ਆਰ.ਐਸ.ਐਸ. ਨੇ ਜਾਰੀ ਕੀਤੀ ਕੋਵਿਡ ਦੌਰਾਨ ਸੇਵਾ ਕਾਰਜਾਂ ਦੀ ਜਾਣਕਾਰੀ
ਕੋਵਿਡ ਦੇ ਨਾਇਕ ਤੇ ਫਾਈਟਰਜ਼ ਆਰ.ਐਸ.ਐਸ. ਦਾ ਯੋਗਦਾਨ

ਆਰ.ਐਸ.ਐਸ. ਨੇ ਜਾਰੀ ਕੀਤੀ ਕੋਵਿਡ ਦੌਰਾਨ ਸੇਵਾ ਕਾਰਜਾਂ ਦੀ ਜਾਣਕਾਰੀ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)- ਕੋਰੋਨਾ ਦੀ ਪਹਿਲੀ ਲਹਿਰ ਦੀ ਤਰ੍ਹਾਂ ਦੂਸਰੀ ਲਹਿਰ ਵਿਚ ਵੀ ਰਾਸ਼ਟ੍ਰੀਯ ਸ੍ਵਯੰਸੇਵਕ ਸੰਘ ਦੇ ਸ੍ਵਯੰਸੇਵਕ ਸੇਵਾ ਭਾਰਤੀ ਸਮੇਤ ਕਈ ਸੰਗਠਨਾਂ ਅਤੇ ਸੰਸਥਾਵਾਂ ਦੇ ਮਾਧਿਅਮ ਰਾਹੀਂ ਪੀੜਤ ਪਰਿਵਾਰਾਂ ਅਤੇ ਜ਼ਰੂਰਤਮੰਦਾਂ ਨੂੰ ਸਹਾਇਤਾ ਉਪਲਬੱਧ ਕਰਵਾਉਣ ਵਿਚ ਲੱਗੇ ਹੋਏ ਹਨ। ਇਸ ਸੰਕਟ ਵਿਚ ਸੰਘ ਨੇ ਇਲਾਕਾਵਾਰ ਜ਼ਰੂਰਤ ਅਨੁਸਾਰ ਕਈ ਸੇਵਾ ਕੰਮ ਸ਼ੁਰੂ ਕੀਤੇ ਹਨ। ਆਰ.ਐਸ.ਐਸ. ਦੇ ਅਖਿਲ ਭਾਰਤੀ ਪ੍ਰਚਾਰ ਪ੍ਰਮੁੱਖ ਸ਼੍ਰੀ ਸੁਨੀਲ ਆਂਬੇਕਰ ਨੇ ਪ੍ਰੈਸ ਬਿਆਨ ਜਾਰੀ ਕਰਕੇ ਸ੍ਵਯੰਸੇਵਕਾਂ ਵੱਲੋਂ ਕੀਤੇ ਜਾ ਰਹੇ ਕੰਮਾ ਦੀ ਜਾਣਕਾਰੀ ਦਿੱਤੀ।

ਕੋਰੋਨਾ ਸੰਭਾਵਿਤ ਲੋਕਾਂ ਲਈ ਅਈਸੋਲੇਸ਼ਨ ਕੇਂਦਰ ਅਤੇ ਰੋਗੀਆਂ ਲਈ ਕੋਰੋਨਾ ਕੇਅਰ ਸੈਂਟਰ, ਸਰਕਾਰੀ ਕੋਵਿਡ ਕੇਅਰ ਸੈਂਟਰ ਅਤੇ ਹਸਪਤਾਲਾਂ ਵਿਚ ਸਹਾਇਤਾ ਮੁਹੱਈਆ ਕਰਵਾਉਣਾ, ਹੈਲਪਲਾਈਨ ਨੰਬਰ ਜਾਰੀ ਕਰਨਾ, ਓਨਲਾਈਨ ਸਿਹਤ ਸਲਾਹ ਸੇਵਾ, ਖ਼ੂਨਦਾਨ, ਪਲਾਜ਼ਮਾ ਦਾਨ, ਅੰਤਿਮ ਸੰਸਕਾਰ, ਆਯੁਰਵੈਦਿਕ ਕਾੜ੍ਹਾ ਅਤੇ ਦਵਾਈਆਂ ਦੀ ਵੰਡ, ਕਾਉਸਲਿੰਗ, ਅਕਸੀਜਨ ਦੀ ਸਪਲਾਈ, ਐਂਬੁਲੈਂਸ ਸੇਵਾ, ਭੋਜਨ, ਰਾਸ਼ਨ ਅਤੇ ਮਾਸਕ ਵੰਡਣਾ, ਟੀਕਾਕਰਨ ਅਭਿਆਨ ਅਤੇ ਜਾਗਰੂਕਤਾ, ਸ਼ਵ ਵਾਹਨ ਜਿਹੋ-ਜਿਹੀਆਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਦਾ ਕੰਮ ਸ੍ਵਯੰਸੇਵਕਾਂ ਨੇ ਸ਼ੁਰੂ ਕੀਤੇ ਹਨ।

