You are currently viewing ਲੀਡਰਾਂ ਵਾਂਗ ਆਕਸੀਜਨ ਸਿਲੰਡਰਾਂ ਨੂੰ ਵੀ ਮਿਲਣਗੇ ਪੁਲਿਸ ਸੁਰੱਖਿਆ ਮੁਲਾਜ਼ਮ

ਲੀਡਰਾਂ ਵਾਂਗ ਆਕਸੀਜਨ ਸਿਲੰਡਰਾਂ ਨੂੰ ਵੀ ਮਿਲਣਗੇ ਪੁਲਿਸ ਸੁਰੱਖਿਆ ਮੁਲਾਜ਼ਮ

ਡੀ.ਸੀ. ਅਤੇ ਐਸ.ਐਸ.ਪੀ. ਵੱਲੋਂ ਜੀਵਨ ਰੱਖਿਅਕ ਗੈਸ ਦੇ ਉਤਪਾਦਨ ਅਤੇ ਸਪਲਾਈ ਦੇ ਨਿਰੀਖਣ ਲਈ ਆਕਸੀਜਨ ਉਤਪਾਦਨ ਪਲਾਂਟਾ ਦਾ ਦੌਰਾ

 ਗੈਰ-ਡਾਕਟਰੀ ਅਦਾਰਿਆਂ ਨੂੰ ਸਪਲਾਈ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾਸਮੁੱਚੇ ਪਲਾਂਟਾਂ ਤੇ ਫੋਰਸ ਤਾਇਨਾਤ ਕੀਤੀ ਜਾਵੇ

ਜਲੰਧਰ, 23 ਅਪ੍ਰੈਲ (ਗੁਰਪ੍ਰੀਤ ਸਿੰਘ ਸੰਧੂ)- ਕੋਵਿਡ ਕੇਅਰ ਸੈਂਟਰਾਂ ਵਿਚ ਆਕਸੀਜਨ ਗੈਸ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਵੱਲੋਂ ਅੱਜ ਸਾਂਝੇ ਤੌਰ ਤੇ ਇਸ ਜੀਵਨ ਰੱਖਿਅਕ ਗੈਸ ਦੇ ਉਤਪਾਦਨ ਅਤੇ ਸਪਲਾਈ ਦਾ ਨਿਰੀਖਣ ਕਰਨ ਲਈ ਜ਼ਿਲ੍ਹੇ ਵਿਚ ਸਥਿਤ ਆਕਸੀਜਨ ਉਤਪਾਦਨ ਪਲਾਂਟਾਂ ਦਾ ਦੌਰਾ ਕੀਤਾ ਗਿਆ।

                ਇਨ੍ਹਾਂ ਪਲਾਂਟਾਂ ਦਾ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਹਦਾਇਤ ਕੀਤੀ ਕਿ ਇਨ੍ਹਾਂ ਪਲਾਂਟਾਂ ਤੇ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇ ਅਤੇ ਹੁਣ ਤੋਂ ਆਕਸੀਜਨ ਸਿਲੰਡਰ ਲੈ ਕੇ ਜਾਣ ਵਾਲੇ ਸਮੂਹ ਵਾਹਨਾਂ ਨਾਲ ਪੁਲਿਸ ਕਰਮਚਾਰੀ ਹੋਣਗੇ ਤਾਂ ਜੋ ਇਹ ਜੀਵਨ-ਰੱਖਿਅਕ ਗੈਸ ਸਿੱਧਾ ਹਸਪਤਾਲਾਂ ਵਿਚ ਪਹੁੰਚ ਸਕੇ। ਉਨ੍ਹਾਂ ਦੁਹਰਾਇਆ ਕਿ ਆਕਸੀਜਨ ਗੈਸ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਕਾਰਜ ਵਿਚ ਸ਼ਾਮਲ ਪਾਏ ਗਏ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

                ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਵੱਲੋਂ ਸਿਰਫ 9 ਉਦਯੋਗਾਂ ਨੂੰ ਆਕਸੀਜਨ ਗੈਸ ਪ੍ਰਾਪਤ ਕਰਨ ਲਈ ਛੋਟ ਦਿੱਤੀ ਹੈ ਅਤੇ ਉਹ ਵੀ ਮੈਡੀਕਲ ਅਦਾਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਗੈਸ ਦੀ ਉਪਲਬਧਤਾ ਹੋਣ ਦੀ ਸ਼ਰਤ ਤੇ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਉਦਯੋਗਾਂ ਨੂੰ ਸਪਲਾਈ ਸਿਰਫ਼ ਦੋਵਾਂ ਨੋਡਲ ਅਫਸਰਾਂ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਦਰਬਾਰਾ ਸਿੰਘ ਤੋਂ ਲਿਖਤੀ ਪ੍ਰਵਾਨਗੀ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ।

                ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਮ੍ਹਾਖੋਰੀ ਅਤੇ ਦੁਰਵਰਤੋਂ ਨੂੰ ਰੋਕਣ ਲਈ ਆਕਸੀਜਨ ਉਤਪਾਦਨਭਰਾਈ ਅਤੇ ਸਪਲਾਈ ਦੀ ਪ੍ਰਕਿਰਿਆ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਵੀ ਆਕਸੀਜਨ ਗੈਸ ਦੀ ਦੁਰਵਰਤੋਂਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਪਾਈ ਗਈਉਸ ਖਿਲਾਫ਼ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਜਾਵੇਗੀ।

`               ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਨੋਡਲ ਅਫ਼ਸਰਾਂ ਨੂੰ ਜ਼ਿਲ੍ਹੇ ਵਿੱਚ ਆਕਸੀਜਨ ਗੈਸ ਦੀ ਮੰਗਉਤਪਾਦਨ ਅਤੇ ਸਪਲਾਈ ਬਾਰੇ ਰੋਜ਼ਾਨਾ ਰਿਪੋਰਟ ਬਣਾਉਣ ਦੀ ਹਦਾਇਤ ਕੀਤੀ ਤਾਂ ਜੋ ਸਪਲਾਈ ਚੇਨ ਵਿੱਚ ਜੇਕਰ ਕੋਈ ਤਰੁੱਟੀ ਹੋਵੇ ਤਾਂ ਦੂਰ ਕੀਤੀ ਜਾ ਸਕੇ। ਉਨ੍ਹਾਂ ਇਨ੍ਹਾਂ ਆਕਸੀਜਨ ਪਲਾਂਟਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲਾਂ ਨੂੰ ਪਹਿਲ ਦੇ ਅਧਾਰ ਤੇ ਲੋੜੀਂਦੀ ਆਕਸੀਜਨ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ ਤੋਂ ਇਲਾਵਾ ਪਲਾਂਟਾਂ ਦੀਆਂ ਸਰਗਰਮੀਆਂ ਦਾ ਜਾਇਜ਼ਾ ਵੀ ਲਿਆ।

                ਜਿਕਰਯੋਗ ਹੈ ਕਿ ਜ਼ਿਲ੍ਹੇ ਨੂੰ ਹਰਿਆਣੇ ਰਾਜ ਤੋਂ ਤਰਲ ਆਕਸੀਜਨ ਦੀ ਸਪਲਾਈ ਪ੍ਰਾਪਤ ਨਹੀਂ ਹੋਈ ਹੈਜਿਸ ਕਰਕੇ ਕੋਵਿਡ –19 ਦੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਨੂੰ ਲੋੜੀਂਦੀ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਅਜਿਹੇ ਉਪਾਅ ਕੀਤੇ ਜਾ ਰਹੇ ਹਨ।