ਭਾਰਗੋ ਕੈਂਪ ਦਾ ਇੱਕ ਨਸ਼ਾ ਤਸਕਰ 96 ਬੋਤਲਾਂ ਨਜਾਇਜ ਸ਼ਰਾਬ ਸਮੇਤ ਕਾਬੂ
96 ਬੋਤਲਾਂ ਸ਼ਰਾਬ ਸਮੇਤ ਕਾਬੂ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿਚ

ਭਾਰਗੋ ਕੈਂਪ ਦਾ ਇੱਕ ਨਸ਼ਾ ਤਸਕਰ 96 ਬੋਤਲਾਂ ਨਜਾਇਜ ਸ਼ਰਾਬ ਸਮੇਤ ਕਾਬੂ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਨਵੀਨ ਸਿੰਗਲਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ (ਦਿਹਾਤੀ) ਅਤੇ ਰਣਜੀਤ ਸਿੰਘ ਬਦੇਸ਼ਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਡਿਟੈਕਟਿਵ ਜਲੰਧਰ (ਦਿਹਾਤੀ) ਦੀ ਰਹਿਨੁਮਾਈ ਹੇਠ ਸੀ. ਆਈ. ਏ. ਸਟਾਫ-2 ਜਲੰਧਰ (ਦਿਹਾਤੀ) ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵੱਲੋ ਇੱਕ ਕਾਰ ਮਾਰਕਾ ਹਾਂਡਾ ਸਿਵਿਕ ਨੰਬਰੀ 6607 ਦੀ ਤਲਾਸ਼ੀ ਦੌਰਾਨ 72000 ਐਮ.ਐਲ ਸ਼ਰਾਬ ਮਾਰਕਾ ਪਾਰਟੀ ਸਪੈਸ਼ਲ ਬ੍ਰਾਮਦ ਕਰਕੇ ਨਸ਼ਾ ਤਸਕਰ ਨੂੰ ਕਾਬੂ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਨੇ ਦੱਸਿਆ ਕਿ ਸੀ.ਆਈ.ਏ ਸਟਾਫ-2 ਜਲੰਧਰ (ਦਿਹਾਤੀ) ਦੇ ਇੰਚਾਰਜ ਸਬ-ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾਂ ਮਿਲਣ ਤੇ ਮੁੱਖ ਸਿਪਾਹੀ ਮੋਹਣ ਲਾਲ ਦੀ ਨਿਗਰਾਨੀ ਵਿੱਚ ਵਿਸ਼ੇਸ਼ ਟੀਮ ਤਿਆਰ ਕੀਤੀ ਗਈ। ਚਿੱਟੀ ਮੋੜ, ਲਾਬੜਾ ਵਿਖੇ ਨਾਕਾਬੰਦੀ ਦੌਰਾਨ ਸੀ. ਆਈ. ਏ. ਸਟਾਫ-2 ਦੀ ਪੁਲਿਸ ਟੀਮ ਵੱਲੋ ਰਾਕੇਸ਼ ਕੁਮਾਰ ਉਰਫ ਟੋਨੀ (ਉਮਰ ਕਰੀਬ 42 ਸਾਲ) ਪੁੱਤਰ ਚੁੰਨੀ ਲਾਲ ਵਾਸੀ ਭਾਰਗੋ ਕੈਂਪ ਜਲੰਧਰ ਪਾਸੋਂ 96 ਬੋਤਲਾਂ ਸ਼ਰਾਬ ਉਸਦੀ ਕਾਰ ਰੰਗ ਕਾਲਾ ਮਾਰਕਾ ਹੋਡਾਂ ਸਿਵਿਕ ਵਿੱਚੋ ਬ੍ਰਾਮਦ ਕੀਤੀ ਗਈ। ਰਕੇਸ਼ ਕੁਮਾਰ ਉਰਫ ਟੋਨੀ ਦੇ ਵਿਰੁੱਧ ਮੁਕੱਦਮਾ ਨੰਬਰ 37 ਮਿਤੀ 10.05.2021 ਅ/ਧ 61/78-1-14 ਐਕਸਾਈਜ ਐਕਟ ਥਾਣਾ ਲਾਬੜਾ ਜਲੰਧਰ (ਦਿਹਾਤੀ) ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਮੁਕੱਦਮਾ ਦੀ ਤਫਤੀਸ਼ ਸੀ. ਆਈ. ਏ-2 ਦੀ ਪੁਲਿਸ ਵਲੋ ਕੀਤੀ ਜਾ ਰਹੀ ਹੈ।

ਆਪਣੀ ਪੁੱਛ-ਗਿੱਛ ਵਿੱਚ ਰਕੇਸ਼ ਕੁਮਾਰ ਉਰਫ ਟੋਨੀ ਨੇ ਮੰਨਿਆ ਕਿ ਉਹ ਸਾਲ 2012 ਤੋਂ ਹੀ ਸ਼ਰਾਬ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ। ਪਹਿਲਾ ਵੀ ਉਸ ਖ਼ਿਲਾਫ਼ ਜਲੰਧਰ ਸ਼ਹਿਰ ਦੇ ਵੱਖ-ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਹਨ। ਉਹ ਇਹ ਸ਼ਰਾਬ ਗੁਰਾਇਆ ਇਲਾਕਾ ਤੋਂ  2900/- ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਲਿਆ ਕੇ 4200/- ਦੇ ਹਿਸਾਬ ਨਾਲ ਅੱਗੇ ਵੇਚ ਦਿੰਦਾ ਸੀ।

ਦੋਸ਼ੀ ਰਕੇਸ਼ ਕੁਮਾਰ ਉਰਫ ਟੋਨੀ ਖਿਲਾਫ ਪਹਿਲਾ ਦਰਜ ਹੋਏ ਕੁੱਲ ਮੁੱਕਦਮੇ :-

1. ਮੁ ਨੰ: 63 ਮਿਤੀ 04.08.10 ਅ/ਧ 13ਏ-3-67 ਜੂਆ ਐਕਟ ਥਾਣਾ ਭਾਰਗੋ ਕੈਂਪ ਜਲੰਧਰ
2. ਮੁ ਨੰ: 204 ਮਿਤੀ 19.10.11 ਅ/ਧ 61-1-14 ਐਕਸਾਈਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ
3. ਮੁ ਨੰ: 56 ਮਿਤੀ 18.03.12 ਅ/ਧ 61-1-14 ਐਕਸਾਈਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ
4. ਮੁ ਨੰ: 141 ਮਿਤੀ 19.07.16 ਅ/ਧ 61-1-14 ਐਕਸਾਈਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ
5. ਮੁ ਨੰ: 96 ਮਿਤੀ 15.06.17 ਅ/ਧ 61-1-14 ਐਕਸਾਈਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ
6. ਮੁ ਨੰ: 151 ਮਿਤੀ 07.08.18 ਅ/ਧ 61-1-14 ਐਕਸਾਈਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