ਬੁਲੰਦ ਜਨਰਲ ਸਕੱਤਰ ਅਤੇ ਵਧਵਾ ਡੀ.ਐਮ.ਏ. ਦੇ ਮੀਤ ਪ੍ਰਧਾਨ ਨਿਯੁਕਤ 

ਬੁਲੰਦ ਜਨਰਲ ਸਕੱਤਰ ਅਤੇ ਵਧਵਾ ਡੀ.ਐਮ.ਏ. ਦੇ ਮੀਤ ਪ੍ਰਧਾਨ ਨਿਯੁਕਤ 

ਜਲੰਧਰ (ਮੋਹਿਤ ਸ਼ਰਮਾ)- ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਰੱਖਣ ਵਾਲੇ ਸੀਨੀਅਰ ਅਤੇ ਤਜ਼ਰਬੇਕਾਰ ਪੱਤਰਕਾਰਾਂ ਦੀ ਪ੍ਰਸਿੱਧ ਸੰਸਥਾ ਡਿਜੀਟਲ ਮੀਡੀਆ ਐਸੋਸੀਏਸ਼ਨ (ਰਜਿ.) ਡੀ. ਐੱਮ. ਏ. ਦੇ ਚੇਅਰਮੈਨ ਅਮਨ ਬੱਗਾ ਅਤੇ ਪਰਧਾਨ ਸ਼ਿੰਦਰਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ।  ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ, ਸਲਾਹਕਾਰ ਗੁਰਪ੍ਰੀਤ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਵਰਮਾ ਅਤੇ ਮੀਤ ਪ੍ਰਧਾਨ ਹਨੀ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਇਸ ਮੌਕੇ ਅਰਜੁਨ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਸੰਧੂ ਨੇ ਕੇਸਰੀ ਟੀ. ਵੀ. ਡਾਟ ਕਾਮ ਨਿਊਜ਼ ਪੋਰਟਲ ਦੇ ਮੁੱਖ ਸੰਪਾਦਕ ਅਜੀਤ ਸਿੰਘ ਬੁਲੰਦ ਸਿੰਘ ਨੂੰ ਡੀ. ਐੱਮ. ਏ. ਦਾ ਜਨਰਲ ਸੈਕਟਰੀ ਅਤੇ ਦਪੋਲਖੋਲਟੀਵੀ.ਕਾੱਮ ਨਿਊਜ਼ ਪੋਰਟਲ ਦੇ ਮੁੱਖ ਸੰਪਾਦਕ ਸੰਦੀਪ ਵਧਵਾ ਨੂੰ ਨਿਯੁਕਤੀ ਪੱਤਰ, ਆਈਡੀ ਕਾਰਡ ਅਤੇ ਵਾਹਨ ਸਟਿੱਕਰ ਭੇਟ ਕੀਤੇ।.

ਇਸ ਮੌਕੇ ਅਰਜੁਨ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਸੰਧੂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਅਮਨ ਬੱਗਾ ਅਤੇ ਸ਼ਿੰਦਰਪਾਲ ਸਿੰਘ ਚਾਹਲ ਨੇ ਕਿਹਾ ਕਿ ਜੇਕਰ ਡਿਜੀਟਲ ਮੀਡੀਆ ਐਸੋਸੀਏਸ਼ਨ ਦਾ ਕੋਈ ਪੱਤਰਕਾਰ ਡੀ.ਐਮ.ਏ. ਦਾ ਮੈਂਬਰ ਬਣਨਾ ਚਾਹੁੰਦਾ ਹੈ ਤਾਂ ਉਹ ਡੀਐਮਏ ਸੈਕਟਰੀ ਸੁਮੇਸ਼ ਸ਼ਰਮਾ ਨਾਲ 09463599144  ਉੱਪਰ ਸੰਪਰਕ ਕਰ ਸਕਦਾ ਹੈ।