ਸ੍ਵਯੰਸੇਵਕਾਂ ਵੱਲੋਂ ਸਹਾਇਤਾ ਲਈ ਦੇਸ਼ ਅੰਦਰ ਲਗਭਗ 3800 ਸਥਾਨਾਂ ਤੇ ਹੈਲਪਲਾਈਨ ਸੈਂਟਰ ਚਲਾਏ ਜਾ ਰਹੇ ਹਨ। ਇਸ ਤਰ੍ਹਾਂ ਵੈਕਸੀਨੇਸ਼ਨ ਕੈਂਪ, ਸਹਿਯੋਗ ਅਤੇ ਜਾਗਰੂਕਤਾ ਅਭਿਆਨ ਵਿਚ 7500 ਤੋਂ ਜਿਆਦਾ ਸਥਾਨਾਂ ਤੇ 22 ਹਜ਼ਾਰ ਤੋਂ ਵੀ ਜ਼ਿਆਦਾ ਕਾਰਜਕਰਤਾ ਲੱਗੇ ਹੋਏ ਹਨ। ਪੂਰੇ ਦੇਸ਼ ਅੰਦਰ 278 ਆਈਸੋਲੇਸ਼ਨ ਕੇਂਦਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿਚ ਲਗਭਗ 9800 ਬਿਸਤਰਿਆਂ ਦਾ ਪ੍ਰਬੰਧ ਹੈ। ਇਸਦੇ ਨਾਲ 118 ਸ਼ਹਿਰਾਂ ਵਿਚ ਕੋਵਿਡ ਕੇਅਰ ਸੈਂਟਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿਚ 7476 ਬਿਸਤਰਿਆਂ ਦਾ ਪ੍ਰਬੰਧ ਹੈ, ਇਹਨਾਂ ਵਿਚੋਂ 2285 ਬਿਸਤਰੇ ਅਕਸੀਜਨ ਯੁਕਤ ਹਨ। ਇਹਨਾਂ ਕੇਂਦਰਾਂ ਨੂੰ ਚਲਾਉਣ ਵਿਚ 5100 ਤੋਂ ਜਿਆਦਾ ਕਾਰਜਕਰਤਾ ਕੰਮ ਕਰ ਰਹੇ ਹਨ। ਇਸਦੇ ਅਲਾਵਾ ਸਰਕਾਰੀ ਕੋਵਿਡ ਕੇਅਰ ਸੈਂਟਰਾਂ ਵਿਚ ਵੀ ਸ੍ਵਯੰਸੇਵਕ ਸਹਿਯੋਗ ਕਰ ਰਹੇ ਹਨ। ਦੇਸ਼ ਵਿਚ 762 ਸ਼ਹਿਰਾਂ ਵਿਚ ਚਲਾਏ ਜਾ ਰਹੇ 819 ਸਰਕਾਰੀ ਕੋਵਿਡ ਕੇਅਰ ਸੈਂਟਰਾਂ ਵਿਚ 6000 ਕਾਰਜਕਰਤਾ ਸਹਿਯੋਗ ਕਰ ਰਹੇ ਹਨ। ਸ੍ਵਯੰਸੇਵਕਾਂ ਨੇ 1256 ਸਥਾਨਾਂ ਤੇ ਖ਼ੂਨਦਾਨ ਕੈਂਪ ਲਗਾਏ ਅਤੇ 44 ਹਜ਼ਾਰ ਯੂਨਿਟ ਖ਼ੂਨ ਇਕੱਠਾ ਕੀਤਾ। ਦੇਸ਼ ਅੰਦਰ 1400 ਸਥਾਨਾਂ ਤੇ ਚਲ ਰਹੀਆਂ ਹੈਲਪਲਾਈਨਾਂ ਵਿਚ ਡੇਢ ਲੱਖ ਲੋਕਾਂ ਨੂੰ ਫਾਇਦਾ ਹੋਇਆ। ਇਹਨਾਂ ਕੇਂਦਰਾਂ ਵਿਚ 4445 ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

