ਕੂਕੋਵਾਲ: ਜੰਜੂਆ ਗੋਤ ਜਠੇਰਿਆਂ ਦੇ ਮਾਮਲੇ ਵਿਚ ਦੂਜੀ ਧਿਰ ਦਾ ਸੱਚ
ਪਿੰਡ ਕੂਕੋਵਾਲ ਵਿਖੇ ਜੇਜੂਆ ਗੋਤ ਜਠੇਰਿਆਂ ਦੇ ਅਸਥਾਨ ਬਾਰੇ ਵਿਵਾਦ ਵਿਚ ਦੂਜੀ ਧਿਰ

ਕੂਕੋਵਾਲ: ਜੰਜੂਆ ਗੋਤ ਜਠੇਰਿਆਂ ਦੇ ਮਾਮਲੇ ਵਿਚ ਦੂਜੀ ਧਿਰ ਦਾ ਸੱਚ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)-ਜਿਲਾ ਹੁਸ਼ਿਆਰਪੁਰ ਵਿਚ ਪੈਂਦੇ ਨਰੂੜ ਪਾਂਸ਼ਟਾ ਖੇਤਰ ਦੇ ਪਿੰਡ ਕੂਕੋਵਾਲ ਵਿਖੇ ਜਠੇਰਿਆਂ ਦੇ ਅਸਥਾਨ ਉੱਪਰ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਟਰਰਾਅ ਹੋ ਗਿਆ ਸੀ। ਉਸ ਮਾਮਲੇ ਵਿਚ ਆਪਣਾ ਪੱਖ ਰੱਖਦੇ ਹੋਏ ਪਿੰਡ ਵਾਸੀ ਭਾਈ ਦਵਿੰਦਰ ਸਿੰਘ ਖਾਲਸਾ ਨੇ ਵੱਡੇ ਖੁਲਾਸੇ ਕੀਤੇ ਹਨ।

ਅਖੰਡ ਪਾਠ ਸਾਹਿਬ ਰਖਵਾਉਣ ਵਾਲੀ ਧਿਰ ਵਿਚ ਸ਼ਾਮਿਲ ਬਹੁਗਿਣਤੀ ਪਿੰਡ ਵਾਸੀਆਂ ਦਾ ਦਾਅਵਾ ਸੀ ਕਿ ਇਸ ਅਸਥਾਨ ਦਾ ਨਾਂ ਗੁਰੂ ਨਾਨਕ ਦਰਬਾਰ ਹੈ ਅਤੇ ਇਸਦਾ ਜਠੇਰਿਆਂ ਦੇ ਅਸਥਾਨ ਨਾਲ ਕੋਈ ਸਬੰਧ ਨਹੀ। ਪਰ ਦਵਿੰਦਰ ਸਿੰਘ ਖਾਲਸਾ ਵਲੋਂ ਕੇਸਰੀ ਵਿਰਾਸਤ ਨੂੰ ਪਰਦਾਨ ਕੀਤੇ ਗਏ ਕੁਝ ਵੀਡੀਓ ਕਲਿੱਪਸ ਅਨੁਸਾਰ ਕਿਸੇ ਵੀ ਧਿਰ ਦਾ ਸੱਚ ਪੂਰਾ ਅਤੇ ਆਖਰੀ ਸੱਚ ਨਜ਼ਰ ਨਹੀਂ ਆਉਂਦਾ।

ਕੇਸਰੀ ਵਿਰਾਸਤ ਦੇ ਦਰਸ਼ਕਾਂ ਲਈ ਪੇਸ਼ ਹੈ ਮਾਮਲੇ ਦੀ ਦੂਜੀ ਧਿਰ ਦਵਿੰਦਰ ਸਿੰਘ ਖਾਲਸਾ ਨਾਲ ਖ਼ਾਸ ਗੱਲਬਾਤ