You are currently viewing ਬੀਜੇਪੀ RSS ਬਾਰੇ ਮਾਝੇ ਦੇ ਦਲਿਤ ਜਰਨੈਲ ਗੁਮਟਾਲਾ ਨੇ ਖੋਲੇ ਭੇਤ
ਮਾਝੇ ਵਿਚ ਦਲਿਤ ਜਰਨੈਲ ਵਜੋਂ ਜਾਣੇ ਜਾਂਦੇ ਭਾਜਪਾ ਆਗੂ ਸੰਤੋਖ ਸਿੰਘ ਗੁਮਟਾਲਾ ਦਾ ਖਾਲ ਵੀਡੀਓ

ਬੀਜੇਪੀ RSS ਬਾਰੇ ਮਾਝੇ ਦੇ ਦਲਿਤ ਜਰਨੈਲ ਗੁਮਟਾਲਾ ਨੇ ਖੋਲੇ ਭੇਤ

ਜਲੰਧਰ ( ਗੁਰਪ੍ਰੀਤ ਸਿੰਘ ਸੰਧੂ)- 2022 ਵਿਚ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾ ਲਈ ਇਹ ਆਖ਼ਰੀ ਸਾਲ ਚਲ ਰਿਹਾ ਹੈ। ਇਸੇ ਸਾਲ ਦੇ ਅਖੀਰ ਤਕ ਇਸ ਵਾਰ ਦੀਆਂ ਚੋਣਾ ਕਿਸ ਮੁੱਦੇ ਉੱਪਰ ਲੜੀਆਂ ਜਾਣਗੀਆਂ ਇਸਦਾ ਫੈਸਲਾ ਹੋ ਜਾਵੇਗਾ। ਪਰ ਹੁਣ ਤਕ ਦੇ ਦੌਰ ਵਿਚ ਸਿਆਸੀ ਸਮੀਕਰਨ ਸਿਆਸੀ ਮੁੱਦੇ  ਕਿਹੜੇ ਕਿਹੜੇ ਉੱਭਰ ਕੇ ਸਾਹਮਣੇ ਆ ਚੁੱਕੇ ਹਨ, ਇਸ ਉੱਪਰ ਚਰਚਾ ਕਰ ਰਹੇ ਹਨ ਪੰਜਾਬ ਦੇ ਮਾਝਾ ਖੇਤਰ ਨਾਲ ਸਬੰਧਤ ਪ੍ਰਮੁੱਖ ਆਗੂ ਸਰਦਾਰ ਸੰਤੋਖ ਸਿੰਘ ਗੁਮਟਾਲਾ ਜਿਹਨਾ ਨੂੰ ਮਾਝੇ ਦੇ ਦਲਿਤ ਜਰਨੈਲ ਵਜੋਂ ਸਮਾਜ ਵਿਚ ਪੂਰਾ ਮਾਣ ਸਤਿਕਾਰ ਮਿਲ ਰਿਹਾ ਹੈ।

ਕੇਸਰੀ ਵਿਰਾਸਤ ਚੈਨਲ ਉੱਪਰ ਮੁੱਖ ਸੰਪਾਦਕ ਗੁਰਪ੍ਰੀਤ ਸਿੰਘ ਸੰਧੂ ਵਲੋਂ ਕੀਤੀ ਗਈ ਗੱਲਬਾਤ ਦੌਰਾਨ ਗੁਮਟਾਲਾ ਜੀ ਨਾਲ ਭਾਰਤੀ ਜਨਤਾ ਪਾਰਟੀ, ਆਰ.ਐਸ.ਐਸ. ਦੀਆਂ ਪੰਜਾਬੀਆਂ ਅਤੇ ਦਲਿਤ ਸਮਾਜ ਪ੍ਰਤੀ ਨੀਤੀਆਂ ਅਤੇ ਸੋਚ ਬਾਰੇ ਚਰਚਾ ਤਾਂ ਹੋਈ ਨਾਲ ਹੀ ਭਾਜਪਾ ਸਮੇਤ ਕਾਂਗਰਸ, ਅਕਾਲੀ ਦਲ ਆਮ ਆਦਮੀ ਪਾਰਟੀ ਦੀਆਂ ਚੋਣ ਰਣਨੀਤੀਆਂ ਨੂੰ ਕਿਵੇਂ ਦੇਖਦੇ ਹਨ, ਇਸ ਉੱਪਰ ਵੀ ਸੰਤੋਖ ਸਿੰਘ ਗੁਮਟਾਲਾ ਨੇ ਖੁਲ ਕੇ ਆਪਣਾ ਪੱਖ ਰੱਖਿਆ ਹੈ।

ਆਉ ਦੇਖਦੇ ਹਾਂ ਦਿਲਚਸਪ ਇੰਟਰਵਿਊ। ਇੰਟਰਵਿਊ ਦੇਖਣ ਲਈ ਹੇਠਾਂ ਲਿੰਕ ਦਿੱਤਾ ਜਾ ਰਿਹਾ ਹੈ।