You are currently viewing  ਖਾਦ, ਬੀਜ ਅਤੇ ਦਵਾਈ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ
ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਚੈਕਿੰਗ

 ਖਾਦ, ਬੀਜ ਅਤੇ ਦਵਾਈ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ

ਜਲੰਧਰ, 13 ਮਈ (ਗੁਰਪ੍ਰੀਤ ਸਿੰਘ ਸੰਧੂ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗਜ਼ਿਲ੍ਹਾ ਜਲੰਧਰ ਵੱਲੋਂ ਅੱਜ ਖਾਦਬੀਜ ਅਤੇ ਦਵਾਈ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਸੁਰਿੰਦਰ ਸਿੰਘਮੁੱਖ ਖੇਤੀਬਾੜੀ ਅਫ਼ਸਰਜਲੰਧਰ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਆਰੀ ਖਾਦਬੀਜ ਅਤੇ ਦਵਾਈਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਚੈਕਿੰਗ ਕੀਤੀ ਜਾ ਰਹੀ ਹੈ।    ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਬਲਾਕ ਭੋਗਪੁਰ ਅਤੇ ਬਲਾਕ ਜਲੰਧਰ ਪੱਛਮੀ ਅਧੀਨ ਬਿਆਸ ਪਿੰਡਕਾਲਾ ਬਕਰਾਪਿੰਡ ਰਾਉਵਾਲੀਕਿਸ਼ਨਗੜ੍ਹ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵੱਖ-ਵੱਖ ਖੇਤੀ ਇਨਪੁੱਟਸ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਪਾਈਆਂ ਗਈਆਂ ਊਣਤਾਈਆਂ ਬਾਰੇ ਸਬੰਧਤ ਇੱਨਪੁਟਸ ਵਿਕਰੇਤਾਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

            ਉਨ੍ਹਾਂ ਅੱਗੇ ਦੱਸਿਆ ਕਿ ਚੈਕਿੰਗ ਦੌਰਾਨ ਵਿਕਰੇਤਾਵਾਂ ਵੱਲੋਂ ਸਟਾਕ ਬੋਰਡ ਨਾ ਲਗਾਉਣਸਟਾਕ ਰਜਿਸਟਰ ਐਕਟ ਅਨੁਸਾਰ ਸਹੀ ਮੈਨਟੇਨ ਨਾ ਕਰਨ ਅਤੇ ਬਗੈਰ ਆਡਿਸ਼ਨ ਤੋਂ ਖੇਤੀ ਵਸਤਾਂ ਵੇਚਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਤ ਡੀਲਰਾਂ ਵੱਲੋਂ ਸਹੀ ਜਵਾਬ ਨਾ ਮਿਲਣ ਤੇ ਅਜਿਹੇ ਡੀਲਰਾਂ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਵੇਗਾ।

            ਡਾ. ਸਿੰਘ ਦੱਸਿਆ ਇਸ ਸੀਜ਼ਨ ਵਿੱਚ ਕਿਸਾਨਾਂ ਵਲੋਂ ਝੋਨੇਮੱਕੀ ਦਾ ਬੀਜਨਦੀਨਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਬੀਜਾਂਖਾਦਾਂ ਅਤੇ ਦਵਾਈਆਂ ਦੀ ਖਰੀਦ ਹਮੇਸ਼ਾ ਮਨਜ਼ੂਰਸ਼ੁਦਾ ਅਤੇ ਵਿਭਾਗ ਵੱਲੋਂ ਲਾਇਸੈਂਸ ਪ੍ਰਾਪਤ ਡੀਲਰਾਂ ਤੋਂ ਹੀ ਕਰਨ ਅਤੇ ਆਪਣਾ ਖਰੀਦ ਬਿੱਲ ਵੀ ਜ਼ਰੂਰ ਹਾਸਲ ਕਰਨ।

            ਇਸ ਚੈਕਿੰਗ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਰਜੀਤ ਸਿੰਘ ਨੇ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਸੈਂਪਲ ਲੈਣ ਦੀ ਹਦਾਇਤ ਵੀ ਕੀਤੀ । ਡਾ. ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਫਸਲਾਂ ਤੇ ਸਿਫਾਰਿਸ਼ ਅਨੁਸਾਰ ਹੀ ਜ਼ਹਿਰਾਂ ਦੀ ਵਰਤੋਂ ਕਰਨ ਅਤੇ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਤਕਨੀਕਾਂ ਦਾ ਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ।

            ਡਾ. ਸਿੰਘ ਨੇ ਕਿਹਾ ਕਿ ਝੋਨੇ ਦਾ ਤਸਦੀਕਸ਼ੁਦਾ ਬੀਜ ਭਰੋਸੋਯਗ ਥਾਂ ਤੋਂ ਬਿੱਲ ਸਮੇਤ ਪ੍ਰਾਪਤ ਕਰਨਾ ਬੇਹੱਦ ਜ਼ਰੂਰੀ ਹੈ। ਕਿਸਾਨ ਸਸਤੇ ਦੇ ਚੱਕਰ ਵਿੱਚ ਪਿੰਡਾਂ ਵਿੱਚ ਗਲਤ ਅਨਸਰਾਂ ਪਾਸੋਂ ਸਿੱਧੇ ਜ਼ਹਿਰਾਂਖਾਦਾਂ ਅਤੇ ਦਵਾਈਆਂ ਦੀ ਖਰੀਦ ਕਰਨ ਤੋਂ ਗੁਰੇਜ਼ ਕਰਨ ਅਤੇ ਅਜਿਹੇ ਅਨਸਰਾਂ ਬਾਰੇ ਇਤਲਾਹ ਜ਼ਰੂਰ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨਾਲ ਹੁੰਦੇ ਧੋਖੇ ਤੋਂ ਬਚਾਅ ਕੀਤਾ ਜਾ ਸਕੇ ।

            ਚੈਕਿੰਗ ਦੌਰਾਨ ਉਨ੍ਹਾਂ ਨਾਲ ਡਾ. ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫ਼ਸਰ ਬੀਜ ਅਤੇ ਡਾ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਪੀ ਪੀ ਜਲੰਧਰ ਵੀ ਮੌਜੂਦ ਸਨ।