ਵਾਪਸ ਹੋਣਗੇ ਰਾਇਲ ਇਨਫੀਲਡ ਦੇ 2 ਲੱਖ 37 ਹਜ਼ਾਰ ਮੋਟਰ ਸਾਈਕਿਲ
ਰਾਇਲ ਇਨਫੀਲਡ ਮੋਟਰ ਸਾਈਕਿਲ

ਵਾਪਸ ਹੋਣਗੇ ਰਾਇਲ ਇਨਫੀਲਡ ਦੇ 2 ਲੱਖ 37 ਹਜ਼ਾਰ ਮੋਟਰ ਸਾਈਕਿਲ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)- ਦੋਪਹੀਆ ਵਾਹਨ ਨਿਰਮਾਤਾ ਰਾਇਲ ਇਨਫੀਲਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ 2. 36, 966 ਮੋਟਰਸਾਈਕਲ ਵਾਪਸ ਲੈਣ ਜਾ ਰਹੀ ਹੈ। ਇਹਨਾ ਵਿਚ ਕਲਾਸਿਕ, ਬੁਲੇਟ ਤੇ ਮੀਟੀਆਰ ਮਾਡਲ ਸ਼ਾਮਲ ਹਨ।

ਇਹ ਵਾਹਨ ਭਾਰਤ, ਥਾਈਲੈਂਡ, ਇੰਡੋਨੇਸ਼ੀਆ, ਫਿਲਪੀਨਜ਼, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਮਲੇਸ਼ੀਆ ਵਿਚ ਵੇਚੇ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹਨਾ ਵਾਹਨਾਂ ਦੇ ਇਗਨੀਸ਼ਨ ਕੌਇਲ ‘ਚ ਖਾਮੀ ਦਾ ਸ਼ੱਕ ਹੈ। ਇਸ ਤਰ੍ਹਾਂ ਦੀ ਖਾਮੀ ਨਾਲ ਵਾਹਨ ‘ਚ ਮਿਸਫਾਇਰਿੰਗ ਹੋ ਸਕਦੀ ਹੈ ਤੇ ਵਾਹਨ ਦੇ ਪ੍ਰਦਰਸ਼ਨ ‘ਚ ਬੁਰਾ ਅਸਰ ਪੈ ਸਕਦਾ ਹੈ।  ਕੁਝ ਮਾਮਲਿਆਂ ‘ਚ ਇਸ ਖਾਮੀ ਨਾਲ ਵਾਹਨ ‘ਚ ਇਲੈਕਟ੍ਰਿਕ ਸ਼ਾਰਟ ਸਰਕਿਟ ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ।

ਆਇਸ਼ਰ ਮੋਟਰਸ ਦੀ ਮਾਲਕੀ ਵਾਲੀ ਕੰਪਨੀ ਰਾਇਲ ਇਨਫੀਲਡ ਨੇ ਦੱਸਿਆ ਕਿ ਰੀਕਾਲਿੰਗ ਪ੍ਰਕਿਰਿਆ ‘ਚ ਸ਼ਾਮਲ ਮੀਟੀਆਰ ਮਾਡਲ ਦੇ ਵਾਹਨ ਪਿਛਲੇ ਸਾਲ ਦਸੰਬਰ ਤੋਂ ਇਸ ਸਾਲ ਅਪ੍ਰੈਲ ਦੇ ਅੰਤ ਤਕ ਬਣਾਏ ਤੇ ਵੇਚੇ ਗਏ ਹਨ। ਰੀਕਾਲਿੰਗ ‘ਚ ਸ਼ਾਮਲ ਕਲਾਸਿਕ ਤੇ ਬੁਲੇਟ ਵਾਹਨਾਂ ਦਾ ਨਿਰਮਾਣ ਤੇ ਵਿਕਰੀ ਇਸ ਸਾਲ ਜਨਵਰੀ-ਅਪ੍ਰੈਲ ‘ਚ ਹੋਈ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਵਾਹਨਾਂ ਦਾ ਪ੍ਰੀਖਣ ਕੀਤਾ ਜਾਵੇਗਾ ਤੇ ਜ਼ਰੂਰਤ ਪੈਣ ‘ਤੇ ਪੁਰਜੇ ਬਦਲ ਦਿੱਤੇ ਜਾਣਗੇ। ਕੰਪਨੀ ਦਾ ਮੰਨਣਾ ਹੈ ਕਿ ਇਨ੍ਹਾਂ ‘ਚੋਂ 10 ਫ਼ੀਸਦੀ ਤੋਂ ਵੀ ਘੱਟ ਵਾਹਨਾਂ ‘ਚ ਪੁਰਜੇ ਬਦਲਣ ਦੀ ਜ਼ਰੂਰਤ ਪਵੇਗੀ।