You are currently viewing 25 ਪੇਟੀਆਂ ਸ਼ਰਾਬ ਅਤੇ ਇੱਕ ਕਾਰ ਹਾਂਡਾ ਸਿਟੀ ਸਮੇਤ 02 ਗ੍ਰਿਫਤਾਰ
25 ਪੇਟੀਆਂ ਸ਼ਰਾਬ ਤੇ ਕਾਰ ਸਮੇਤ ਦੋ ਕਾਬੂ

25 ਪੇਟੀਆਂ ਸ਼ਰਾਬ ਅਤੇ ਇੱਕ ਕਾਰ ਹਾਂਡਾ ਸਿਟੀ ਸਮੇਤ 02 ਗ੍ਰਿਫਤਾਰ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)-  ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 02 ਸ਼ਰਾਬ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਦੇ ਕਬਜੇ ਵਿੱਚਲੀ ਕਾਰ ਹਾਂਡਾ ਸਿਟੀ ਵਿੱਚੋ 25 ਪੇਟੀਆਂ ਸ਼ਰਾਬ ਠੇਕਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ: ਸੰਦੀਪ ਗਰਗ ਐਸਐਸਪੀ ਨੇ ਦੱਸਿਆ ਕਿ ਏ.ਐਸ.ਆਈ ਹਰਜਿੰਦਰ ਸਿੰਘ ਸੀ.ਆਈ.ਏ ਸਟਾਫ-1 ਜਲੰਧਰ ਦਿਹਾਤੀ ਨੂੰ ਇਤਲਾਹ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਗੋਲਡੀ ਵਾਸੀ ਟਾਵਰ ਇੰਨਕਲੇਵ ਜਲੰਧਰ,  ਉਸ ਤੇ ਪਹਿਲਾਂ ਵੀ ਸ਼ਰਾਬ ਵੇਚਣ ਦੇ ਮੁੱਕਦਮੇ ਦਰਜ ਹਨ, ਆਪਣੇ ਸਾਥੀ ਨਿੱਕੂ ਪੁੱਤਰ ਮੋਹਨ ਲਾਲ ਵਾਸੀ ਨੇੜੇ ਏ.ਐਸ ਫਾਰਮ ਬਡਾਲਾ ਚੌਂਕ ਥਾਣਾ ਭਰਗੋ ਕੈਂਪ ਜਲੰਧਰ ਅਤੇ ਰਿਸ਼ੀ ਕੁਮਾਰ ਪੁੱਤਰ ਰਮੇਸ਼ਵਰ ਵਾਸੀ ਸ਼ਿਵ ਨਗਰ ਨੇੜੇ ਪਿੰਡ ਨਾਗਰਾ ਥਾਣਾ ਡਵੀਜਨ ਨੰਬਰ 1 ਜਲੰਧਰ ਜਿਹਨਾ ਪਾਸ ਹਾਂਡਾ ਸਿਟੀ ਕਾਰ ਹੈ ਅਤੇ ਇਹ ਦੋਨੋ ਇਸ ਦੀ ਨਜਾਇਜ ਸ਼ਰਾਬ ਵੇਚਣ ਵਿੱਚ ਮਦਦ ਕਰਦੇ ਹਨ।

