਲ ਲਈ ਦਿੱਤੇ ਪੱਤਰ

ਲੁਧਿਆਣਾ,28,ਮਈ (ਗੁਰਪ੍ਰੀਤ ਸਿੰਘ ਸੰਧੂ)- ਵਿਦੇਸ਼ੀ ਠੱਗ ਲਾੜ੍ਹਿਆਂ ਹੱਥੋਂ ਪ੍ਰੇਸ਼ਾਨ ‘ਧੀਆਂ’ ਤੇ ਲਾੜ੍ਹਿਆਂ ਦੇ ਕੇਸਾਂ ਨੂੰ ਹੱਲ ਕਰਾਉਂਣ ਲਈ ਅਬਨਹੀਂ ਸੰਸਥਾ ਦੇ ਚੇਅਰਮੈਨ ਸ੍ਰੀ ਰਕੇਸ਼ ਸ਼ਰਮਾ ਅਤੇ ਮੁਖੀ ਸਤਵਿੰਦਰ ਕੌਰ ‘ਸੱਤੀ’ ਨੇ ਲੁਧਿਆਣਾ ਸਰਕਟ ਹਾਊਸ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ‘ਸਿਆਲਕਾ’ ਨਾਲ ਮੁਲਾਕਾਤ ਕੀਤੀ।

ਸਮਾਜਿਕ,ਪ੍ਰਸਾਸ਼ਨਿਕ ਪੱਧਰ ਤੇ ਧੀਆਂ ਅਤੇ ਧੀਆਂ ਦੇ ਵਾਰਿਸਾਂ ਨੂੰ ਹੱਕ ਦਵਾਉਂਣ ‘ਚ ਆ ਰਹੀ ‘ਅੜਚਣ’ ਅਤੇ ਪੀੜਤ ਧੀਆਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਠੱਲ੍ਹਣ ਲਈ ਸੱਤੀ ਨੇ ਸਿਆਲਕਾ ਸਾਹਮਣੇ ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ, ਜਿਸ ‘ਚ ਪੰਜਾਬ ਪੁਲੀਸ ਦੀ ਭੁਮਿਕਾ ਦੋਸ਼ੀ ਧਿਰ ਦਾ ਪੱਖ ਪੂਰਦੀ ਨਜ਼ਰ ਆਈ।ਸੰਸਥਾ ਦੀ ਮੁੱਖੀ ਨੇ ਦੱਸਿਆ ਕਿ ਬਹੁਤੇ ਕੇਸਾਂ’ਚ ਪੰਚਾਇਤਾਂ ਭਾਰਤੀ ਵਿਦੇਸ਼ ਮੰਤਰਾਲੇ ਦੇ ਕਾਇਦੇ ਕਨੂੰਨਾ ਤੋਂ ਅਣਜਾਣ ਹੋਣ ਕਰਕੇ ਵਿਆਹੁਤਾ ਮਾਮਲਿਆਂ ਨਾਲ ਜੁੜੇ ਝਗੜਿਆਂ ‘ਚ ਨਤੀਜਾ ਦਿਓ ਭੂਮਿਕਾ ਨਾ ਦੇ ਕੇ ਖਜਲ ਖੁਆਰ ਕਰਨ ਤੱਕ ਸੀਮਤ ਰਹਿੰਦੇ ਹਨ।

ਉਨ੍ਹਾ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਵਿਾਂਵਦਾਂ ‘ਚ ਘਿਰੇ ਅਤੇ ਪੰਜਾਬ ਪੁਲੀਸ ਨੂੰ ਲੋੜੀਂਦੇ ਉਹ ਸਾਰੇ ਲਾੜ੍ਹੇ ਅਤੇ ਲਾੜੀਆਂ ਜੋ ਕਿ ਵਿਦੇਸ਼ੀ ਠੱਗਾਂ ਦੀ ਸੂਚੀ ‘ਚ ਆਉਂਦੇ ਹਨ, ਗ੍ਰਿਫਤਾਰੀ ਤੋਂ ਬੱਚਣ ਲਈ ਵਿਦੇਸ਼ਾਂ ‘ਚ ਸ਼ਰਨ ਲਈ ਬੈਠੇ ਹਨ ਨੂੰ ਵਾਪਸ ਭਾਰਤ ਬੁਲਾਉਂਣ ਲਈ ਸਾਰਿਆਂ ਨੂੰ ‘ਡੀਪੋਟ’ ਕਰਾਉਂਣ ਲਈ ਵਿਦੇਸ਼ ਮੰਤਰਾਲੇ ਨਾਲ ਪੱਤਰ ਵਿਹਾਰ ਕੀਤਾ ਜਾਵੇ।

ਮੀਟਿੰਗ ‘ਚ ਪੀੜਤ ਵਿਆਹੁਤਾ ਅਤੇ ਪੀੜਤ ਧੀਆਂ ਦੀ ਵਕਾਲਤ ਕਰਦੀ ਆ ਰਹੀ ਸੱਤੀ ਨੇ ਪੁਲੀਸ ਥਾਣਿਆਂ ‘ਚ ਪੈਂਡਿੰਗ ਕੇਸਾਂ ਦੇ ਨਿਪਟਾਰੇ ਲੋਕ ਅਦਾਲਤਾਂ ਰਾਹੀਂ ਕਰਨ ਜਾਂ ਵਿਸ਼ੇਸ਼ ਅਭਿਆਨ ਸ਼ੂਰੂ ਕਰਨ ਦੀ ਅਪੀਲ ਕਮਿਸ਼ਨ ਕੋਲ ਕੀਤੀ।

