ਸੁਲਤਾਨਪੁਰ ਲੋਧੀ ਤੋਂ ਸੰਗਤਾਂ ਲਈ ਆਈ ਖ਼ੁਸ਼ਖ਼ਬਰੀ
ਗੁਰੂ ਨਾਨਕ ਦੇਵ ਜੀ ਨੇ ਜਿੱਥੇ 13-13 ਤੋਲਿਆ

ਸੁਲਤਾਨਪੁਰ ਲੋਧੀ ਤੋਂ ਸੰਗਤਾਂ ਲਈ ਆਈ ਖ਼ੁਸ਼ਖ਼ਬਰੀ

ਕਪੂਰਥਲਾ (ਕੇ. ਐੱਸ. ਕੌੜਾ)- ਸੁਲਤਾਨਪੁਰ ਲੋਧੀ ਦੀ ਪਵਿੱਤਰ ਨਗਰੀ ਵਿਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਵਿਖੇ ਯਾਤਰੀ ਨਿਵਾਸ ਦੀ ਤੀਸਰੀ ਮੰਜਿਲ ਦਾ ਪਾਇਆ ਗਿਆ। ਇਸ ਮੌਕੇ ਲੈੰਟਰ ਦੀ ਸੇਵਾ ਵਿਚ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਇਤਿਹਾਸਕ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋਂ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਯਾਤਰੂਆਂ ਦੇ ਨਿਵਾਸ ਲਈ ਤਿਆਰ ਕਰਵਾਈ ਜਾ ਰਹੀ ਸਰਾਂ ਦੇ ਦੂਜੇ ਪੜਾਅ ਤਹਿਤ ਤੀਸਰੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ। ਲੈਂਟਰ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਨੇ ਅਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸਰਵਨ ਸਿੰਘ ਕੁਲਾਰ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਤੇ ਐਸ ਜੀ ਪੀ ਸੀ ਦੇ ਮੇਂਬਰ  ਬੀਬੀ ਗੁਰਪ੍ਰੀਤ ਕੌਰ, ਵਲੋਂ ਲੈਂਟਰ ਦੀ ਆਰੰਭਤਾ ਦੇ ਕਾਰਜ ਮੌਕੇ ਕੰਕਰੀਟ ਦੇ ਬਾਲਟੇ ਚੁੱਕ ਕੇ ਸੇਵਾ ਕੀਤੀ। 
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਪ੍ਰਦਾਇ ਕਾਰਸੇਵਾ ਭੂਰੀਵਾਲਿਆਂ ਵਲੋਂ ਗੁਰਦੁਆਰਾ ਹੱਟ ਸਾਹਿਬ ਦੇ ਵਿਖੇ ਕਾਰ ਪਾਰਕਿੰਗ, ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਐਲ ਟਾਈਪ ਜਗ੍ਹਾ ਪੁਰ ਬੇਸਮੈਂਟ ਸਮੇਤ ਚਾਰ ਮੰਜ਼ਿਲਾ ਯਾਤਰੀ ਨਿਵਾਸ ਉਸਾਰੀ ਅਧੀਨ ਹੈ। ਮਾਰਕੀਟ ਵਾਲੇ ਪਾਸੇ ਤਿੰਨ ਮੰਜ਼ਿਲਾ ਸਰਾਂ ਦੀ ਉਸਾਰੀ ਹੋ ਰਹੀ ਹੈ ਅਤੇ ਬਾਕੀ ਰਹਿੰਦੇ ਨਿਵਾਸ ਨੂੰ ਦੋ ਪੜਾਵਾਂ ਵਿਚ ਮੁਕੰਮਲ ਕੀਤਾ ਜਾਵੇਗਾ। ਇਸ ਤਰ੍ਹਾਂ ਗੁਰਦੁਆਰਾ ਸਮੂਹ ਵਿਚ ਇਤਿਹਾਸਕ ਖੂਹ ਨੂੰ ਆਬਾਦ ਕਰਕੇ ਹੂਬਹੂ ਪੁਰਾਤਨ ਦਿੱਖ ਪ੍ਰਦਾਨ ਕਰਨ ਦੀ ਸੇਵਾ ਆਖਰੀ ਪੜਾਅ ’ਤੇ ਹੈ। ਇਹਨਾਂ ਚੱਲ ਰਹੇ ਸੇਵਾ ਦੇ ਕਾਰਜਾਂ ਵਿੱਚ ਹਾਜਰੀਆਂ ਭਰ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ ਜੀ।
https://youtu.be/XfqjWkMX6Mw