ਡਿਊਟੀ ਦੌਰਾਨ ਕੋਰੋਨਾ ਦਾ ਸ਼ਿਕਾਰ ਹੋਏ ਡੀਐਸਪੀ ਦੇ ਪਰਿਵਾਰ ਨੂੰ 50 ਲੱਖ ਪ੍ਰਦਾਨ
ਨਵੀਨ ਸਿੰਗਲਾ ਐਸ.ਐਸ.ਪੀ.

ਡਿਊਟੀ ਦੌਰਾਨ ਕੋਰੋਨਾ ਦਾ ਸ਼ਿਕਾਰ ਹੋਏ ਡੀਐਸਪੀ ਦੇ ਪਰਿਵਾਰ ਨੂੰ 50 ਲੱਖ ਪ੍ਰਦਾਨ

ਜਲੰਧਰ, 13 ਮਈ (ਗੁਰਪ੍ਰੀਤ ਸਿੰਘ ਸੰਧੂ)- ਨਵੀਨ  ਸਿੰਗਲਾ ਆਈ. ਪੀ. ਐਸ.ਸੀਨੀਅਰ ਪੁਲਿਸ ਕਪਤਾਨ,ਜਲੰਧਰ (ਦਿਹਾਤੀ) ਨੇ ਦੱਸਿਆ ਕਿ ਇਸ ਜਿਲ੍ਹੇ ਦੇ ਪੁਲਿਸ ਅਧਿਕਾਰੀ ਲੇਟ ਸ਼੍ਰੀ ਵਰਿੰਦਰ ਪਾਲ ਸਿੰਘ ਪੀ. ਪੀ. ਐਸ ਉਪ-ਪੁਲਿਸ ਕਪਤਾਨ, ਜੋ ਸਬ-ਡਵੀਜਨ ਸ਼ਾਹਕੋਟ ਵਿਖੇ ਤਾਇਨਾਤ ਸਨ। ਉਹਨਾ ਵੱਲੋਂ ਫੰਰਟ ਲਾਈਨ ਵਾਰੀਅਰ ਵਜੋਂ ਡਿਊਟੀ ਨਿਭਾਉਣ ਦੌਰਾਨ ਉਹ ਮਿਤੀ 09.02.2021 ਨੂੰ ਕਰੋਨਾ ਪੀੜਤ ਹੋ ਗਏ ਸਨ। ਜੇਰੇ ਇਲਾਜ ਮਿਤੀ 14.03.2021 ਅਪੋਲੋ ਹਸਪਤਾਲ ਲੁਧਿਆਣਾ ਵਿਖੇ ਉਹਨਾ ਦੀ ਮੌਤ ਹੋ ਗਈ ਸੀ। ਪੁਲਿਸ ਵਿਭਾਗ ਵਲੋਂ ਉਹਨਾ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਫੰਰਟ ਲਾਈਨ ਵਾਰੀਅਰ ਵਜੋਂ ਪੁਲਿਸ ਅਧਿਕਾਰੀ/ਕਰਮਚਾਰੀਆਂ ਨੂੰ ਦਿੱਤੀ ਸ਼ਾਲਾਘਾਯੋਗ ਸਹੂਲਤ ਦੇ ਸਨਮੁੱਖ ਉਹਨਾ ਦੀ ਧਰਮ ਪਤਨੀ ਸ਼੍ਰੀਮਤੀ ਨਵਨੀਤ ਕੌਰ ਨੂੰ 50 ਲੱਖ ਰੁਪਏ ਐਕਸਗਰੇਸ਼ੀਆ ਗਰਾਂਟ ਦਿੱਤੀ ਗਈ ਹੈ।