  1. ਹੈਲਪਲਾਈਨ ਸੈਂਟਰ – ਸਥਾਨ 3770, ਸਰਕਾਰ ਦੇ ਸਹਿਯੋਗ ਨਾਲ ਚਲ ਰਹੇ ਵੈਕਸੀਨੇਸ਼ਨ ਸੈਂਟਰ-ਟੀਕਾਕਰਨ ਕੇਂਦਰ ਸਥਾਨ – 2904, ਸਰਕਾਰੀ ਕੇਂਦਰ ਵਿਚ ਸਹਿਯੋਗ ਅਤੇ ਜਨਜਾਗਰਣ- 4773 ਸਥਾਨਾਂ ਤੇ ਸਹਿਭਾਗੀ ਕਾਰਜਕਰਤਾਵਾਂ ਦੀ ਗਿਣਤੀ – 22274। ਆਈਸੋਲੇਸ਼ਨ ਕੇਂਦਰ -ਸ਼ਹਿਰ – 287, ਬਿਸਤਰਿਆਂ ਦੀ ਗਿਣਤੀ – 9838, ਕਾਰਜਕਰਤਾ – 3194,  ਕੋਵਿਡ ਕੇਅਰ ਕੇਂਦਰ -ਸ਼ਹਿਰ – 118, ਬਿਸਤਰਿਆਂ ਦੀ ਸੰਖਿਆ – 7476, ਕਿੰਨੇ ਲੋਕਾਂ ਨੂੰ ਫਾਇਦਾ ਮਿਲਿਆ – 18379।

ਇਸੇ ਤਰਾਂ ਅਕਸੀਜਨ ਲੈਸ ਬਿਸਤਰੇ – 2285, ਕਾਰਜਕਰਤਾ – 1989, ਸਰਕਾਰੀ ਕੋਵਿਡ ਕੇਅਰ ਕੇਂਦਰ ਵਿਚ ਸਹਿਯੋਗ -ਸ਼ਹਿਰ – 762,ਕੇਂਦਰ – 819, ਕਾਰਜਕਰਤਾ – 6030।

ਆਨਲਾਈਨ ਸਿਹਤ ਸਲਾਹ -ਸਥਾਨ – 1399,ਕੰਮ ਵਿਚ ਲੱਗੇ ਡਾਕਟਰ – 4445, ਲਾਭ ਲੈਣ ਵਾਲੇ ਲੋਕ – 151257, ਖ਼ੂਨਦਾਨ ਸਥਾਨ – 1256, ਦਾਨ ਕੀਤੇ ਗਏ ਯੂਨਿਟ – 43972। ਪਲਾਜ਼ਮਾ ਦਾਨ ਸਥਾਨ – 426, ਲਾਭ ਲੈਣ ਵਾਲੇ ਲੋਕ – 4193, ਆਯੁਰਵੈਦਿਕ ਕਾੜ੍ਹਾ ਵਿਤਰਨ ਸਥਾਨ – 5921, ਕਿੰਨੇ ਲੋਕਾਂ ਨੂੰ ਫਾਇਦਾ ਮਿਲਿਆ – 4051088। ਕਾਉਂਸਲਿੰਗ ਸਥਾਨ – 1242, ਕਿੰਨੇ ਲੋਕਾਂ ਨੂੰ ਲਾਭ ਮਿਲਿਆ – 75751, ਅੰਤਿਮ ਸੰਸਕਾਰ ਸੇਵਾ ਕਿੰਨੇ ਸਥਾਨਾਂ ਤੇ – 816, ਸ਼ਵ ਵਾਹਨ ਸੇਵਾ ਸਥਾਨ – 303।