ਸ਼ਿਕਾਇਤ ਕਰਤਾ ਤੋਂ ਅਪੀਲ ਪੱਤਰ ਪ੍ਰਾਪਤ ਕਰਦਿਆਂ ਹੋਇਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਮੈਨੂੰ ਅਬਨਹੀਂ ਦੇ ਚੇਅਰਮੈਨ ਸ੍ਰੀ ਰਕੇਸ਼ ਸ਼ਰਮਾ ਅਤੇ ਮੁੱਖ ਇੰਚਾਰਜ ਸਤਵਿੰਦਰ ਕੌਰ ਸੱਤੀ ਮਿਲੇ ਹਨ। ਉਨ੍ਹਾ ਨੇ ਮੁਲਾਕਾਤ ਮੌਕੇ ਕਈ ਕੇਸਾਂ ਬਾਰੇ ਚਰਚਾ ਕੀਤੀ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਪ੍ਰੀਵਾਰਾਂ ਦੀ ਵਿਆਹੁਤਾ ਪ੍ਰੀਵਾਰਾਂ ਦੇ ਚੱਲ ਰਹੇ ਆਪਸੀ ਝਗੜਿਆਂ ਨੂੰ ਹੱਲ ਕਰਨ ਲਈ ਕਮਿਸ਼ਨ ਦੇ ਦਖਲ ਦੀ ਸੰਭਾਵਨਾ ਪੈਦਾ ਕਰਨ ਲਈ ਸਾਡੇ ਤੱਕ ਪਹੁੰਚ ਕੀਤੀ ਹੈ।

ਡਾ ਸਿਆਲਕਾ ਨੇ ਕਿਹਾ ਕਿ ਮਾਮਲਿਆਂ ਵਿਦੇਸ਼ੀ ਠੱਗ ਲਾੜਿਆਂ ਅਤੇ ਲਾੜੀਆਂ ਦਾ ਹੋਣ ਕਰਕੇ ਇਸ ਮੁੱਦੇ ਤੇ ਕੌਂਮੀਂ ਐਸਸੀ ਕਮਿਸ਼ਨ ਦੀਆਂ ਸੇਵਾਂਵਾਂ ਵੀ ਲਈਆਂ ਜਾਣਗੀਆਂ ਅਤੇ ਐਨ.ਆਰ.ਆਈ.ਕਮਿਸ਼ਨ ਨਾਲ ਰਾਬਤਾ ਕਾਇਮ ਕਰਕੇ ਸਾਂਝੇਂ ਯਤਨਾ ਨਾਲ ਉਜੜੇ ਘਰ ਮੁੜ ਤੋਂ ਵਸਾਉਂਣ ਲਈ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ ਜਿਸ ‘ਚ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀ ਪੱਧਰ ਦੇ ਰੈਂਕ ਦੇ ਅਫਸਰਾਂ ਦੀਆਂ ਸੇਵਾਂਵਾਂ ਪ੍ਰਾਪਤ ਕੀਤੀਆਂ ਜਾਣਗੀਆ।ਉਨ੍ਹਾ ਨੇ ਕਿਹਾ ਕਿ ਪੀੜਤ ਲੜਕੇ/ਲੜਕੀਆਂ ਦੀ ਸੂਚੀ ਅਤੇ ਦੋਸ਼ੀ ਧਿਰਾਂ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ ਤਾਂ ਕਿ ਇਹਨਾ ਮਾਮਲਿਆਂ ਨੂੰ ਨਜਿੱਠਿਆ ਜਾ ਸਕੇ।

ਇਸ ਮੌਕੇ ਪੀਆਰਓ ਸਤਨਾਮ ਸਿੰਘ ਗਿੱਲ, ਵਲੰਟੀਅਰ ਲਖਵਿੰਦਰ ਸਿੰਘ ਅਟਾਰੀ, ਅਬਨਹੀ ਦੇ ਚੇਅਰਮੈਨ ਸ੍ਰੀ ਰਾਕੇਸ਼ ਸ਼ਰਮਾ ਆਦਿ ਹਾਜਰ ਸਨ।

ਫੋਟੋ ਕੈਪਸ਼ਨ : ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਟੀਐਸ ਸਿਆਲਕਾ, ‘ਅਬਨਹੀਂ’ ਦੇ ਚੇਅਰਮੈਨ ਸ੍ਰੀ ਰਕੇਸ਼ ਸ਼ਰਮਾ ਅਤੇ ਚੀਫ ਸਤਵਿੰਦਰ ਕੌਰ ਸੱਤੀ ਅਤੇ ਡਾ ਸਿਆਲਕਾ ਦੇ ਪੀਆਰਓ ਸ੍ਰ ਸਤਨਾਮ ਸਿੰਘ ਗਿੱਲ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ।