ਅਮਨਪ੍ਰੀਤ ਸਿੰਘ ਡੀਐਮਏ ਦੇ ਸਕੱਤਰ ਨਿਯੁਕਤ

ਅਮਨਪ੍ਰੀਤ ਸਿੰਘ ਡੀਐਮਏ ਦੇ ਸਕੱਤਰ ਨਿਯੁਕਤ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਰੱਖਣ ਵਾਲੇ ਸੀਨੀਅਰ ਅਤੇ ਤਜ਼ਰਬੇਕਾਰ ਪੱਤਰਕਾਰਾਂ ਦੀ ਪ੍ਰਸਿੱਧ ਸੰਸਥਾ ਡਿਜੀਟਲ ਮੀਡੀਆ ਐਸੋਸੀਏਸ਼ਨ (ਰਜਿ.) ਡੀ.ਐੱਮ.ਏ. ਦੇ ਚੇਅਰਮੈਨ ਅਮਨ ਬੱਗਾ ਅਤੇ ਪਰਧਾਨ ਸ਼ਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ ।

ਡੀਐਮਏ ਦੀ ਸਕ੍ਰੀਨਿੰਗ ਕਮੇਟੀ ਦੇ ਮੁਖੀ ਪਰਮਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਵਰਮਾ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਜਨਰਲ ਸਕੱਤਰ ਅਜੀਤ ਸਿੰਘ ਬੁਲੰਦ, ਮੀਤ ਪ੍ਰਧਾਨ ਨਿਤਿਨ ਕੌੜਾ, ਪੀਆਰਓ ਧਰਮਿੰਦਰ ਸੌਂਧੀ, ਕੇਵਲ ਕ੍ਰਿਸ਼ਨ, ਜਤਿਨ ਬੱਬਰ, ਰਵਿੰਦਰ ਕਿੱਟੀ ਆਦਿ ਪੱਤਰਕਾਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਇਸ ਮੌਕੇ ਪਰਮਜੀਤ ਸਿੰਘ ਅਤੇ ਪ੍ਰਦੀਪ ਵਰਮਾ ਨੇ ਡੀ. ਐੱਮ. ਏ ਸੈਕਟਰੀ ਬਣਨ ‘ਤੇ ਸਵਾਗਤ ਨਿਊਜ਼ 24 ਡਾਟ ਕਾਮ ਪੋਰਟਲ ਦੇ ਮੁੱਖ ਸੰਪਾਦਕ ਅਮਰਪ੍ਰੀਤ ਸਿੰਘ ਨੂੰ ਨਿਯੁਕਤੀ ਪੱਤਰ, ਆਈ ਡੀ ਕਾਰਡ ਅਤੇ ਵਾਹਨ ਸਟਿੱਕਰ ਭੇਟ ਕੀਤੇ।
ਇਸ ਮੌਕੇ ਸੈਂਕੜੇ ਕਵਿਤਾਵਾਂ ਲਿਖਣ ਵਾਲੇ ਪ੍ਰਸਿੱਧ ਕਵੀ ਅਤੇ ਲੇਖਕ ਮਾਸਟਰ ਮਹਿੰਦਰ ਸਿੰਘ ਅਨੇਜਾ ਜੀ ਨੇ ਕਵਿਤਾਵਾਂ ਸੁਣਾ ਕੇ ਪੱਤਰਕਾਰਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਪਰਮਜੀਤ ਸਿੰਘ ਅਤੇ ਪ੍ਰਦੀਪ ਵਰਮਾ ਨੂੰ ਅਮਰਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਮਾਸਟਰ ਮਹਿੰਦਰ ਸਿੰਘ ਅਨੇਜਾ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਪੱਤਰਕਾਰਾਂ ਨੂੰ ਲੇਖਕ ਮਹਿੰਦਰ ਸਿੰਘ ਦੁਆਰਾ ਲਿਖੀ ਗਈ “ਤੇਰੇ ਰੰਗ ਨਿਆਰੇ” ਨਾਮਕ ਪੁਸਤਕ ਭੇਟ ਕੀਤੀ ਗਈ।

ਇਸ ਮੌਕੇ ਅਮਨ ਬੱਗਾ ਅਤੇ ਸ਼ਿੰਦਰਪਾਲ ਸਿੰਘ ਚਾਹਲ ਨੇ ਕਿਹਾ ਕਿ ਜੇਕਰ ਕੋਈ ਪੱਤਰਕਾਰ ਡਿਜੀਟਲ ਮੀਡੀਆ ਐਸੋਸੀਏਸ਼ਨ ਦਾ ਮੈਂਬਰ ਬਣਨਾ ਚਾਹੁੰਦਾ ਹੈ ਤਾਂ ਉਹ ਡੀਐਮਏ ਦੇ ਸੈਕਟਰੀ ਸੁਮੇਸ਼ ਸ਼ਰਮਾ ਨਾਲ 09463599144 ਉੱਪਰ ਸੰਪਰਕ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਡੀਐਮਏ ਦੀ ਸਕਰੀਨਿੰਗ ਕਮੇਟੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਹੀ ਡੀਐਮਏ ਦੀ ਕੋਰ ਕਮੇਟੀ ਪੱਤਰਕਾਰ ਨੂੰ ਡੀਐਮਏ ਦਾ ਮੈਂਬਰ ਬਣਨ ਦੀ ਮੈਂਬਰਸ਼ਿਪ ਫਾਰਮ ਭਰਨ ਦੀ ਪ੍ਰਵਾਨਗੀ ਦਿੰਦੀ ਹੈ।