ਅੱਜ ਵੀ ਇਹ ਸਾਰੇ ਭਾਰੀ ਮਾਤਰਾ ਵਿੱਚ ਸ਼ਰਾਬ ਲੈ ਕੇ ਅਲਾਵਲਪੁਰ ਤੋ ਆਦਮਪੁਰ ਨੂੰ ਜਾ ਰਹੇ ਹਨ। ਜਿਸ ਤੇ ਏ.ਐਸ.ਆਈ ਹਰਜਿੰਦਰ ਸਿੰਘਨੇ ਸਮੇਤ ਪੁਲਿਸ ਪਾਰਟੀ ਦੇ ਬਾ-ਹੱਦ ਰਕਬਾ ਮਹਿਮਦਪੁਰ ਪੁਲੀ ਅਲਾਵਲਪੁਰ ਆਦਮਪੁਰ ਰੋਡ ਤੋਂ ਨਿੱਕੂ ਪੁੱਤਰ ਮੋਹਨ ਲਾਲ ਵਾਸੀ ਨੇੜੇ ਏ.ਐਸ ਫਾਰਮ ਬਡਾਲਾ ਚੌਂਕ ਥਾਣਾ ਭਰਗੋ ਕੈਂਪ ਜਲੰਧਰ ਅਤੇ ਰਿਸ਼ੀ ਕੁਮਾਰ ਪੁੱਤਰ ਰਮੇਸ਼ਵਰ ਵਾਸੀ 1/3 ਸ਼ਿਵ ਨਗਰ ਨੇੜੇ ਪਿੰਡ ਨਾਗਰਾ ਥਾਣਾ ਡਵੀਜਨ ਨੰਬਰ 1 ਜਲੰਧਰ ਨੂੰ ਕਾਰਹਾਂਡਾ ਸਿਟੀ ਸਮੇਤ ਕਾਬੂ ਕਰਕੇ ਉਸ ਵਿੱਚੋ 25 ਪੇਟੀਆਂ ਸ਼ਰਾਬ ਸ਼ਰਾਬ ਠੇਕਾ ਬ੍ਰਾਮਦ ਕਰਕੇ ਉਹਨਾ ਖਿਲਾਫ ਮੁਕੱਦਮਾ ਨੰਬਰ 54 ਮਿਤੀ 18-04-2021 ਅ:ਧ: 61-1-14, 78 (2) ਐਕਸਾਈਜ਼ ਐਕਟ ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।

ਦੋਸ਼ੀਆਂ ਦਾ ਇੱਕ ਸਾਥੀ ਮਨਪ੍ਰੀਤ ਸਿੰਘ ਉਰਫ ਗੋਲਡੀ ਵਾਸੀ ਟਾਵਰ ਇੰਨਕਲੇਵ ਜਲੰਧਰ ਜੋ ਕਿ ਆਪਣੀ ਕਾਰ ਤੇ ਰਸਤੇ ਦੀ ਰੈਕੀ ਕਰ ਰਿਹਾ ਸੀਜੋ ਆਪਣੀ ਕਾਰ ਮੌਕਾ ਤੋ ਭਜਾ ਕੇ ਫਰਾਰ ਹੋ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਪਾਸੋਂ ਡੰੂਘਾਈ ਨਾਲ ਪੱੁਛਗਿੱਛ ਕਰਕੇ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਇਹ ਸ਼ਰਾਬ ਕਿਸ ਪਾਸੋ ਲੈ ਕੇ ਆਏ ਹਨ ਤੇ ਅਗੇ ਕਿਸ ਨੂੰ ਵੇਚਣੀ ਸੀ। ਜਿਕਰਯੋਗ ਹੈ ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਗੋਲਡੀ ਖਿਲਾਫ ਪਹਿਲਾਂ ਵੀ ਥਾਣਾ ਡਵੀਜਨ ਨੰਬਰ 5 ਅਤੇ ਥਾਣਾ ਭਾਰਗੋ ਕੈਂਪ ਵਿੱਚ ਸ਼ਰਾਬ ਤਸਕਰੀ ਦੇ ਮੁੱਕਦਮੇ ਦਰਜ ਹਨ, ਇੱਕ ਹਫਤਾ ਪਹਿਲਾਂ ਹੀ ਇਸ ਪਾਸੋ ਥਾਣਾ ਭਾਰਗੋ ਕੈਂਪ ਦੀ ਪੁਲਿਸ ਪਾਰਟੀ ਨੇ ਸਕਾਰਪੀਓ ਗੱਡੀ ਵਿੱਚੋ 30 ਪੇਟੀਆਂ ਸ਼ਰਾਬ ਠੇਕਾ ਬ੍ਰਾਮਦ ਕੀਤੀ ਸੀ ਜਿਸ ਵਿੱਚੋ ਜਮਾਨਤ ਤੇ ਆਉਣ ਤੋ ਬਾਅਦ ਇਹ ਫਿਰ ਸ਼ਰਾਬ ਤਸਕਰੀ ਦੇ ਧੰਦੇ ਵਿੱਚ ਲੱਗ ਗਿਆ ਹੈ।